ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ, ਵੇਖੋ ਵੀਡੀਓ
Suniel Shetty Visits Golden Temple Amritsar : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ (Suniel Shetty) ਹਾਲ ਹੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਅਦਾਕਾਰ ਨੇ ਇੱਥੇ ਪਹੁੰਚ ਕੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਅੱਜ ਤੜਕੇ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇੱਥੇ ਪਹੁੰਚ ਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar) ਵਿਖੇ ਨਤਮਸਤਕ ਹੋਣ ਪਹੁੰਚੇ।
ਸੁਨੀਲ ਸ਼ੈੱਟੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਸਰਵਣ ਕੀਤਾ। ਇਸ ਦੌਰਾਨ ਅਦਾਕਾਰ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ ਅਤੇ ਸਮੂਚੇ ਵਿਸ਼ਵ ਲਈ ਸੁਖ ਅਤੇ ਸ਼ਾਂਤੀ ਦੀ ਅਰਦਾਸ ਕੀਤੀ। ਸੁਨੀਲ ਸ਼ੈੱਟੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੇਹੱਦ ਖੁਸ਼ਕਿਸਮਤ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਦਾ ਹੈ, ਉਹ ਲੋਕ ਖੁਸ਼ਕਿਸਮਤ ਦੱਸ ਦੇਈਏ ਕਿ ਸੁਨੀਲ ਸ਼ੈੱਟੀ ਸਾਲ ਵਿੱਚ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਨੀਲ ਸ਼ੈੱਟੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸੁਨੀਲ ਸ਼ੈੱਟੀ ਨੂੰ ਨੀਲੇ ਰੰਗ ਦੀ ਜੀਨਸ ਨਾਲ ਚਿੱਟੇ ਰੰਗ ਦੀ ਕਮੀਜ਼ ਪਹਿਨੇ ਅਤੇ ਸਿਰ ਉੱਤੇ ਦੁਮਾਲਾ ਸਜਾ ਕੇ ਬੇਹੱਦ ਹੀ ਸਾਧਾਰਨ ਤੇ ਸਿੰਪਲ ਲੁੱਕ ਵਿੱਚ ਵੇਖ ਸਕਦੇ ਹੋ। ਇਸ ਦੌਰਾਨ ਅਦਾਕਾਰ ਨੇ ਆਪਣੇ ਚਾਹੁੰਣ ਵਾਲਿਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਕਈ ਫੈਨਜ਼ ਨਾਲ ਤਸਵੀਰਾਂ ਵੀ ਖਿਚਵਾਈਆਂ।
ਹੋਰ ਪੜ੍ਹੋ : ਹਿਮਾਚਲ ਟੂਰ ਦੌਰਾਨ ਬਰਫ 'ਚ ਮਸਤੀ ਕਰਦੇ ਨਜ਼ਰ ਆਏ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਵੇਖੋ ਵੀਡੀਓ
ਦੱਸ ਦਈਏ ਕਿ 90 ਦੇ ਦਹਾਕੇ ਵਿੱਚ ਸੁਨੀਲ ਸ਼ੈੱਟੀ ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਸਨ। ਉਨ੍ਹਾਂ ਨੇ ਕਈ ਹਿੱਟ ਬਾਲੀਵੁੱਡ ਫਿਲਮਾਂ ਕੀਤੀਆਂ ਹਨ। ਮੌਜੂਦਾ ਸਮੇਂ ਵਿੱਚ ਸੁਨੀਲ ਸ਼ੈੱਟੀ ਮਸ਼ਹੂਰ ਡਾਂਸ ਰਿਐਲਟੀ ਸ਼ੋਅ 'ਡਾਂਸ ਦੀਵਾਨੇ ' (Dance Deewane) ਦੇ ਵਿੱਚ ਬਤੌਰ ਜੱਜ ਨਜ਼ਰ ਆ ਰਹੇ ਹਨ। ਫੈਨਜ਼ ਉਨ੍ਹਾਂ ਨੂੰ ਇਸ ਸ਼ੋਅ ਵਿੱਚ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਬੀਤੇ ਸਾਲ ਇਹ ਵੀ ਖਬਰਾਂ ਆ ਰਹੀਆਂ ਸਨ ਕੀ ਜਲਦ ਹੀ ਫ਼ਿਲਮ 'ਹੇਰਾ ਫੇਰੀ 3' ਬਨਣ ਜਾ ਰਹੀ ਹੈ, ਜਿਸ ਵਿੱਚ ਮੁੜ ਇੱਕ ਵਾਰ ਫਿਰ ਤੋਂ ਪਰੇਸ਼ ਰਾਵਲ, ਸੁਨੀਲ ਸ਼ੈੱਟੀ ਤੇ ਅਕਸ਼ੈ ਕੁਮਾਰ ਦੀ ਜੋੜੀ ਨਜ਼ਰ ਆਵੇਗੀ।
-