ਸੁਸ਼ਮਿਤਾ ਸੇਨ ਦੀਆਂ ਬੁਆਏ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਬਰਥਡੇਅ ‘ਤੇ ਦੋਸਤ ਨੂੰ ਦਿੱਤੀ ਵਧਾਈ

Reported by: PTC Punjabi Desk | Edited by: Shaminder  |  January 05th 2024 04:00 PM |  Updated: January 05th 2024 04:00 PM

ਸੁਸ਼ਮਿਤਾ ਸੇਨ ਦੀਆਂ ਬੁਆਏ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਬਰਥਡੇਅ ‘ਤੇ ਦੋਸਤ ਨੂੰ ਦਿੱਤੀ ਵਧਾਈ

ਸੁਸ਼ਮਿਤਾ ਸੇਨ (Sushmita Sen)ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਈ ਹੈ । ਇਸ ਵਾਰ ਵੀ ਉਹ ਆਪਣੇ ਬੁਆਏ ਫ੍ਰੈਂਡ (Ex Boy Friend) ਰੋਹਮਾਨ ਸ਼ਾਲ ਨੂੰ ਲੈ ਕੇ ਚਰਚਾ ਚ ਹੈ । ਦਰਅਸਲ ਅਦਾਕਾਰਾ ਨੇ ਆਪਣੇ ਦੋਸਤ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਦੋਸਤ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੈ ਕਿ ਅਦਾਕਾਰਾ ਦਾ ਆਪਣੇ ਦੋਸਤ ਦੇ ਨਾਲ ਮੁੜ ਤੋਂ ਪੈਚਅੱਪ ਹੋ ਗਿਆ ਹੈ।ਇਨ੍ਹਾਂ ਤਸਵੀਰਾਂ ਨੂੰ ਉਸ ਨੇ ਰੋਹਮਾਨ ਸ਼ਾਲ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਹੈ ।

Sushmita sen.jpg

  ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਅੱਜ ਹੈ ਜਨਮ ਦਿਨ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ 

ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਅਦਾਕਾਰਾ 

ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਉਸ ਨੇ ਲਲਿਤ ਮੋਦੀ ਦੇ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਸੀ । ਹਾਲਾਂਕਿ ਕੁਝ ਸਮੇਂ ਬਾਅਦ ਹੀ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ।ਜਿਸ ਤੋਂ ਬਾਅਦ ਲੱਗਦਾ ਹੈ ਕਿ ਹੁਣ ਸੁਸ਼ਮਿਤਾ ਆਪਣੇ ਸਾਬਕਾ ਬੁਆਏ ਫ੍ਰੈਂਡ ਦੇ ਨਾਲ ਫਿਰ ਤੋਂ ਨਜ਼ਦੀਕੀਆਂ ਵਧਾ ਰਹੀ ਹੈ। 

sushmita sen (2).jpg

ਹੋਰ ਪੜ੍ਹੋ : ਗਾਇਕ ਜੱਸੀ ਗਿੱਲ ਧੀ ਦੇ ਨਾਲ ਖੇਡਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਕੁਝ ਸਮਾਂ ਪਹਿਲਾਂ ਹੋਇਆ ਸੀ ਹਾਰਟ ਅਟੈਕ 

ਕੁਝ ਸਮਾਂ ਪਹਿਲਾਂ ਅਦਾਕਾਰਾ ਨੂੰ ਹਾਰਟ ਅਟੈਕ ਵੀ ਆਇਆ ਸੀ । ਜਿਸ ਦੀ ਜਾਣਕਾਰੀ ਇਲਾਜ ਤੋਂ ਬਾਅਦ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਫੈਨਸ ਵੀ ਅਦਾਕਾਰਾ ਦੀ ਸਿਹਤ ਨੂੰ ਲੈ ਕੇ ਚਿੰਤਿਤ ਨਜ਼ਰ ਆਏ ਸਨ। ਹਾਲਾਂਕਿ ਇਸ ਘਟਨਾ ਦੇ ਬਾਰੇ ਅਦਾਕਾਰਾ ਨੇ ਕਿਸੇ ਨੂੰ ਭਿਣਕ ਤੱਕ ਨਹੀਂ ਸੀ ਪੈਣ ਦਿੱਤੀ । 

 ਸੁਸ਼ਮਿਤਾ ਸੇਨ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਹਾਲ ਹੀ ‘ਚ ਆਈ ‘ਤਾਲੀ’ ਸੀਰੀਜ਼ ਨੂੰ ਲੈ ਕੇ ਚਰਚਾ ‘ਚ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਸਿਰਫ਼ ਤੁਮ, ਮੈਂਨੇ ਪਿਆਰ ਕਯੂੰ ਕੀਆ,ਮੈਂ ਹੂੰ ਨਾ, ਪੈਸਾ ਵਸੂਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਅਦਾਕਾਰਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ ।ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਅਦਾਕਾਰਾ ਕੰਮ ਕਰ ਰਹੀ ਹੈ।  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network