ਸ਼ਾਹੁਰਖ ਖ਼ਾਨ ਨੇ ਪੀਐਮ ਮੋਦੀ ਨੂੰ ਜਨਮਦਿਨ ਮੌਕੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਟਵੀਟ ਕਰਦਿਆਂ ਕਿਹਾ- ਕੰਮ ਥੋੜਾ ਛੁੱਟੀ ਲਵੋ

17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਆਪਣਾ 73ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼ਾਹਰੁਖ ਖ਼ਾਨ ਨੇ ਵੀ ਪੀਐਮ ਮੋਦੀ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ।

Reported by: PTC Punjabi Desk | Edited by: Pushp Raj  |  September 18th 2023 12:41 PM |  Updated: September 18th 2023 12:41 PM

ਸ਼ਾਹੁਰਖ ਖ਼ਾਨ ਨੇ ਪੀਐਮ ਮੋਦੀ ਨੂੰ ਜਨਮਦਿਨ ਮੌਕੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਟਵੀਟ ਕਰਦਿਆਂ ਕਿਹਾ- ਕੰਮ ਥੋੜਾ ਛੁੱਟੀ ਲਵੋ

ShahRukh Khan on PM Modi Birthday: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ (ShahRukh Khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਜਵਾਨ ਨੂੰ ਲੈ ਕੇ ਸੁਰਖੀਆਂ 'ਚ ਹਨ।   17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਆਪਣਾ 73ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼ਾਹਰੁਖ ਖ਼ਾਨ ਨੇ ਵੀ ਪੀਐਮ ਮੋਦੀ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। 

ਦੱਸ ਦਈਏ ਕਿ ਪੀਐਮ ਮੋਦੀ ਦੇ ਜਨਮਦਿਨ ਮੌਕੇ 'ਤੇ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।ਇਸ ਦੇ ਨਾਲ -ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਵੀ ਪੀਐੱਮ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।

ਸ਼ਾਹਰੁਖ ਖਾਨ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿੱਤੀ ਵਧਾਈ

ਸ਼ਾਹਰੁਖ ਖਾਨ ਨੇ  ਟੱਵਿਟਰ 'ਤੇ ਇੱਕ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ, 'ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ....ਤੁਹਾਡਾ ਦਿਨ ਸਿਹਤ ਤੇ ਅਨੰਦ ਭਰਿਆ ਹੋਵੇ। ਤੁਸੀਂ ਕੰਮ ਤੋਂ ਥੋੜਾ ਸਮਾਂ ਛੁੱਟੀ ਲੈਕੇ ਮਜ਼ਾ ਵੀ ਕਰ ਸਕਦੇ ਹੋ।ਬਹੁਤ ਬਹੁਤ  ਸ਼ੁਭਕਾਮਨਾਵਾਂ..।.'

ਇਨ੍ਹਾਂ ਸਿਤਾਰਿਆਂ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵੀ ਦਿੱਤੀਆਂ ਸ਼ੁਭਕਾਮਨਾਵਾਂ

ਸ਼ਾਹਰੁਖ ਤੋਂ ਇਲਾਵਾ ਅਭਿਨੇਤਾ ਸਲਮਾਨ ਖ਼ਾਨ ਨੇ ਵੀ ਪੀਐਮ ਮੋਦੀ ਲਈ ਟਵੀਟ ਕੀਤਾ ਅਤੇ ਲਿਖਿਆ, "ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।" ਇਸ ਤੋਂ ਇਲਾਵਾ ਵਰੁਣ ਧਵਨ ਨੇ ਪੀਐਮ ਮੋਦੀ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਡੀਅਰ ਸਰ, ਤੁਸੀਂ ਸ਼ੇਰ ਦੀ ਤਰ੍ਹਾਂ ਗਰਜਦੇ ਹੋ ਅਤੇ ਦੁਨੀਆ ਤਾੜੀਆਂ ਮਾਰਦੀ ਹੈ.. ਜਨਮਦਿਨ ਮੁਬਾਰਕ ਪੀਐਮ ਨਰਿੰਦਰ ਮੋਦੀ ਜੀ, ਜੈਹਿੰਦ.."

ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਾਨ' ਨੂੰ ਲੈ ਕੇ ਕਾਫੀ ਲਾਈਮਲਾਈਟ ਕਰ ਰਹੇ ਹਨ। ਫਿਲਮ ਨੇ ਰਿਲੀਜ਼ ਦੇ ਦਿਨ ਹੀ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਕੀਤੀ ਸੀ। ਫਿਲਮ ਨੇ ਸਿਰਫ ਦਸ ਦਿਨਾਂ 'ਚ 400 ਕਰੋੜ ਦਾ ਅੰਕੜਾ ਪਾਰ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਫਿਲਮ 'ਚ ਅਦਾਕਾਰਾ ਤੋਂ ਇਲਾਵਾ ਦੱਖਣ ਦੀ ਅਦਾਕਾਰਾ ਨਯਨਥਾਰਾ ਅਤੇ ਵਿਜੇ ਸੇਤੂਪਤੀ ਵੀ ਅਹਿਮ ਭੂਮਿਕਾਵਾਂ 'ਚ ਹਨ।

'ਜਵਾਨ' ਤੋਂ ਬਾਅਦ ਸ਼ਾਹਰੁਖ ਖਾਨ ਬਹੁਤ ਜਲਦ ਫਿਲਮ 'ਡੰਕੀ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰ ਰਹੇ ਹਨ। ਜੋ ਇਸ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸ਼ਾਹਰੁਖ ਖ਼ਾਨ ਦੇ ਨਾਲ ਅਦਾਕਾਰਾ ਤਾਪਸੀ ਪੰਨੂ ਵੀ ਨਜ਼ਰ ਆਵੇਗੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network