ਤਸਵੀਰ ‘ਚ ਨਜ਼ਰ ਆ ਰਹੀ ਇਸ ਬੱਚੀ ਨੂੰ ਲੋਕ ਕਹਿੰਦੇ ਸਨ ਮਨਹੂਸ, ਵੱਡੀ ਹੋ ਕੇ ਖੁਦ ਲਿਖੀ ਆਪਣੀ ਕਿਸਮਤ ਤੇ ਬਣੀ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ
ਬਾਲੀਵੁੱਡ ‘ਚ ਆਪਣੀ ਪਛਾਣ ਬਨਾਉਣ ਦੇ ਲਈ ਅਦਾਕਾਰਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੇ ਦਮ ‘ਤੇ ਬਾਲੀਵੁੱਡ ਇੰਡਸਟਰੀ ‘ਚ ਪਛਾਣ ਬਣਾਈ ਹੈ । ਅਦਾਕਾਰਾ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ । ਜਿਸ ਦੇ ਚੱਲਦਿਆਂ ਅੱਜ ਉਸ ਦਾ ਨਾਮ ਟੌਪ ਦੀਆਂ ਹੀਰੋਇਨਾਂ ‘ਚ ਸ਼ਾਮਿਲ ਹੈ ।
ਹੋਰ ਪੜ੍ਹੋ : ਅਦਾਕਾਰ ਰਾਣਾ ਰਣਬੀਰ ਜਲਦ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ, ਫਸਟ ਲੁੱਕ ਕੀਤਾ ਸਾਂਝਾਅਦਾਕਾਰ ਰਾਣਾ ਰਣਬੀਰ ਜਲਦ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ, ਫਸਟ ਲੁੱਕ ਕੀਤਾ ਸਾਂਝਾ
ਕਦੇ ਕਿਹਾ ਜਾਂਦਾ ਸੀ ਮਨਹੂਸ
ਕਦੇ ਇਸ ਅਦਾਕਾਰਾ ਨੂੰ ਮਨਹੂਸ ਕਿਹਾ ਜਾਂਦਾ ਸੀ । ਜਿਸ ਕਾਰਨ ਅਦਾਕਾਰਾ ਨੂੰ ਖੁਦ ਤੋਂ ਨਫਰਤ ਹੋ ਗਈ ਸੀ । ਇਸ ਤੋਂ ਇਲਾਵਾ ਉਸ ਦੇ ਵਧੇ ਹੋਏ ਵਜ਼ਨ ਨੂੰ ਲੈ ਕੇ ਵੀ ਕਈ ਵਾਰ ਟਰੋਲ ਕੀਤਾ ਗਿਆ ਸੀ । ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਦੀ ।
ਜਿਸ ਨੇ ਆਪਣੀ ਮਿਹਨਤ ਦੇ ਨਾਲ ਖੁਦ ‘ਤੇ ਲੱਗੇ ਇਸ ਕਲੰਕ ਨੂੰ ਹਟਾਇਆ ਅਤੇ ਅੱਜ ਉਹ ਨਾ ਸਿਰਫ਼ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦੇ ਚੁੱਕੀ ਹੈ ਬਲਕਿ ਉਸ ਦਾ ਨਾਮ ਹਾਈ ਪੇਡ ਹੀਰੋਇਨਾਂ ਦੀ ਸੂਚੀ ‘ਚ ਉਹ ਗਿਣੀ ਜਾਂਦੀ ਹੈ । ਅਦਾਕਾਰਾ ਵਿਦਿਆ ਬਾਲਨ ਨੇ ਸਭ ਤੋਂ ਪਹਿਲਾਂ ਉਹ ਫ਼ਿਲਮ ‘ਪਰੀਣੀਤਾ’ ‘ਚ ਨਜ਼ਰ ਆਈ ਸੀ ।
ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ਸੀ ।ਪਰ ਉਨ੍ਹਾਂ ਨੂੰ ਅਸਲ ਪਛਾਣ ‘ਸਿਲਕ ਸਮਿਤਾ’ ਦੇ ਕਿਰਦਾਰ ਨਾਲ ਮਿਲੀ ਸੀ । ਇਸ ਤੋਂ ਪਹਿਲਾਂ ਅਦਾਕਾਰਾ ‘ਹਮ ਪਾਂਚ’ ਸੀਰੀਅਲ ‘ਚ ਨਜ਼ਰ ਆਈ ਸੀ । ਅਦਾਕਾਰਾ ਨੇ ਸਿਧਾਰਥ ਰਾਏ ਕਪੂਰ ਦੇ ਨਾਲ ਵਿਆਹ ਕਰਵਾਇਆ ਹੈ ।
- PTC PUNJABI