Sridevi Birth Anniversary: ਜਾਣੋ ਕਿੰਝ ਸ਼੍ਰੀ ਦੇਵੀ ਬਣੀ ਇੱਕ ਚਾਈਲਡ ਆਰਟਿਸਟ ਤੋਂ ਲੈ ਕੇ 1 ਕਰੋੜ ਦੀ ਫੀਸ ਲੈਣ ਵਾਲੀ ਪਹਿਲੀ ਅਭਿਨੇਤਰੀ
Sridevi Birth Anniversary: ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਹੈ ਪਰ ਅਜੇ ਵੀ ਫੈਨਜ਼ ਇਸ ਖੂਬਸੂਰਤ ਅਦਾਕਾਰਾ ਨੂੰ ਯਾਦ ਕਰਦੇ ਹਨ। ਅੱਜ ਸ਼੍ਰੀਦੇਵੀ ਦਾ ਜਨਮਦਿਨ ਹੈ। ਇਸ ਮੌਕੇ ਆਓ ਜਾਣਦੇ ਹਾਂ ਸ਼੍ਰੀਦੇਵੀ ਦੀ ਜ਼ਿੰਦਗੀ ਨਾਲ ਜੁੜੀ ਖਾਸ ਗੱਲਾਂ ਬਾਰੇ।
ਸ਼੍ਰੀਦੇਵੀ ਨੇ ਬਤੌਰ ਚਾਈਲਡ ਆਰਟਿਸਟ ਸ਼ੁਰੂ ਕੀਤੀ ਸੀ ਅਦਾਕਾਰੀ
ਸ਼੍ਰੀ ਦੇਵੀ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਮੀਨਾਮਪੱਟੀ ਵਿੱਚ ਹੋਇਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਛੋਟੀ ਉਮਰ 'ਚ ਜਦੋਂ ਬੱਚੇ ਸਕੂਲ ਜਾਂਦੇ ਸਨ ਤਾਂ ਸ਼੍ਰੀ ਦੇਵੀ ਨੇ ਕੈਮਰੇ ਦੇ ਸਾਹਮਣੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਹਿਜ 4 ਸਾਲ ਦੀ ਉਮਰ ਵਿੱਚ, ਉਸ ਨੇ ਇੱਕ ਚਾਈਲਡ ਆਰਟਿਸਟ ਦੇ ਰੂਪ ਵਿੱਚ ਤਾਮਿਲ ਫਿਲਮ 'ਕੰਧਨ ਕਰੁਨਈ' ਨਾਲ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ, ਨੌਂ ਸਾਲ ਦੀ ਉਮਰ ਵਿੱਚ, ਉਸ ਨੇ ਬਤੌਰ ਚਾਈਲਡ ਆਰਟਿਸਟ ਫਿਲਮ 'ਰਾਨੀ ਮੇਰਾ ਨਾਮ' ਨਾਲ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਇਸ ਫਿਲਮ ਨਾਲ ਸ਼੍ਰੀਦੇਵੀ ਬਣੀ ਸਟਾਰ
ਸ਼੍ਰੀਦੇਵੀ ਨੇ ਹਿੰਦੀ ਫਿਲਮਾਂ 'ਚ ਬਤੌਰ ਅਭਿਨੇਤਰੀ ਆਪਣੇ ਕਰੀਅਰ ਦੀ ਸ਼ੁਰੂਆਤ 1979 'ਚ ਫਿਲਮ 'ਸੋਹਲਵਾ ਸਾਵਨ' ਨਾਲ ਕੀਤੀ ਸੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। 1983 'ਚ ਫਿਲਮ 'ਹਿੰਮਤਵਾਲਾ' ਰਾਹੀਂ ਸ਼੍ਰੀਦੇਵੀ ਨੇ ਇਕ ਵਾਰ ਫਿਰ ਬਾਲੀਵੁੱਡ 'ਚ ਐਂਟਰੀ ਕੀਤੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵੈਸੇ ਤਾਂ 80 ਅਤੇ 90 ਦੇ ਦਹਾਕੇ 'ਚ ਬਾਲੀਵੁੱਡ 'ਚ ਸ਼੍ਰੀਦੇਵੀ ਦਾ ਜਾਦੂ ਅਜਿਹਾ ਸੀ ਕਿ ਨਾਂ ਸਿਰਫ ਹੀਰੋਇਨ ਸਗੋਂ ਹੀਰੋ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ।
ਸ਼੍ਰੀਦੇਵੀ ਦੀ ਆਖਰੀ ਫਿਲਮ ਸੀ
ਸ਼੍ਰੀਦੇਵੀ ਨੇ 1996 'ਚ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਬੋਨੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਸ਼੍ਰੀਦੇਵੀ ਨੇ ਆਪਣੇ 51 ਸਾਲ ਦੇ ਲੰਬੇ ਫਿਲਮੀ ਕਰੀਅਰ ਵਿੱਚ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ ਹੈ। ਸ਼੍ਰੀਦੇਵੀ ਨੇ ਆਪਣੇ 51 ਸਾਲ ਦੇ ਲੰਬੇ ਫਿਲਮੀ ਕਰੀਅਰ ਵਿੱਚ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ ਹੈ। ਸ਼੍ਰੀ ਦੀ ਆਖਰੀ ਫਿਲਮ ਮਾਂ ਸਾਬਤ ਹੋਈ, ਜਿਸ ਲਈ ਉਸਨੂੰ ਮਰਨ ਉਪਰੰਤ ਸਰਵੋਤਮ ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਉਸਦੀ ਮੌਤ ਤੋਂ ਬਾਅਦ, ਉਸਨੂੰ ਆਖਰੀ ਵਾਰ ਫਿਲਮ ਜ਼ੀਰੋ ਵਿੱਚ ਦੇਖਿਆ ਗਿਆ ਸੀ ਜਿਸ ਵਿੱਚ ਉਸਨੇ ਇੱਕ ਕੈਮਿਓ ਕੀਤਾ ਸੀ।
ਸ਼੍ਰੀਦੇਵੀ ਪਹਿਲੀ ਅਭਿਨੇਤਰੀ ਸੀ ਜਿਸ ਨੂੰ 1 ਕਰੋੜ ਰੁਪਏ ਦੀ ਫੀਸ ਮਿਲੀ
ਬਾਲੀਵੁੱਡ 'ਚ ਅਭਿਨੇਤਾਵਾਂ ਨੂੰ ਹਮੇਸ਼ਾ ਹੀ ਅਭਿਨੇਤਰੀਆਂ ਤੋਂ ਜ਼ਿਆਦਾ ਫੀਸ ਮਿਲਦੀ ਹੈ ਪਰ 80 ਅਤੇ 90 ਦੇ ਦਹਾਕੇ 'ਚ ਨਿਰਮਾਤਾ-ਨਿਰਦੇਸ਼ਕ ਸ਼੍ਰੀਦੇਵੀ ਨੂੰ ਫਿਲਮਾਂ ਹਿੱਟ ਕਰਨ ਦਾ ਸਭ ਤੋਂ ਵੱਡਾ ਫਾਰਮੂਲਾ ਮੰਨਦੇ ਸਨ। ਇਹੀ ਕਾਰਨ ਹੈ ਕਿ ਉਸ ਸਮੇਂ ਸ਼੍ਰੀਦੇਵੀ ਅਜਿਹੀ ਅਭਿਨੇਤਰੀ ਸੀ ਜਿਸ ਨੂੰ 1 ਕਰੋੜ ਰੁਪਏ ਫੀਸ ਵਜੋਂ ਮਿਲੇ ਸਨ।
- PTC PUNJABI