ਸੰਨੀ ਦਿਓਲ ਨੇ ਰਾਜਨੀਤੀ ਤੋਂ ਕੀਤੀ ਤੌਬਾ, 2024 ਦੀਆਂ ਚੋਣਾਂ ਨਹੀਂ ਲੜੇਗਾ ਅਦਾਕਾਰ
ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਤਾਬੜ ਤੋਂ ਕਮਾਈ ਕਰ ਰਹੀ ਹੈ । ਇਸੇ ਦੌਰਾਨ ਸੰਨੀ ਦਿਓਲ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਹ ਹੁਣ ਚੋਣਾਂ ਨਹੀਂ ਲੜਨਗੇ । ਇੱਕ ਇੰਟਰਵਿਊ ਦੌਰਾਨ ਅਦਾਕਾਰ ਸੰਨੀ ਦਿਓਲ ਨੇ ਖੁਲਾਸਾ ਕੀਤਾ ਹੈ ਕਿ ਰਾਜਨੀਤੀ ‘ਚ ਉਨ੍ਹਾਂ ਦਾ ਮਨ ਨਹੀਂ ਲੱਗਦਾ ਹੈ ।
ਹੋਰ ਪੜ੍ਹੋ : ਰਵਿੰਦਰ ਗਰੇਵਾਲ ਨੇ ਆਪਣੇ ਪਾਲਤੂ ਪੰਛੀਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਦੇ ਨਾਲ ਕਰਵਾਇਆ ਰੁਬਰੂ
ਇਸ ਲਈ ਉਹ ਹੁਣ ਅਗਲੀ ਚੋਣ ਨਹੀਂ ਲੜਨਗੇ । ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਸਿਰਫ਼ ਹੁਣ ਫ਼ਿਲਮਾਂ ‘ਤੇ ਆਪਣਾ ਫੋਕਸ ਰੱਖਣਗੇ ।ਇਸ ਤੋਂ ਸਾਫ਼ ਹੋ ਗਿਆ ਹੈ ਕਿ ਦੋ ਹਜ਼ਾਰ ਚੌਵੀ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਬੀਜੇਪੀ ਆਪਣਾ ਕੋਈ ਨਵਾਂ ਉਮੀਦਵਾਰ ਉਤਾਰੇਗੀ ।ਦੱਸ ਦਈਏ ਕਿ ਸੰਨੀ ਦਿਓਲ ਮੌਜੂਦਾ ਸਮੇਂ ‘ਚ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਤੋਂ ਸਾਂਸਦ ਹਨ ਅਤੇ ਇਹ ਸੀਟ ਬੀਜੇਪੀ ਦੇ ਲਈ ਬਹੁਤ ਹੀ ਅਹਿਮ ਹੈ ।
ਲੋਕਾਂ ‘ਚ ਨਰਾਜ਼ਗੀ
ਸੰਨੀ ਦਿਓਲ ਨੂੰ ਲੈ ਕੇ ਲੋਕਾਂ ‘ਚ ਵੀ ਨਰਾਜ਼ਗੀ ਪਾਈ ਜਾ ਰਹੀ ਹੈ । ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਕਈ ਵਾਰ ਲੱਗ ਚੁੱਕੇ ਹਨ ਅਤੇ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਗੁਰਦਾਸਪੁਰ ‘ਚ ਨਹੀਂ ਆਉਂਦੇ ਹਨ । ਗੁਰਦਾਸਪੁਰ ਦੇ ਲੋਕਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਸੀ ।
- PTC PUNJABI