Shehnaaz Gill: ਸ਼ਹਿਨਾਜ਼ ਗਿੱਲ ਨੂੰ ਹਸਪਤਾਲ 'ਚ ਹੋਣਾ ਪਿਆ ਦਾਖਲ, ਅਦਾਕਾਰਾ ਨੇ ਲਾਈਵ ਆ ਫੈਨਜ਼ ਨੂੰ ਦੱਸੀ ਵਜ੍ਹਾ

ਆਪਣੇ ਚੁਲਬੁਲੇ ਅੰਦਾਜ਼ ਤੇ ਆਪਣੀਆਂ ਗੱਲਾਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਹਸਪਤਾਲ ਵਿੱਚ ਭਰਤੀ ਹੈ। ਇਹ ਜਾਣ ਕੇ ਸ਼ਹਿਨਾਜ਼ ਦੇ ਫੈਨਜ਼ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  October 10th 2023 11:33 AM |  Updated: October 10th 2023 11:46 AM

Shehnaaz Gill: ਸ਼ਹਿਨਾਜ਼ ਗਿੱਲ ਨੂੰ ਹਸਪਤਾਲ 'ਚ ਹੋਣਾ ਪਿਆ ਦਾਖਲ, ਅਦਾਕਾਰਾ ਨੇ ਲਾਈਵ ਆ ਫੈਨਜ਼ ਨੂੰ ਦੱਸੀ ਵਜ੍ਹਾ

Shehnaaz Gill hospitalized:  ਆਪਣੇ ਚੁਲਬੁਲੇ ਅੰਦਾਜ਼ ਤੇ ਆਪਣੀਆਂ ਗੱਲਾਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਹਸਪਤਾਲ ਵਿੱਚ ਭਰਤੀ ਹੈ। ਇਹ ਜਾਣ ਕੇ ਸ਼ਹਿਨਾਜ਼ ਦੇ ਫੈਨਜ਼ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। 

ਬੀਤੀ ਰਾਤ ਸ਼ਹਿਨਾਜ ਇੰਸਟਾਗ੍ਰਾਮ 'ਤੇ ਲਾਈਵ ਆਈ, ਇਸ ਦੌਰਾਨ ਫੈਨਜ਼ ਉਸ ਨੂੰ ਹਸਪਤਾਲ ਵਿੱਚ ਦੇਖ ਕੇ ਹੈਰਾਨ ਰਹਿ ਗਏ। ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੂੰ ਇਨਫੈਕਸ਼ਨ ਹੋ ਗਿਆ ਹੈ ਅਤੇ ਇਸ ਕਾਰਨ ਉਸ ਨੂੰ ਹਸਪਤਾਲ ਐਡਮਿਟ ਹੋਣਾ ਪਿਆ। ਲਾਈਵ ਵੀਡੀਓ ਦੌਰਾਨ ਰੀਆ ਕਪੂਰ ਵੀ ਸ਼ਹਿਨਾਜ਼ ਨੂੰ ਮਿਲਣ ਪਹੁੰਚੀ ਅਤੇ ਉਸ ਨੇ ਸ਼ਹਿਨਾਜ਼ ਦੇ ਫੈਨਜ਼ ਨਾਲ ਗੱਲਬਾਤ ਵੀ ਕੀਤੀ।

ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਫਿਲਮ 'ਥੈਂਕ ਯੂ ਫਾਰ ਕਮਿੰਗ' (Thank You For Coming) ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ 'ਚ ਉਹ ਭੂਮੀ ਪੇਡਨੇਕਰ ਨਾਲ ਖਾਸ ਭੂਮਿਕਾ 'ਚ ਹੈ। ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਕਰਨ ਬੁਲਾਨਾ ਨੇ ਕੀਤਾ ਹੈ। ਇਸ ਸਾਲ ਦੇ ਸ਼ੁਰੂ 'ਚ ਸ਼ਹਿਨਾਜ਼ ਨੇ ਸਲਮਾਨ ਖਾਨ ਨਾਲ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਰਾਹੀਂ ਡੈਬਿਊ ਕੀਤਾ ਸੀ।

ਅਨਿਲ ਕਪੂਰ ਨੇ ਸ਼ਹਿਨਾਜ਼ ਨੂੰ ਕਿਹਾ 'ਮੁਮਤਾਜ਼'

ਜਿਵੇਂ ਹੀ ਸ਼ਹਿਨਾਜ਼ ਲਾਈਵ ਆਈ ਤਾਂ ਸਾਰੇ ਫੈਨਜ਼ ਉਨ੍ਹਾਂ ਤੋਂ ਹਸਪਤਾਲ 'ਚ ਭਰਤੀ ਹੋਣ ਦਾ ਕਾਰਨ ਪੁੱਛਣ ਲੱਗੇ। ਇਸ 'ਤੇ ਸ਼ਹਿਨਾਜ਼ ਨੇ ਕਿਹਾ, 'ਦੇਖੋ ਸਭ ਦਾ ਸਮਾਂ ਆਉਂਦਾ ਹੈ, ਸਭ ਦਾ ਸਮਾਂ ਜਾਂਦਾ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ। ਥੋੜੇ ਦਿਨਾਂ ਬਾਅਦ ਮੁੜ ਆਵਾਂਗੀ। ਮੈਂ ਹੁਣ ਠੀਕ ਹਾਂ। ਮੈਨੂੰ ਇੰਫੈਕਸ਼ਨ ਹੋ ਗਿਆ ਸੀ। ਮੈਂ ਸੈਂਡਵਿਚ ਖਾ ਲਿਆ ਸੀ। ਜਿਸ ਤੋਂ ਬਾਅਦ ਮੈਨੂੰ ਫੂਡ ਇੰਫੈਕਸ਼ਨ ਹੋ ਗਿਆ।

ਹੋਰ ਪੜ੍ਹੋ: ਦੁਖਦ ਖ਼ਬਰ, ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਕੀਤੀ ਖੁਦਕੁਸ਼ੀ, ਸਦਮੇ 'ਚ ਪਰਿਵਾਰ

ਲਾਈਵ ਦੌਰਾਨ ਜਦੋਂ ਰੀਆ ਕਪੂਰ ਸ਼ਹਿਨਾਜ਼ ਕੋਲ ਪਹੁੰਚੀ ਤਾਂ ਸ਼ਹਿਨਾਜ਼ ਨੇ ਕਿਹਾ, 'ਦੇਖੋ ਕੌਣ ਮੈਨੂੰ ਮਿਲਣ ਆਇਆ ਹੈ'। ਇਸ 'ਤੇ ਰੀਆ ਨੇ ਵੀ ਆ ਕੇ ਸ਼ਹਿਨਾਜ਼ ਦੇ ਫੈਨਜ਼  ਨਾਲ ਗੱਲਬਾਤ ਕੀਤੀ। ਸ਼ਹਿਨਾਜ਼ ਨੂੰ ਚੀਅਰ ਕਰਦੇ ਹੋਏ ਅਨਿਲ ਕਪੂਰ ਨੇ ਲਿਖਿਆ, 'ਯੂ ਆਰ ਲਾਈਕ ਮੁਮਤਾਜ, ਦਿ ਨੇਕਸਟ ਮੁਮਤਾਜ।'ਲਾਈਵ ਸੈਸ਼ਨ ਦੌਰਾਨ 30 ਸਾਲ ਦੀ ਸ਼ਹਿਨਾਜ਼ ਆਪਣੇ ਮੂਡ ਮੁਤਾਬਕ ਹੱਸਦੀ ਅਤੇ ਮਜ਼ਾਕ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਫੈਨਜ਼ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਨਜ਼ਰ ਆਏ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network