ਸੰਨੀ ਦਿਓਲ ਨੇ ਬੰਗਲੇ ਦੀ ਨੀਲਾਮੀ ਨੂੰ ਲੈ ਕੇ ਆਈਆਂ ਖਬਰਾਂ ‘ਤੇ ਤੋੜੀ ਚੁੱਪ, ਆਖੀ ਇਹ ਗੱਲ

ਹੁਣ ਬੈਂਕ ਦੇ ਵੱਲੋਂ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ । ਬੈਂਕ ਨੇ ਇਸ ‘ਚ ਤਕਨੀਕੀ ਖ਼ਾਮੀ ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਵਾਪਸ ਲੈ ਲਿਆ ਹੈ । ਪਰ ਹੁਣ ਇਨ੍ਹਾਂ ਖਬਰਾਂ ‘ਤੇ ਸੰਨੀ ਦਿਓਲ ਨੇ ਆਪਣੀ ਚੁੱਪ ਤੋੜੀ ਹੈ ।

Reported by: PTC Punjabi Desk | Edited by: Shaminder  |  August 22nd 2023 10:46 AM |  Updated: August 22nd 2023 10:46 AM

ਸੰਨੀ ਦਿਓਲ ਨੇ ਬੰਗਲੇ ਦੀ ਨੀਲਾਮੀ ਨੂੰ ਲੈ ਕੇ ਆਈਆਂ ਖਬਰਾਂ ‘ਤੇ ਤੋੜੀ ਚੁੱਪ, ਆਖੀ ਇਹ ਗੱਲ

ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-੨’ ਦੀ ਕਮਾਈ ਨੂੰ ਲੈ ਕੇ ਪੱਬਾਂ ਭਾਰ ਹਨ । ਉਨ੍ਹਾਂ ਦੀ ਇਹ ਫ਼ਿਲਮ ਕਮਾਈ ਦੇ ਮਾਮਲੇ ‘ਚ ਰਿਕਾਰਡ ਤੋੜ ਰਹੀ ਹੈ । ਪਰ ਇਸੇ ਦਰਮਿਆਨ ਐਤਵਾਰ ਨੂੰ ਬੈਂਕ ਆਫ਼ ਬੜੌਦਾ ਦੇ ਵੱਲੋਂ ਇੱਕ ਨੋਟਿਸ ਸੰਨੀ ਦਿਓਲ ਦੇ ਖਿਲਾਫ ਜਾਰੀ ਕੀਤਾ ਗਿਆ ਸੀ । ਜਿਸ ‘ਚ ਉਨ੍ਹਾਂ ਦੇ ਬੰਗਲੇ ਦੀ ਨੀਲਾਮੀ ਸਤੰਬਰ ਮਹੀਨੇ ‘ਚ ਬੈਂਕ ਵੱਲੋਂ ਕਰਵਾਉਣ ਦੀ ਗੱਲ ਆਖੀ ਗਈ ਸੀ ।

ਹੋਰ ਪੜ੍ਹੋ : ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦਿਹਾਂਤ, ਕਈ ਦਿਨਾਂ ਤੋਂ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

 ਹੁਣ ਬੈਂਕ ਦੇ ਵੱਲੋਂ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ । ਬੈਂਕ ਨੇ ਇਸ ‘ਚ ਤਕਨੀਕੀ ਖ਼ਾਮੀ ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਵਾਪਸ ਲੈ ਲਿਆ ਹੈ । ਪਰ ਹੁਣ ਇਨ੍ਹਾਂ ਖਬਰਾਂ ‘ਤੇ ਸੰਨੀ ਦਿਓਲ ਨੇ ਆਪਣੀ ਚੁੱਪ ਤੋੜੀ ਹੈ । ਸੰਨੀ ਦਿਓਲ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਉਹ ਇਸ ਬਾਰੇ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ । 

ਸੰਨੀ ਦਿਓਲ ਵੱਲੋਂ ਜਸ਼ਨ ਮਨਾਉਣ ਦਾ ਸਿਲਸਿਲਾ ਜਾਰੀ 

ਇਨ੍ਹਾਂ ਖਬਰਾਂ ਵਿਚਾਲੇ ਸੰਨੀ ਦਿਓਲ ਵੱਲੋਂ ‘ਗਦਰ-੨’ ਦੀ ਕਾਮਯਾਬੀ ਦੇ ਜਸ਼ਨ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਉਨ੍ਹਾਂ ਦੇ ਅਮੀਸ਼ਾ ਪਟੇਲ ਦੇ ਨਾਲ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ । ਜਿਸ ‘ਚ ਅਦਾਕਾਰ ਕੇਕ ਕੱਟ ਕੇ ਫ਼ਿਲਮ ਦੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network