ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਸ਼ਰਲਿਨ ਚੋਪੜਾ, ਪ੍ਰੈੱਸ ਕਾਨਫ੍ਰੰਸ ਕਰਕੇ ਆਦਿਲ ਬਾਰੇ ਕੀਤੇ ਸਨਸਨੀਖੇਜ਼ ਖੁਲਾਸੇ
ਰਾਖੀ ਸਾਵੰਤ (Rakhi Sawant) ਅਤੇ ਆਦਿਲ ਦਰਮਿਆਨ ਇੱਕ ਦੂਜੇ ‘ਤੇ ਇਲਜ਼ਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਸ਼ਰਲਿਨ ਚੋਪੜਾ ਜੋ ਕਿ ਰਾਖੀ ਸਾਵੰਤ ਦੀ ਵਿਰੋਧੀ ਰਹੀ ਹੈ । ਉਹ ਹੁਣ ਰਾਖੀ ਸਾਵੰਤ ਦੇ ਹੱਕ ‘ਚ ਨਿੱਤਰੀ ਹੈ । ਉਸ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਆਦਿਲ ਦੇ ਬਾਰੇ ਕੀਤੀ ਹੈ । ਉਸ ਨੇ ਕਿਹਾ ਕਿ ਆਦਿਲ ਦੇ ਫੋਨ ‘ਚ ਰਾਖੀ ਸਾਵੰਤ ਦੇ ਨਿਊਡ ਵੀਡੀਓ ਹਨ ਅਤੇ ਉਸ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਵੀਡੀਓ ਵੇਖੇ ਹਨ ।
ਸ਼ਰਲਿਨ ਚੋਪੜਾ ਦੇ ਵੀਡੀਓ ‘ਤੇ ਫੈਨਸ ਨੇ ਦਿੱਤੇ ਰਿਐਕਸ਼ਨ
ਸ਼ਰਲਿਨ ਚੋਪੜਾ ਦੇ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਸ਼ਰਲਿਨ ਚੋਪੜਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਫੈਨਸ ਦੇ ਵੱੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੋਈ ਰਾਖੀ ਸਾਵੰਤ ਨੂੰ ਡਰਾਮੇਬਾਜ਼ ਦੱਸ ਰਿਹਾ ਹੈ ਅਤੇ ਕੋਈ ਸ਼ਰਲਿਨ ਥਾਲੀ ਦਾ ਬੈਂਗਣ ਦੱਸ ਰਿਹਾ ਹੈ ।
ਰਾਖੀ ਸਾਵੰਤ ਦਾ ਬੀਤੇ ਦਿਨ ਵੀ ਵੀਡੀਓ ਹੋਇਆ ਸੀ ਵਾਇਰਲ
ਰਾਖੀ ਸਾਵੰਤ ਦਾ ਇੱਕ ਵੀਡੀਓ ਬੀਤੇ ਦਿਨ ਵੀ ਵਾਇਰਲ ਹੋਇਆ ਸੀ । ਜਿਸ ‘ਚ ਰਾਖੀ ਸਾਵੰਤ ਕਹਿੰਦੀ ਹੋਈ ਸੁਣਾਈ ਦੇ ਰਹੀ ਸੀ ਕਿ ‘ਮੇਰਾ ਨਾਮ ਹੈ ਫਾਤਿਮਾ, ਮੈਂ ਕਰ ਦੂੰਗੀ ਸਬਕਾ ਖਾਤਮਾ’ ।ਰਾਖੀ ਸਾਵੰਤ ਪਿਛਲੇ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ ।
ਹੋਰ ਪੜ੍ਹੋ
- PTC PUNJABI