ਸਵਰਾ ਭਾਸਕਰ ਨੇ ਆਪਣੀ ਧੀ ਦਾ ਚਿਹਰਾ ਪਹਿਲੀ ਵਾਰ ਕੀਤਾ ਰਿਵੀਲ, ਦਰਸ਼ਕਾਂ ਨੂੰ ਦਿਖਾਈ ਧੀ ਦੀ ਝਲਕ
ਆਖਿਰ ਲੰਮੇ ਇੰਤਜਾਰ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Swara Bhaskar) ਨੇ ਆਪਣੀ ਬੇਟੀ ਦਾ ਚਿਹਰਾ ਆਪਣੇ ਪ੍ਰਸ਼ੰਸਕਾਂ ਨੂੰ ਦਿਖਾ ਦਿੱਤਾ ਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਵਰਾ ਨੇ ਫਰਵਰੀ 2023 ਵਿੱਚ ਫਹਾਦ ਅਹਿਮਦ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਉਹਨਾਂ ਦੇ ਘਰ ਧੀ ਰਾਬੀਆ ਨੇ ਜਨਮ ਲਿਆ ਸੀ । ਸਵਰਾ ਆਪਣੀ ਬੇਟੀ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਸੀ ।ਪਰ ਉਹ ਆਪਣੀ ਬੇਟੀ ਦਾ ਕਦੇ ਪੂਰਾ ਚਿਹਰਾ ਨਹੀਂ ਸੀ ਦਿਖਾਉਂਦੀ। ਪਰ ਹੁਣ ਅਦਾਕਾਰਾ ਨੇ ਰਾਬੀਆ ਦਾ ਪੂਰਾ ਚਿਹਰਾ ਦਿਖਾ ਦਿੱਤਾ ਹੈ ।
ਹੋਰ ਪੜ੍ਹੋ : ਜਾਣੋ ਕੌਣ ਹੈ ਦਿਲਜੀਤ ਦੋਸਾਂਝ ਦਾ ਪਹਿਲਾ ਪਿਆਰ,ਇੰਟਰਵਿਊ ‘ਚ ਕੀਤਾ ਪਹਿਲੇ ਪਿਆਰ ਦਾ ਖੁਲਾਸਾ
ਸਵਰਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਰਾਬੀਆ ਦਾ ਪੂਰਾ ਚਿਹਰਾ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ ਰਾਬੀਆ ਕੁਰਸੀ 'ਤੇ ਬੈਠੀ ਨਜ਼ਰ ਹੈ । ਇਸ ਤਸਵੀਰ ਦੇ ਨਾਲ ਸਵਰਾ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਵਰਾ ਨੇ ਇੱਕ ਨੋਟ ਵੀ ਲਿਖਿਆ ਹੈ ।
ਉਸਨੇ ਲਿਖਿਆ, "ਰਾਬੀਆ ਦੀ ਪਹਿਲੀ ਬਕਰੀਦ ਸੀ ਅਤੇ ਫਹਾਦ ਅਹਿਮਦ ਅਤੇ ਮੈਂ ਇੱਕ ਹੀ ਸ਼ਹਿਰ ਵਿੱਚ ਨਹੀਂ ਸੀ, ਪਰ ਮੈਂ ਇਸ ਲਈ ਜਸ਼ਨ ਮਨਾਇਆ ਕਿਉਂਕਿ ਮੈਂ ਚਾਹੁੰਦੀ ਸੀ ਕਿ ਰਾਬੀਆ ਨੂੰ ਦੋਹਾਂ ਸੱਭਿਆਚਾਰਾਂ ਨੂੰ ਜਾਨਣ ਅਤੇ ਹਰ ਇੱਕ ਦਾ ਆਸ਼ੀਰਵਾਦ ਮਿਲੇ’।ਦੱਸ ਦਈਏ ਕਿ ਸਵਰਾ ਭਾਸਕਰ ਅਕਸਰ ਆਪਣੀ ਬੇਟੀ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪਰ ਇਨ੍ਹਾਂ ਤਸਵੀਰਾਂ ‘ਚ ੳੇੁਸ ਨੇ ਕਦੇ ਵੀ ਆਪਣੀ ਧੀ ਦਾ ਚਿਹਰਾ ਨਹੀਂ ਸੀ ਵਿਖਾਇਆ ।
- PTC PUNJABI