Shilpa Shetty: ਸ਼ਿਲਪਾ ਸ਼ੈੱਟੀ ਨੇ ਮਾਂ ਦੀ ਸਰਜਰੀ ਨੂੰ ਲੈ ਕੇ ਲਿਖੀ ਭਾਵੁਕ ਪੋਸਟ, ਫੈਨਜ਼ ਨੂੰ ਕੀਤੀ ਦੁਆਵਾਂ ਕਰਨ ਦੀ ਅਪੀਲ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸ਼ਿਲਪਾ ਨੇ ਦੱਸਿਆ ਹੈ ਕਿ ਉਸ ਦੀ ਮਾਂ ਦੀ ਸਰਜਰੀ ਹੋਈ ਹੈ ਅਤੇ ਇਹ ਸਮਾਂ ਉਸ ਦੇ ਲਈ ਬਹੁਤ ਮੁਸ਼ਕਲ ਹੈ, ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਫੈਨਜ਼ ਤੋਂ ਮਾਂ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।

Reported by: PTC Punjabi Desk | Edited by: Pushp Raj  |  March 16th 2023 03:59 PM |  Updated: March 16th 2023 04:47 PM

Shilpa Shetty: ਸ਼ਿਲਪਾ ਸ਼ੈੱਟੀ ਨੇ ਮਾਂ ਦੀ ਸਰਜਰੀ ਨੂੰ ਲੈ ਕੇ ਲਿਖੀ ਭਾਵੁਕ ਪੋਸਟ, ਫੈਨਜ਼ ਨੂੰ ਕੀਤੀ ਦੁਆਵਾਂ ਕਰਨ ਦੀ ਅਪੀਲ

Shilpa Shetty emotional post: ਬਾਲੀਵੁੱਡ ਦੀ ਫਿਟਨੈਸ ਕੁਈਨ ਸ਼ਿਲਪਾ ਸ਼ੈੱਟੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸ਼ਿਲਪਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ਿਲਪਾ ਨੇ ਆਪਣੀ ਮਾਂ ਨੂੰ ਲੈ ਕੇ ਇਕ ਭਾਵੁਕ ਪੋਸਟ ਪਾਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਹਨ। ਸ਼ਿਲਪਾ ਨੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਮਾਂ ਲਈ ਪ੍ਰਾਰਥਨਾ ਕਰਨ।

ਸ਼ਿਲਪਾ ਨੇ ਲਿਖਿਆ ਮਾਂ ਲਈ ਇਮੋਸ਼ਨਲ ਪੋਸਟ 

ਸ਼ਿਲਪਾ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਬਾਰੇ ਜਾਣਕਾਰੀ ਸਾਂਝੀ  ਕੀਤੀ ਹੈ। ਸ਼ਿਲਪਾ ਨੇ ਦੱਸਿਆ ਕਿ ਉਸ ਦੀ ਮਾਂ ਸੁਨੰਦਾ ਸ਼ੈੱਟੀ ਦੀ ਹਾਲ ਹੀ ਵਿੱਚ ਸਰਜਰੀ ਹੋਈ ਹੈ ਅਤੇ ਇਹ ਸਮਾਂ ਉਸ ਦੇ ਲਈ ਬਹੁਤ ਮੁਸ਼ਕਲ ਸੀ। ਅਦਾਕਾਰਾ ਨੇ ਡਾਕਟਰ ਨਾਲ ਆਪਣੀ ਮਾਂ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਸ਼ਿਲਪਾ ਨੇ ਲਿਖਿਆ, 'ਬੱਚਿਆਂ ਲਈ ਮਾਤਾ-ਪਿਤਾ ਨੂੰ ਸਰਜਰੀ ਕਰਵਾਉਂਦੇ ਦੇਖਣਾ ਬਿਲਕੁਲ ਵੀ ਆਸਾਨ ਨਹੀਂ ਹੈ।'

ਸ਼ਿਲਪਾ ਨੇ ਡਾਕਟਰਾਂ ਦਾ ਕੀਤਾ ਧੰਨਵਾਦ

ਸ਼ਿਲਪਾ ਨੇ ਪੋਸਟ ਵਿੱਚ ਅੱਗੇ ਲਿਖਿਆ, 'ਪਿਛਲੇ ਕੁਝ ਦਿਨ ਮੇਰੇ ਲਈ ਬਹੁਤ ਮੁਸ਼ਕਲ ਸਨ, ਪਰ ਮੈਨੂੰ ਹਿੰਮਤ ਅਤੇ ਲੜਨ ਵਾਲੀ ਭਾਵਨਾ ਮੇਰੀ ਮਾਂ ਤੋਂ ਮਿਲੀ ਹੈ। ਮੈਂ ਆਪਣੀ ਮਾਂ ਦੀ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਹੁਤ ਚੰਗੀ ਦੇਖਭਾਲ ਕਰਨ ਲਈ ਡਾ. ਰਾਜੀਵ ਭਾਗਵਤ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਇਸ ਦੇ  ਨਾਲ ਹੀ ਮੈਂ ਨਾਨਾਵਤੀ ਦੇ ਡਾਕਟਰਾਂ ਅਤੇ ਸਟਾਫ਼ ਦਾ ਉਨ੍ਹਾਂ ਦੇ ਲਗਾਤਾਰ ਸਮਰਥਨ ਅਤੇ ਦੇਖਭਾਲ ਲਈ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਪ੍ਰਸ਼ੰਸਕਾਂ ਨੂੰ ਮੇਰੀ ਮਾਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੀ ਹਾਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ।'

ਹੋਰ ਪੜ੍ਹੋ: ਵਿੱਕੀ ਕੌਸ਼ਲ ਤੇ ਕੈਟਰੀਨਾ ਨੇ ਫ਼ਿਲਮ 'Mrs Chatterjee vs Norway' ਦਾ ਕੀਤਾ ਰਿਵਿਊ , ਸਟਾਰ ਜੋੜੀ ਨੇ ਰਾਣੀ ਮੁਖਰਜੀ ਦੀ ਕੀਤੀ ਤਾਰੀਫ

ਫੈਨਜ਼ ਨੂੰ ਕੀਤੀ ਦੁਆਵਾਂ ਲਈ ਅਪੀਲ 

ਸ਼ਿਲਪਾ ਦੇ ਇਸ ਪੋਸਟ ਤੋਂ ਬਾਅਦ ਕਈ ਬਾਲੀਵੁੱਡ ਸੈਲਬਸ ਅਤੇ  ਪ੍ਰਸ਼ੰਸਕ ਵੀ ਉਨ੍ਹਾਂ ਦੀ ਮਾਂ ਲਈ ਬਹੁਤ ਸਾਰੀਆਂ ਦੁਆਵਾਂ ਕਰ ਰਹੇ ਹਨ। ਸ਼ਿਲਪਾ ਦੀ ਇਸ ਪੋਸਟ  'ਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਸ਼ਿਲਪਾ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਤੇ ਜਲਦ ਹੀ ਮਾਂ ਦੇ ਠੀਕ ਹੋਣ ਦੀ ਦੁਆ ਕੀਤੀ ਹੈ। ਇਸ ਤੋਂ ਇਲਾਵਾ ਕਈ ਫੈਨਜ਼ ਨੇ ਵੀ ਉਸ ਦੀ ਮਾਂ ਦੀ ਚੰਗੀ ਸਿਹਤ ਲਈ ਦੁਆ ਕੀਤੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਤੁਹਾਡੀ ਮਾਂ ਬਹੁਤ ਜਲਦੀ ਠੀਕ ਹੋ ਜਾਵੇਗੀ। ਅਸੀਂ ਉਨ੍ਹਾਂ ਲਈ ਪ੍ਰਾਰਥਨਾ  ਕਰਾਂਗੇ।'' ਇੱਕ ਹੋਰ ਯੂਜ਼ਰ ਨੇ ਲਿਖਿਆ, 'ਚਿੰਤਾ ਨਾ ਕਰੋ, ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਸ਼ਿਲਪਾ।'

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network