ਸੋਨਮ ਕਪੂਰ ਨੇ ਆਪਣੇ ਮੁੰਬਈ ਵਾਲੇ ਘਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਸੇ ਮਹਿਲ ਤੋਂ ਘੱਟ ਨਹੀਂ ਸੋਨਮ ਦਾ ਘਰ

ਸੋਨਮ ਕਪੂਰ ਨੇ ਆਪਣੇ ਮੁੰਬਈ ਵਾਲੇ ਘਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਘਰ ਦੇ ਬਾਰੇ ਜਾਣਕਾਰੀ ਨੂੰ ਲੈ ਕੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ।

Reported by: PTC Punjabi Desk | Edited by: Shaminder  |  August 13th 2024 03:47 PM |  Updated: August 13th 2024 04:09 PM

ਸੋਨਮ ਕਪੂਰ ਨੇ ਆਪਣੇ ਮੁੰਬਈ ਵਾਲੇ ਘਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਸੇ ਮਹਿਲ ਤੋਂ ਘੱਟ ਨਹੀਂ ਸੋਨਮ ਦਾ ਘਰ

ਸੋਨਮ ਕਪੂਰ (Sonam Kapoor) ਨੇ ਆਪਣੇ ਮੁੰਬਈ ਵਾਲੇ ਘਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਘਰ ਦੇ ਬਾਰੇ ਜਾਣਕਾਰੀ ਨੂੰ ਲੈ ਕੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਘਰ ਦੇ ਬਾਰੇ ਜਾਣਕਾਰੀ ਦੇ ਰਹੀ ਹੈ। ਸੋਨਮ ਕਪੂਰ ਦੇ ਘਰ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਵੇਗਾ ਕਿ ਅਦਾਕਾਰਾ ਦਾ ਘਰ ਇੱਕ ਆਲੀਸ਼ਾਨ ਮਹਿਲ ਦੇ ਵਾਂਗ ਦਿਖਾਈ ਦਿੰਦਾ ਹੈ।ਇਸ ਪੇਂਟਿੰਗ ‘ਚ ਤੰਜੌਰ ਪੇਂਟਿੰਗ, ਨਾਗਾ ਪੈਨਲ, ਰਾਜਸਥਾਨੀ ਜਾਲੀ ਦੇ ਨਾਲ ਨਾਲ ਅਂਟੀਕ ਚੀਜ਼ਾਂ ਦਾ ਕਲੈਕਸ਼ਨ ਵੇਖਣ ਨੂੰ ਮਿਲਦਾ ਹੈ।

ਹੋਰ ਪੜ੍ਹੋ : ਲੱਖਾਂ ਦਾ ਕਰਜ਼ਾਈ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ, ਕਿਹਾ 34 ਦਿਨਾਂ ਤੋਂ ਨਹੀਂ ਖਾਧਾ ਖਾਣਾ…’

ਸੋਨਮ ਕਪੂਰ ਦੇ ਲਿਵਿੰਗ ਰੂਮ ‘ਚ ਆਰਟਿਸਟ ਵਿਕਾਸ ਸੋਨੀ ਵੱਲੋਂ ਡਿਜ਼ਾਈਨ ਕੀਤੀਆਂ ਤੰਜੌਰ ਤਸਵੀਰਾਂ ਦੀ ਕਲੈਕਸ਼ਨ ਨੂੰ ਦੀਵਾਰਾਂ ‘ਤੇ ਸਜਾਇਆ ਹੈ। ਇੰਟੀਰੀਅਰ ਡਿਜ਼ਾਈਨਰ ਕਵਿਤਾ ਸਿੰਘ ਦੇ ਵੱਲੋਂ ਡਿਜ਼ਾਈਨ ਕੀਤਾ ਸਪੈਸ਼ਲ ਸੋਫਾ, ਪ੍ਰਾਚੀਨ ਕੱਪੜਿਆਂ ਨਾਲ ਤਿਆਰ ਮੁਗਲ ਜ਼ਰਦੋਜੀ ਕੁਸ਼ਨ ਅਤੇ ਜਾਮਾਵਾਰ ਕੁਸ਼ਨ ਬਹੁਤ ਹੀ ਖੂਬਸੂਰਤੀ ਦੇ ਨਾਲ ਸਜਾਏ ਹਨ ।

ਇਸ ਦੇ ਨਾਲ ਹੀ ਉਸ ਨੇ ਆਪਣੇ ਡਰੈਸਿੰਗ ਰੂਮ ਨੂੰ ਵੀ ਪੁਰਾਣੇ ਸਟਾਈਲ ‘ਚ ਸਜਾਇਆ ਗਿਆ ਹੈ।ਦੀਵਾਰਾਂ ‘ਤੇ ਕ੍ਰਿਸਟੀਜ਼ ਤੋਂ ਖਰੀਦੇ ਮਦਰਾਸ ਦੇ ੧੯ਵੀਂ ਤੇ ੨੦ਵੀਂ ਸਦੀ ਦੇ ਸ਼ੁਰੂਆਤੀ ਪੱਖਿਆਂ ਦਾ ਇੱਕ ਸੈੱਟ ਵੀ ਹੈ।ਤੁਸੀਂ ਵੀ ਵੇਖੋ ਅਦਾਕਾਰਾ ਸੋਨਮ ਕਪੂਰ ਦੇ ਘਰ ਦੀਆਂ ਖੂਬਸੂਰਤ ਤਸਵੀਰਾਂ ।

ਸੋਨਮ ਕਪੂਰ ਦਾ ਵਰਕ ਫ੍ਰੰਟ 

ਸੋਨਮ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਅਨੰਦ ਆਹੁਜਾ ਦੇ ਨਾਲ ਵਿਆਹ ਕਰਵਾਇਆ ਹੈ। ਅਦਾਕਾਰਾ ਦਾ ਇੱਕ ਪੁੱਤਰ ਵੀ ਹੈ। ਜਿਸ ਦੇ ਨਾਲ ਸੋਨਮ ਕਪੂਰ ਅਕਸਰ ਹੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network