ਗਾਇਕ ਜੁਬਿਨ ਨੌਟੀਆਲ ਮਸ਼ਹੂਰ ਕਥਾ ਵਾਚਕ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਪਹੁੰਚੇ ਬਾਗੇਸ਼ਵਰ ਧਾਮ, ਤਸਵੀਰਾਂ ਹੋਈਆਂ ਵਾਇਰਲ
Jubin Nautiyal at Bageshwar Dham : ਮਸ਼ਹੂਰ ਬਾਲੀਵੁੱਡ ਗਾਇਕ ਜੁਬਿਨ ਨੌਟੀਆਲ ਆਪਣੇ ਧਾਰਮਿਕ ਗੀਤਾਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ ਵਿੱਚ ਜੁਬਿਨ ਨੌਟੀਆਲ ਦੀਆਂ ਤਸਵੀਰਾਂ ਬਾਬਾ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਨਾਲ ਵਾਇਰਲ ਹੋ ਰਹੀਆਂ ਹਨ।
ਮੀਡੀਆ ਰਿਪੋਰਟਸ ਦੀਆਂ ਖਬਰਾਂ ਮੁਤਾਬਕ ਗੁਰੂ ਪੂਰਨਿਮਾ ਦੇ ਮੌਕੇ 'ਤੇ ਬਾਗੇਸ਼ਵਰ ਧਾਮ ਵਿਖੇ ਕਈ ਮਸ਼ਹੂਰ ਸੈਲਬਸ ਪਹੁੰਚੇ। ਇਸ ਸਿਲਸਿਲੇ 'ਚ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਬਾਗੇਸ਼ਵਰ ਧਾਮ ਪਹੁੰਚ ਕੇ ਕਾਫੀ ਖੁਸ਼ ਨਜ਼ਰ ਆਏ।
ਜੁਬਿਨ ਨੌਟਿਆਲ ਨੇ ਇੱਥੇ ਬਾਬਾ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਧੀਰੇਂਦਰ ਸ਼ਾਸਤਰੀ ਦੀ ਤਾਰੀਫ ਵੀ ਕਰਦੇ ਨਜ਼ਰ ਆਏ। ਗਾਇ ਨੇ ਕਿਹਾ, 'ਮੈਂ ਖੁਸ਼ਕਿਸਮਤ ਹਾਂ ਕਿ ਮੈਂ ਬਾਗੇਸ਼ਵਰ ਧਾਮ ਪਹੁੰਚਿਆ ਅਤੇ ਇੱਥੇ ਸਭ ਕੁਝ ਉਸ ਤੋਂ ਵੀ ਵੱਧ ਸ਼ਾਨਦਾਰ ਹੈ ਜਿਸ ਦੀ ਮੈਂ ਕਲਪਨਾ ਕੀਤੀ ਸੀ।'
ਜੁਬਿਨ ਨੌਟਿਆਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੁਰੂ ਪੂਰਨਿਮਾ ਦੇ ਮੌਕੇ 'ਤੇ ਆਪਣੇ ਪਰਿਵਾਰ ਦੇ ਨਾਲ ਬਾਗੇਸ਼ਵਰ ਧਾਮ ਆ ਕੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਕਿਹਾ- ਮੈਨੂੰ ਉਮੀਂਦ ਹੈ ਕਿ ਮੇਰੇ ਆਉਣ ਵਾਲੇ ਦਿਨ ਬਹੁਤ ਚੰਗੇ ਹੋਣ ਵਾਲੇ ਹਨ।
ਗਾਇਕ ਜੁਬਿਨ ਨੌਟਿਆਲ ਨੇ ਦੱਸਿਆ ਕਿ ਉਹ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੌਰਾਨ ਪਹਿਲੀ ਵਾਰ ਧੀਰੇਂਦ੍ਰ ਕ੍ਰਿਸ਼ਨ ਸ਼ਾਸਤਰੀ ਨੂੰ ਮਿਲੇ ਸੀ, ਉਸ ਸਮੇਂ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਭੋਜਨ ਕਰਨ ਦਾ ਮੌਕਾ ਮਿਲਿਆ ਸੀ।ਉਨ੍ਹਾਂ ਅੱਗੇ ਕਿਹਾ- ਮਹਾਰਾਜ ਸਾਡੇ ਵਰਗੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਤੋਂ ਬਹੁਤ ਕੁਝ ਸੁਣਨ ਅਤੇ ਸਿੱਖਣ ਨੂੰ ਮਿਲਦਾ ਹੈ।
ਹੋਰ ਪੜ੍ਹੋ : ਬ੍ਰੈਸਟ ਕੈਂਸਰ ਪੀੜਤ ਹਿਨਾ ਖਾਨ ਦੀ ਤਾਕਤ ਬਣੇ ਬੁਆਏਫ੍ਰੈਂਡ ਰੌਕੀ ਜੈਸਵਾਲ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ
ਦੱਸ ਦਈਏ ਕਿ ਗਾਇਕ ਜੁਬਿਨ ਨੌਟਿਆਲ ਇੱਕ ਮਸ਼ਹੂਰ ਪਲੇਅਬੈਕ ਸਿੰਗਰ ਹਨ। ਉਨ੍ਹਾਂ ਨੇ ਕਈ ਰੋਮਾਂਟਿਕ ਤੇ ਧਾਰਮਿਕ ਗੀਤ ਗਾਏ ਹਨ। ਗਾਇਕ ਦਾ ਗੀਤ 'ਮੇਰੇ ਘਰ ਰਾਮ ਆਏ ਹੈਂ' ਕਾਫੀ ਮਕਬੂਲ ਹੋਇਆ ਹੈ। ਇਸ ਗੀਤ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਕਾਫੀ ਪਸੰਦ ਕਰਦਾ ਹੈ।
- PTC PUNJABI