Jawan Poster: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਕਿੰਗ ਖ਼ਾਨ ਦਾ ਨਵਾਂ ਲੁੱਕ ਵੇਖ ਫੈਨਜ਼ ਹੋਏ ਹੈਰਾਨ

ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ਜਵਾਨ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫ਼ਿਲਮ 'ਚ ਕਿੰਗ ਖਾਨ ਦੇ ਨਾਲ ਨਯਨਤਾਰਾ, ਦੀਪਿਕਾ ਪਾਦੁਕੋਣ ਅਤੇ ਵਿਜੇ ਸੇਤੂਪਤੀ ਵਰਗੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਪਠਾਨ ਵਾਂਗ ਸ਼ਾਹਰੁਖ ਦੀ ਇਹ ਫ਼ਿਲਮ ਵੀ ਧਮਾਕੇਦਾਰ ਹੋ ਸਕਦੀ ਹੈ। ਹੁਣ ਇਸ ਫ਼ਿਲਮ ਦਾ ਸ਼ਾਹਰੁਖ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਕਿੰਗ ਖ਼ਾਨ ਦਾ ਨਵਾਂ ਲੁੱਕ ਵੇਖ ਕੇ ਫੈਨਜ਼ ਹੈਰਾਨ ਰਹਿ ਗਏ।

Reported by: PTC Punjabi Desk | Edited by: Pushp Raj  |  August 08th 2023 12:29 PM |  Updated: August 08th 2023 12:34 PM

Jawan Poster: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਕਿੰਗ ਖ਼ਾਨ ਦਾ ਨਵਾਂ ਲੁੱਕ ਵੇਖ ਫੈਨਜ਼ ਹੋਏ ਹੈਰਾਨ

Jawan New Poster:  ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ਜਵਾਨ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫ਼ਿਲਮ  'ਚ ਕਿੰਗ ਖਾਨ ਦੇ ਨਾਲ ਨਯਨਤਾਰਾ, ਦੀਪਿਕਾ ਪਾਦੁਕੋਣ ਅਤੇ ਵਿਜੇ ਸੇਤੂਪਤੀ ਵਰਗੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਪਠਾਨ ਵਾਂਗ ਸ਼ਾਹਰੁਖ ਦੀ ਇਹ ਫ਼ਿਲਮ  ਵੀ ਧਮਾਕੇਦਾਰ ਹੋ ਸਕਦੀ ਹੈ। ਹੁਣ ਇਸ ਫ਼ਿਲਮ  ਦਾ ਸ਼ਾਹਰੁਖ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ।

ਹਾਲ ਹੀ 'ਚ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸ਼ੇਅਰ ਕੀਤਾ, ਜਿਸ 'ਚ ਉਹ ਗੰਜੇ ਲੁੱਕ 'ਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਉਸ ਦਾ ਇਹ ਲੁੱਕ ਕੁਝ ਸਮਾਂ ਪਹਿਲਾਂ ਸਾਹਮਣੇ ਆਏ ਜਵਾਨ ਦੇ ਪ੍ਰੀਵਿਊ ਵੀਡੀਓ 'ਚ ਵੀ ਦੇਖਿਆ ਗਿਆ ਸੀ।

 ਇਸ ਪੋਸਟਰ 'ਚ ਸ਼ਾਹਰੁਖ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਹਨ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਮੈਂ ਚੰਗਾ ਹਾਂ ਜਾਂ ਬੁਰਾ, 30 ਦਿਨਾਂ ਬਾਅਦ ਪਤਾ ਲੱਗੇਗਾ।'' ਦੱਸ ਦਈਏ ਕਿ ਇਸ ਫ਼ਿਲਮ  ਦੀ ਰਿਲੀਜ਼ 'ਚ ਸਿਰਫ ਇੱਕ ਮਹੀਨਾ ਬਾਕੀ ਹੈ। ਇਹ ਫ਼ਿਲਮ  7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

10 ਜੁਲਾਈ ਨੂੰ ਜਵਾਨ ਦਾ ਇਕ ਪ੍ਰੀਵਿਊ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਸ਼ਾਹਰੁਖ ਖ਼ਾਨ ਇੱਕ ਤੋਂ ਵਧ ਕਈ ਵੱਖ-ਵੱਖ ਲੁੱਕ 'ਚ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਲੁੱਕ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਸਾਰਿਆਂ ਨੂੰ ਫ਼ਿਲਮ  ਦੇ ਟ੍ਰੇਲਰ ਦਾ ਇੰਤਜ਼ਾਰ ਹੈ। ਦੇਖਣਾ ਇਹ ਹੋਵੇਗਾ ਕਿ ਕਿੰਗ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੇਲਰ ਕਦੋਂ ਤੋਹਫੇ ਦਿੰਦੇ ਹਨ।

ਹੋਰ ਪੜ੍ਹੋ: ‘Ghost: ਦਿਲਜੀਤ ਦੋਸਾਂਝ ਨੇ ਆਪਣੀ ਅਪਕਮਿੰਗ ਐਲਬਮ 'Ghost' ਬਾਰੇ ਫੈਨਜ਼ ਨੂੰ ਦਿੱਤੀ ਅਪਡੇਟ , ਇਸ ਐਲਬਮ 'ਚ ਹੋਣਗੇ 21 ਗੀਤ

ਹਾਲ ਹੀ 'ਚ ਫ਼ਿਲਮ  ਜਵਾਨ ਦਾ ਇਕ ਗੀਤ ਵੀ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਜ਼ਿੰਦਾ ਬੰਦਾ ਹੈ। ਇਨ੍ਹੀਂ ਦਿਨੀਂ ਇਹ ਗੀਤ ਕਾਫੀ ਸੁਰਖੀਆਂ 'ਚ ਹੈ। ਇਹ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਸ਼ਾਹਰੁਖ ਖਾਨ ਇਸ 'ਚ ਕਾਫੀ ਐਕਟਿਵ ਤੇ ਐਕਸ਼ਨ ਮੋਡ 'ਚ ਵਿਖਾਈ ਦੇ ਰਹੇ ਹਨ।ਹਾਲਾਂਕਿ ਇਸ ਫ਼ਿਲਮ 'ਚ ਸ਼ਾਹਰੁਖ ਦਾ ਡਬਲ ਰੋਲ ਹੈ। ਹੁਣ ਉਹ ਇਸ ਫ਼ਿਲਮ ਰਾਹੀਂ ਕਿੰਨਾ ਕਮਾਲ ਦਿਖਾਉਂਦੀ ਹੈ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਮ ਦਾ ਨਿਰਦੇਸ਼ਨ ਐਟਲੀ ਕਰ ਰਹੇ ਹਨ। ਜਵਾਨ ਤੋਂ ਬਾਅਦ ਸ਼ਾਹਰੁਖ ਇਸ ਸਾਲ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ 'ਡੰਕੀ' 'ਚ ਵੀ ਨਜ਼ਰ ਆਉਣਗੇ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network