ਮਹਿਲਾ ਦਿਵਸ 2023 : ਜਾਣੋਂ ਕਿਵੇਂ ਜਿਸਮ-ਫਰੋਸ਼ੀ ਅਤੇ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਹਾਲਾਤਾਂ ਦਾ ਸਾਹਮਣਾ ਕਰ ਗੀਤਾ ਟੰਡਨ ਬਣੀ ਬਾਲੀਵੁੱਡ ਦੀ ਕਾਮਯਾਬ ਸਟੰਟ ਵੁਮੈਨ
ਅੱਠ ਮਾਰਚ ਅੱਜ ਜਿੱਥੇ ਹੋਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਉੱਥੇ ਹੀ ਮਹਿਲਾ ਦਿਵਸ (Women's Day 2023) ਵੀ ਮਨਾਇਆ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਮਹਿਲਾ ਦਿਵਸ ਦੇ ਮੌਕੇ ‘ਤੇ ਇੱਕ ਅਜਿਹੀ ਹੀ ਮਹਿਲਾ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜੋ ਕਈ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ । ਜਿਸ ਨੇ ਨਾਂ ਸਿਰਫ਼ ਔਰਤਾਂ ਨੂੰ ਸਮਾਜ ‘ਚ ਸਿਰ ਚੁੱਕ ਕੇ ਜਿਉਣਾ ਸਿਖਾਇਆ ਬਲਕਿ ਸਮਾਜ ‘ਚ ਮਿਸਾਲ ਬਣ ਕੇ ਉੱਭਰੀਆਂ ਹਨ ।
ਗੀਤਾ ਦੇ ਹੌਸਲੇ ਜੇ ਬੁਲੰਦ ਨਾ ਹੁੰਦੇ ਤਾਂ ਸ਼ਾਇਦ ਉਹ ਜਾਂ ਤਾਂ ਆਪਣੇ ਪਤੀ ਤੋਂ ਕੁੱਟ ਖਾਂਦੀ ਹੁੰਦੀ ਜਾਂ ਫਿਰ ਜਿਸਮ-ਫਰੋਸ਼ੀ ਦੀ ਦਲਦਲ ਵਿੱਚ ਫਸ ਜਾਂਦੀ । ਗੀਤਾ ਬਾਲੀਵੁੱਡ ਦੀਆਂ ਕਈ ਐਕਟਰੈੱਸਾਂ ਜਿਵੇਂ ਕਰੀਨਾ, ਦੀਪਿਕਾ ਸਮੇਤ ਹੋਰ ਕਈਆਂ ਦੀ ਡਬਲ ਬਾਡੀ ਬਣ ਚੁੱਕੀ ਹੈ । ਇੱਥੇ ਹੀ ਬੱਸ ਨਹੀਂ ਉਹ ਖਤਰੋਂ ਕੇ ਖਿਲਾੜੀ ਸ਼ੋਅ ਦਾ ਵੀ ਹਿੱਸਾ ਬਣ ਚੁੱਕੀ ਹੈ ।
ਹੋਰ ਪੜ੍ਹੋ : ਕੰਗਨਾ ਰਣੌਤ ਦਾ ਖਾਲਿਸਤਾਨੀਆਂ ‘ਤੇ ਸਾਧਿਆ ਨਿਸ਼ਾਨਾ’ ਕਿਹਾ ‘ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨੇ ਸਰਕਾਰ’
15 ਸਾਲ ਦੀ ਉਮਰ ਵਿੱਚ ਗੀਤਾ ਦਾ ਵਿਆਹ ਹੋ ਗਿਆ ਸੀ। ਇਸ ਵਿਆਹ ਕਰਕੇ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ । ਘਰੇਲੂ ਹਿੰਸਾ ਦੀ ਸ਼ਿਕਾਰ ਗੀਤਾ 19ਸਾਲਾਂ ਵਿੱਚ ਦੋ ਬੱਚਿਆਂ ਦੀ ਮਾਂ ਬਣ ਗਈ ਸੀ । ਪਤੀ ਦੇ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੀ ਗੀਤਾ ਨੇ ਆਪਣੇ ਪਤੀ ਦਾ ਸਾਥ ਛੱਡ ਦਿੱਤਾ ।
ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਨੂੰ ਕਈ ਲੋਕਾਂ ਨੇ ਨਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਪਰ ਗੀਤਾ ਨੇ ਹਿੰਮਤ ਨਹੀਂ ਹਾਰੀ ਤੇ ਇਸ ਹਿੰਮਤ ਦੀ ਬਦੌਲਤ ਉਹ ਅੱਜ ਬਾਲੀਵੁੱਡ ਵਿੱਚ ਵਧੀਆ ਸਟੰਟਵੁਮੈੱਨ ਹੈ ।
- PTC PUNJABI