ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਸੋਨੂੰ ਸੂਦ 5 ਹਜ਼ਾਰ ਰੁਪਏ ਲੈ ਕੇ ਗਏ ਸਨ ਮੁੰਬਈ, ਕਰੋੜਾਂ ਦੇ ਹਨ ਮਾਲਕ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਅੱਜ ਸੋਨੂੰ ਸੂਦ(Sonu Sood) ਦਾ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਸੋਨੂੰ ਸੂਦ ਦਾ ਜਨਮ ਪੰਜਾਬ ਦੇ ਮੋਗਾ ‘ਚ ਹੋਇਆ । ਉਨ੍ਹਾਂ ਦੇ ਮਾਤਾ ਜੀ ਇੱਕ ਸਕੂਲ ਅਧਿਆਪਕਾ ਸਨ ਜਦੋਂਕਿ ਪਿਤਾ ਦਾ ਆਪਣਾ ਕਾਰੋਬਾਰ ਸੀ ।ਇਸ ਲਈ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਨਾਲ ਫ਼ਿਲਮੀ ਬੈਕਗਰਾਊਂਡ ਨਹੀਂ ਸੀ । ਇਸ ਦੇ ਬਾਵਜੂਦ ਉਨ੍ਹਾਂ ਨੇ ਇੰਡਸਟਰੀ ‘ਚ ੳਾਪਣੇ ਦਮ ‘ਤੇ ਪਛਾਣ ਬਣਾਈ ਅਤੇ ਕਾਮਯਾਬ ਅਦਾਕਾਰ ਦੇ ਤੌਰ ‘ਤੇ ਉੱਭਰੇ ।
ਹੋਰ ਪੜ੍ਹੋ : ਧੂਰੀ ‘ਚ ਸ਼ਿਲਪਾ ਸ਼ੈੱਟੀ ‘ਤੇ ਹਿਮਾਂਸ਼ੀ ਖੁਰਾਣਾ ਪੁੱਜੀਆਂ, ਨੇਤਰਦਾਨ ਕੈਂਪ ‘ਚ ਕੀਤੀ ਸ਼ਿਰਕਤ
ਸੋਨੂੰ ਸੂਦ ਘਰੋਂ ਲੈ ਕੇ ਨਿਕਲੇ ਸਨ 5 ਹਜ਼ਾਰ
ਸੋਨੂੰ ਸੂਦ ਪੰਜਾਬ ਸਥਿਤ ਆਪਣੇ ਘਰ ਤੋਂ ਪੰਜ ਹਜ਼ਾਰ ਲੈ ਕੇ ਸੁਫ਼ਨਿਆਂ ਦੀ ਨਗਰੀ ‘ਚ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਗਏ ਸਨ । ਪਰ ਅੱਜ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ, ਆਲੀਸ਼ਾਨ ਬੰਗਲੇ ਤੇ ਕਾਰਾਂ ਹਨ ।ਅਦਾਕਾਰ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕਮਾਈ 140 ਕਰੋੜ ਰੁਪਏ ਦੇ ਕਰੀਬ ਹੈ। ਅਦਾਕਾਰ ਫ਼ਿਲਮਾਂ ਤੋਂ ਇਲਾਵਾ ਇਸ਼ਤਿਹਾਰ ਅਤੇ ਰਿਆਲਟੀ ਸ਼ੋਅ ਤੋਂ ਵੀ ਮੋਟੀ ਕਮਾਈ ਕਰਦਾ ਹੈ।ਸੋਨੂੰ ਸੂਦ ਦਾ ਲੋਖੰਡਵਾਲਾ ‘ਚ ਆਲੀਸ਼ਾਨ ਘਰ ਵੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਜ਼ਰੀ ਕਾਰਾਂ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਉਨ੍ਹਾਂ ਕੋਲ ਪੋਰਸ਼,ਪੈਨਾਮਰਾ ਅਤੇ ਮਰਸਡੀਜ਼ ਬੈਂਜ ਸਣੇ ਕਈ ਲਗਜ਼ਰੀ ਕਾਰਾਂ ਹਨ।
ਸ਼ਹੀਦ-ਏ-ਆਜ਼ਮ ਨਾਲ ਅਦਾਕਾਰੀ ਦੀ ਸ਼ੁਰੂਆਤ
ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਫ਼ਿਲਮ ਦੇ ਨਾਲ ਕੀਤੀ ਸੀ । ਇਸ ਦੇ ਨਾਲ ਹੀ ਉਨ੍ਹਾਂ ਨੇ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਸੋਨੂੰ ਸੂਦ ਇੱਕ ਫ਼ਿਲਮ ਦੇ ਲਈ ਦੋ ਤੋਂ ਤਿੰਨ ਕਰੋੜ ਰੁਪਏ ਵਸੂਲਦੇ ਹਨ। ਜਲਦ ਹੀ ਉਹ ਜੈਕਲੀਨ ਫਰਨਾਡੇਜ਼ ਦੇ ਨਾਲ ਫ਼ਿਲਮ ‘ਫਤਿਹ’ ‘ਚ ਨਜ਼ਰ ਆਉਣਗੇ।
ਸੋਨੂੰ ਨੇ ਸੋਨਾਲੀ ਨਾਲ ਕੀਤਾ ਵਿਆਹ
ਸੋਨੂੰ ਸੂਦ ਨੇ ਸੋਨਾਲੀ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂਦੋ ਬੱਚੇ ਹਨ। ਸੋਨਾਲੀ ਲਾਈਮ ਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਸੋਨੂੰ ਸੂਦ ਦੇ ਨਾਲ ਨਜ਼ਰ ਆਈ ਹੋਵੇ।
ਅਸਲ ਜ਼ਿੰਦਗੀ ਦੇ ਹੀਰੋ
ਫ਼ਿਲਮਾਂ ‘ਚ ਬਤੌਰ ਹੀਰੋ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਅਸਲ ਜ਼ਿੰਦਗੀ ‘ਚ ਵੀ ਹੀਰੋ ਹਨ । ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਅੱਗੇ ਆਉਂਦੇ ਹਨ । ਲਾਕਡਾਊਨ ਦੇ ਦੌਰਾਨ ਮੁਸਬੀਤ ‘ਚ ਫਸੇ ਲੱਖਾਂ ਲੋਕਾਂ ਦੀ ਉਨ੍ਹਾਂ ਨੇ ਮਦਦ ਕੀਤੀ ਸੀ ਅਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਉਨ੍ਹਾਂ ਦੇ ਘਰ ਦੇ ਬਾਹਰ ਅਕਸਰ ਮਦਦ ਦੇ ਲਈ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ।
- PTC PUNJABI