'Jawan' Prevue : ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦਾ ਪ੍ਰੀਵਿਊ ਹੋਇਆ ਰਿਲੀਜ਼, ਕਿੰਗ ਖ਼ਾਨ ਦਾ ਐਕਸ਼ਨ ਅਵਾਤਾਰ ਵੇਖ ਫੈਨਜ਼ ਹੋਏ ਹੈਰਾਨ
'Jawan' Prevue Release: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਆਉਣ ਵਾਲੀ ਫ਼ਿਲਮ 'ਜਵਾਨ' 'ਚ ਆਪਣੇ ਐਕਸ਼ਨ ਅਵਤਾਰ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹਨ। ਹਾਲ ਹੀ 'ਚ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਦਾ ਪ੍ਰੀਵਿਊ ਰਿਲੀਜ਼ ਹੋ ਗਿਆ ਹੈ ਤੇ ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਹਾਲ ਹੀ 'ਚ ਸ਼ਾਹਰੁਖ ਖ਼ਾਨ ਨੇ ਟਵਿੱਟਰ 'ਤੇ ਬਹੁਤ ਉਡੀਕੀ ਜਾ ਰਹੀ ਫਿਲਮ 'ਜਵਾਨ' ਦੀ ਪ੍ਰੀਵਿਊ ਰਿਲੀਜ਼ ਡੇਟ ਦਾ ਐਲਾਨ ਕੀਤਾ। ਫਿਲਮ ਵਿੱਚ ਸ਼ਾਹਰੁਖ ਖਾਨ ਅਤੇ ਨਯੰਤਰਾ ਮੁੱਖ ਭੂਮਿਕਾਵਾਂ ਵਿੱਚ ਹਨ, ਇਹ 7 ਸਤੰਬਰ, 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।
ਸ਼ਾਹਰੁਖ ਖ਼ਾਨ ਨੇ ਟਵਿੱਟਰ 'ਤੇ ਫਿਲਮ ਦੀ ਪ੍ਰੀਵਿਊ ਡੇਟ ਦਾ ਐਲਾਨ ਕੀਤਾ। ਸ਼ਨੀਵਾਰ ਨੂੰ ਸ਼ਾਹਰੁਖ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਮੋਸ਼ਨ ਟੀਜ਼ਰ ਜਾਰੀ ਕੀਤਾ, ਜਿਸ ਵਿੱਚ 'ਜਵਾਨ' ਟੈਕਸਟ ਦੇ ਨਾਲ ਇੱਕ ਵਾਕੀ-ਟਾਕੀ ਫਲੈਸ਼ ਕਰ ਰਿਹਾ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਕਿੰਗ ਖਾਨ ਨੇ ਕੈਪਸ਼ਨ ਦਿੱਤਾ ਹੈ, 'ਮੈਂ ਪੁੰਨ ਹੂੰ ਜਾਂ ਪਾਪ? ਮੈਂ ਭੀ ਆਪ ਹੂੰ। ਵੀਡੀਓ 'ਚ ਦੱਸਿਆ ਗਿਆ ਕਿ 'ਜਵਾਨ' ਦਾ ਪ੍ਰੀਵਿਊ 10-07-23 ਨੂੰ ਸਵੇਰੇ 10:30 ਵਜੇ ਆਵੇਗਾ। ਨਾਲ ਹੀ, ਸ਼ਾਹਰੁਖ ਨੇ ਵੀਡੀਓ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, 'ਰੈਡੀ AH ?'
मैं पुण्य हूँ या पाप हूँ?... मैं भी आप हूँ...Main punya hoon ya paap hoon?... Main bhi aap hoon…#JawanPrevueOn10July#Jawan releasing worldwide on 7th September 2023, in Hindi, Tamil & Telugu. pic.twitter.com/GI3RqgVGqr
— Shah Rukh Khan (@iamsrk) July 8, 2023
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਇਸ ਫ਼ਿਲਮ ਲਈ ਗੰਜੇ ਹੋਏ ਹਨ, ਕਿੰਗ ਖ਼ਾਨ ਦਾ ਇਹ ਲੁੱਕ ਵੇਖ ਕੇ ਹਰ ਕੋਈ ਹੈਰਾਨ ਹੈ। ਫ਼ਿਲਮ ਦੇ ਪ੍ਰੀਵਿਊ ਤੋਂ ਇਸ ਦੀ ਕਹਾਣੀ ਬਾਰੇ ਜ਼ਿਆਦਾ ਪਤਾ ਨਹੀਂ ਲੱਗਦਾ ਹੈ, ਹਾਲਾਂਕਿ ਦੇਖ ਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਫ਼ਿਲਮ 'ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਨਯਨਤਾਰਾ ਤੇ ਵਿਜੇ ਸੇਤੁਪਤੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਦੀ ਇਸ 'ਚ ਕੈਮੀਓ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਇਸ ਫ਼ਿਲਮ 'ਚ ਡਬਲ ਰੋ ਨਿਭਾਅ ਰਹੇ ਹਨ।
How do you rate Shah Rukh Khan's look in #JawanPrevue? pic.twitter.com/6hsUehz7R9
— Manobala Vijayabalan (@ManobalaV) July 10, 2023
ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਹੈ। ਇਹ ਪ੍ਰੀਵਿਊ ਐਕਸ਼ਨ ਨਾਲ ਭਰਪੂਰ ਹੈ। ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਐਟਲੀ ਨੇ ਡਾਇਰੈਕਟ ਕੀਤਾ ਹੈ ।
- PTC PUNJABI