ਸੋਨਾਲੀ ਬੇਂਦਰੇ ਨੇ ਪਤੀ ਤੇ ਬੇਟੇ ਨਾਲ ਹਰਿਦੁਆਰ 'ਚ ਗੰਗਾ ਆਰਤੀ ਕਰਕੇ ਨਵੇਂ ਸਾਲ ਦਾ ਕੀਤਾ ਸਵਾਗਤ, ਤਸਵੀਰਾਂ ਹੋਇਆਂ ਵਾਇਰਲ

Reported by: PTC Punjabi Desk | Edited by: Pushp Raj  |  January 02nd 2024 04:52 PM |  Updated: January 02nd 2024 04:52 PM

ਸੋਨਾਲੀ ਬੇਂਦਰੇ ਨੇ ਪਤੀ ਤੇ ਬੇਟੇ ਨਾਲ ਹਰਿਦੁਆਰ 'ਚ ਗੰਗਾ ਆਰਤੀ ਕਰਕੇ ਨਵੇਂ ਸਾਲ ਦਾ ਕੀਤਾ ਸਵਾਗਤ, ਤਸਵੀਰਾਂ ਹੋਇਆਂ ਵਾਇਰਲ

Sonali Bendre New Year : ਜਿੱਥੇ ਦੁਨੀਆ ਭਰ ਦੇ ਲੋਕਾਂ ਨੇ ਸ਼ਾਨਦਾਰ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ, ਉੱਥੇ ਹੀ ਬਾਲੀਵੁੱਡ ਸਟਾਰਸ ਵੀ ਆਪੋ ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ। ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਪਤੀ ਗੋਲਡੀ ਬਹਿਲ ਅਤੇ ਬੇਟੇ ਨਾਲ ਹਰਿਦੁਆਰ ਦੀ ਧਾਰਮਿਕ ਯਾਤਰਾ 'ਤੇ ਨਵੇਂ ਸਾਲ 2024 ਦਾ ਸਵਾਗਤ ਕੀਤਾ।

ਨਵੇਂ ਸਾਲ ਦੀ ਸ਼ੁਰੂਆਤ 'ਚ ਸੋਨਾਲੀ ਬੇਂਦਰੇ ਨੇ ਧਾਰਮਿਕ ਯਾਤਰਾ 'ਤੇ ਪਹੁੰਚੀ। ਅਦਾਕਾਰਾ ਨੇ ਹਰਿਦੁਆਰ 'ਚ ਦਰਸ਼ਨ ਕਈ ਮੰਦਰਾਂ ਦੇ ਦਰਸ਼ਨ ਕੀਤੇ ਤੇ ਗੰਗਾ ਆਰਤੀ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਅਦਾਕਾਰ ਨੇ ਇਸ ਦੀ ਤਸਵੀਰਾਂ ਤੇ ਵੀਡੀਓਜ਼ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਇੱਥੇ ਈ-ਰਿਕਸ਼ਾ ਦੀ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ। ਸੋਨਾਲੀ ਨੇ ਇਸ ਫੈਮਿਲੀ ਟ੍ਰਿਪ ਦਾ ਕਾਫੀ ਮਜ਼ਾ ਲਿਆ। 

 ਸੋਨਾਲ ਬੇਂਦਰੇ ਦੀ  ਉਸ ਦੇ ਪਤੀ ਗੋਲਡੀ ਬਹਿਲ ਅਤੇ ਬੇਟੇ ਰਣਵੀਰ ਬਹਿਲ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀ ਪੋਸਟ ਤੋਂ ਗੰਗਾ ਆਰਤੀ ਅਤੇ ਗੰਗਾ ਘਾਟ ਦੀ ਝਲਕ ਦੇਖੀ ਜਾ ਸਕਦੀ ਹੈ। ਸੋਨਾਲੀ ਦਾ ਬੇਟਾ ਰਣਵੀਰ 18 ਸਾਲ ਦਾ ਹੈ। ਦੋਵਾਂ ਦੀ ਇੱਕ-ਦੂਜੇ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਫੋਟੋ ਬਹੁਤ ਖੂਬਸੂਰਤ ਹੈ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਸੋਨਾਲੀ ਨੇ ਲਿਖਿਆ, "ਈ-ਰਿਕਸ਼ਾ, ਕੇਬਲ ਕਾਰ ਰਾਈਡ, ਗੰਗਾ ਆਰਤੀ ਦੇ ਖੂਬਸੂਰਤ ਅਨੁਭਵ ਦੇ ਨਾਲ ਹਰਿਦੁਆਰ ਦਾ ਸਭ ਤੋਂ ਖੂਬਸੂਰਤ ਦਿਨ। 

 

ਹੋਰ ਪੜ੍ਹੋ: Wedding Bells: ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਜਲਦ ਹੀ ਕਰਨ ਵਾਲੇ ਨੇ ਵਿਆਹ, ਜਾਣੋ ਕਦੋਂ ਤੇ ਕਿੱਥੇਫੈਨਜ਼ ਸੋਨਾਲੀ ਦੀ ਪੋਸਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਨਵੇਂ ਸਾਲ ਲਈ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਸੋਨਾਲੀ ਦੀ ਫਿਟਨੈਸ ਦੀ ਵੀ ਤਾਰੀਫ ਹੋਈ ਹੈ। ਇਸ ਉਮਰ 'ਚ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤੀ ਤੋਂ ਕਾਫੀ ਪ੍ਰਭਾਵਿਤ ਹਨ। 48 ਸਾਲ ਦੀ ਸੋਨਾਲੀ ਲਈ ਇਹ ਬਹੁਤ ਔਖਾ ਸਮਾਂ ਸੀ ਜਦੋਂ ਉਹ ਕੈਂਸਰ ਨਾਲ ਜੂਝ ਰਹੀ ਸੀ। ਉਸ  ਨੂੰ ਸਟੇਜ 4 ਦੇ ਕੈਂਸਰ ਦਾ ਪਤਾ ਲੱਗਾ ਸੀ। ਉਹ ਧੀਰਜ ਨਾਲ ਵਾਪਸ ਪਰਤੀ। ਅੱਜ ਉਹ ਆਪਣੇ ਪਤੀ ਅਤੇ ਪੁੱਤਰ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੀ ਹਨ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network