ਸ਼ਹਿਨਾਜ਼ ਗਿੱਲ ਨੇ ਭਰਾ ਨੂੰ ਗਿਫਟ ਕੀਤੀ ਮਹਿੰਗੀ ਕਾਰ, ਵੀਡੀਓ ਕੀਤਾ ਸਾਂਝਾ

ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਗਿੱਲ ਨੂੰ ਮਹਿੰਗੀ ਕਾਰ ਗਿਫਟ ਕੀਤੀ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  August 01st 2023 01:35 PM |  Updated: August 01st 2023 01:35 PM

ਸ਼ਹਿਨਾਜ਼ ਗਿੱਲ ਨੇ ਭਰਾ ਨੂੰ ਗਿਫਟ ਕੀਤੀ ਮਹਿੰਗੀ ਕਾਰ, ਵੀਡੀਓ ਕੀਤਾ ਸਾਂਝਾ

ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਭਰਾ ਸ਼ਹਿਬਾਜ਼ ਗਿੱਲ ਨੂੰ ਮਹਿੰਗੀ ਕਾਰ ਗਿਫਟ ਕੀਤੀ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।ਵੀਡੀਓ ਦੇ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਮਿਡਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸਿਨੇ ਰਾਈਜ਼ਰ ਗਲੈਮ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਵੀ ਸਾਂਝਾ ਕੀਤਾ ਗਿਆ ਹੈ ।

ਹੋਰ ਪੜ੍ਹੋ : ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਕਿਹਾ ਸੀ ਕਿ ‘ਮੈਂ ਸਕਰੀਨ ‘ਤੇ ਹੋ ਸਕਦੀ ਹਾਂ ਨਿਊਡ, ਮੇਰਾ ਪਤੀ ਨਹੀਂ ਦਿੰਦਾ ਕੰਮ ‘ਚ ਦਖਲ’, ਅਦਾਕਾਰਾ ਦੇ ਇਸ ਬਿਆਨ ਨੇ ਮਚਾਈ ਸੀ ਤੜਥੱਲੀ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ‘ਤੇ ਸ਼ਹਿਨਾਜ਼ ਗਿੱਲ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਸ਼ਹਿਨਾਜ਼ ਗਿੱਲ ਅਕਸਰ ਸ਼ੋਅਸ ਦੌਰਾਨ ਭਰਾ ਦੇ ਨਾਲ ਆਉਂਦੀ ਨਜ਼ਰ 

ਸ਼ਹਿਨਾਜ਼ ਗਿੱਲ ਦਾ ਆਪਣੇ ਭਰਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ । ਅਦਾਕਾਰਾ ਅਕਸਰ ਆਪਣੇ ਭਰਾ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਸ਼ਹਿਬਾਜ਼ ਗਿੱਲ ਲਾਕਡਾਊਨ ਦੇ ਦੌਰਾਨ ਵੀ ਆਪਣੀ ਭੈਣ ਦੇ ਨਾਲ ਮੁੰਬਈ ‘ਚ ਫਸ ਗਿਆ ਸੀ । ਜਿਸ ਤੋਂ ਬਾਅਦ ਕਈ ਮਹੀਨੇ ਤੱਕ ਦੋਵੇਂ ਭੈਣ ਭਰਾ ਇੱਕਠੇ ਰਹੇ ਸਨ । 

ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ 

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਬਿੱਗ ਬੌਸ ‘ਚ ਭਾਗ ਲਿਆ ਅਤੇ ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਇਹ ਜੋੜੀ ਸਿਡਨਾਜ਼ ਨਾਂਅ ਦੇ ਨਾਲ ਮਸ਼ਹੂਰ ਹੋਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network