ਸਚਿਨ-ਸੀਮਾ ਦੀ ਲਵ ਸਟੋਰੀ ‘ਤੇ ਬਣ ਰਹੀ ਫ਼ਿਲਮ ‘ਕਰਾਚੀ ਟੂ ਨੋਇਡਾ’ ਦਾ’ ਥੀਮ ਸੌਂਗ ਰਿਲੀਜ਼, ਵੇਖੋ ਵੀਡੀਓ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅੱਜ ਮੰਨੀ ਪ੍ਰਮੰਨੀ ਹਸਤੀ ਬਣ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਇਸ ‘ਤੇ ਇੱਕ ਫ਼ਿਲਮ ‘ਕਰਾਚੀ ਟੂ ਨੋਇਡਾ’ ਰਿਲੀਜ਼ ਹੋਵੇਗੀ ।

Reported by: PTC Punjabi Desk | Edited by: Shaminder  |  August 22nd 2023 11:26 AM |  Updated: August 22nd 2023 11:39 AM

ਸਚਿਨ-ਸੀਮਾ ਦੀ ਲਵ ਸਟੋਰੀ ‘ਤੇ ਬਣ ਰਹੀ ਫ਼ਿਲਮ ‘ਕਰਾਚੀ ਟੂ ਨੋਇਡਾ’ ਦਾ’ ਥੀਮ ਸੌਂਗ ਰਿਲੀਜ਼, ਵੇਖੋ ਵੀਡੀਓ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅੱਜ ਮੰਨੀ ਪ੍ਰਮੰਨੀ ਹਸਤੀ ਬਣ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਇਸ ‘ਤੇ ਇੱਕ ਫ਼ਿਲਮ ‘ਕਰਾਚੀ ਟੂ ਨੋਇਡਾ’ (Karachi To Noida) ਰਿਲੀਜ਼ ਹੋਵੇਗੀ । ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਥੀਮ ਸੌਂਗ ਆ ਚੁੱਕਿਆ ਹੈ । 

ਹੋਰ ਪੜ੍ਹੋ : ਸੰਨੀ ਦਿਓਲ ਨੇ ਬੰਗਲੇ ਦੀ ਨੀਲਾਮੀ ਨੂੰ ਲੈ ਕੇ ਆਈਆਂ ਖਬਰਾਂ ‘ਤੇ ਤੋੜੀ ਚੁੱਪ, ਆਖੀ ਇਹ ਗੱਲ

ਫਰਹੀਨ ਫਲਕ ਨਿਭਾ ਰਹੀ ਸੀਮਾ ਹੈਦਰ ਦਾ ਕਿਰਦਾਰ

‘ਕਰਾਚੀ ਟੂ ਨੋਇਡਾ’ ਫ਼ਿਲਮ ਦਾ ਥੀਮ ਸੌਂਗ ‘ਚੱਲ ਪੜੇ ਹਮ’ ਪ੍ਰੀਤੀ ਸਰੋਜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ । ਫ਼ਿਲਮ ‘ਚ ਫਰਹੀਨ ਫਲਕ ਸੀਮਾ ਹੈਦਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਏਗੀ । ਖਬਰਾਂ ਦੀ ਮੰਨੀਏ ਤਾਂ ‘ਚੱਲ ਪੜੇ ਹਮ’ ਨੂੰ ਪੰਜ ਸੌ ਤੋਂ ਜ਼ਿਆਦਾ ਪਲੈਟਫਾਰਮ ‘ਤੇ ਰਿਲੀਜ਼ ਕੀਤਾ ਗਿਆ ਹੈ । ਪ੍ਰੋਡਿਊਸਰ ਅਮਿਤ ਜਾਨੀ ਨੇ ਦੱਸਿਆ ਕਿ ਇਸ ਫ਼ਿਲਮ ਦੇ ਲਈ ਆਡੀਸ਼ਨ ਦੇਣ ਪੰਜਾਹ ਤੋਂ ਜ਼ਿਆਦਾ ਮਾਡਲ ਅਤੇ ਐਕਟਰ ਆਏ ਸਨ ।ਪਰ ਸੀਮਾ ਹੈਦਰ ਦੇ ਕਿਰਦਾਰ ਦੇ ਲਈ ਉਸ ਨੂੰ ਫਰਹੀਨ ਫਲਕ ਸਭ ਤੋਂ ਜ਼ਿਆਦਾ ਪਰਫੈਕਟ ਲੱਗੀ ।

27  ਅਗਸਤ ਨੂੰ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਜਾ ਸਕਦਾ ਹੈ । ਅਮਿਤ ਜਾਨੀ ਦੇ ਵੱਲੋਂ ਇਹ ਫ਼ਿਲਮ ਬਨਾਉਣ ਦਾ ਐਲਾਨ ਕੀਤਾ ਗਿਆ ਸੀ । ਸੀਮਾ ਹੈਦਰ ਆਪਣੇ ਪ੍ਰੇਮੀ ਸਚਿਨ ਮੀਣਾ ਦੇ ਲਈ ਨੇਪਾਲ ਦੇ ਰਸਤੇ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਆਈ ਅਤੇ ਗ੍ਰੇਟਰ ਨੋਇਡਾ ਸਥਿਤ ਰੱਬੂਪੁਰਾ ‘ਚ ‘ਚ ਬੱਚਿਆਂ ਸਣੇ ਆ ਕੇ ਰਹਿਣ ਲੱਗ ਪਈ ਸੀ । ਇਸ ਤੋਂ ਬਾਅਦ ਸੀਮਾ ਹੈਦਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਬਾਅਦ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network