ਸ਼ਾਹਿਦ ਕਪੂਰ ਨੇ ਸਰਦਾਰੀ ਲੁੱਕ ‘ਚ ਸਾਂਝੀਆਂ ਕੀਤੀਆਂ ਤਸਵੀਰਾਂ, ਪਿਉ ਪੁੱਤਰ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ
ਸ਼ਾਹਿਦ ਕਪੂਰ (Shahid Kapoor)ਬਾਲੀਵੁੱਡ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਹਿੱਟ ਫ਼ਿਲਮਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵੀਂ ਲੁੱਕ ‘ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਹਨ । ਸਰਦਾਰੀ ਲੁੱਕ ‘ਚ ਸ਼ਾਹਿਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਸ ਵੀ ਪਸੰਦ ਕਰ ਰਹੇ ਹਨ ।
ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ ‘ਡੈਡੀ ਹਮੇਸ਼ਾ ਕਹਿੰਦੇ ਹਨ ਕਿ ਘਰ ‘ਚ ਵਿਆਹ ਹੋਵੇਗਾ ਤਾਂ ਪੱਗ ਪਾਏਗਾ ਨਾ’। ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਪੱਗ ਬੰਨੀ ਜਾਂਦੀ ਹੈ ਪਾਈ ਨਹੀਂ ਜਾਂਦੀ’।ਇਸ ਤੋਂ ਇਲਾਵਾ ਕਈਆਂ ਨੂੰ ਇਹ ਤਸਵੀਰਾਂ ਪਸੰਦ ਆ ਰਹੀਆਂ ਨੇ ਸ਼ਾਹਿਦ ਦੇ ਇਸ ਨਵੇਂ ਲੁੱਕ ਦੀ ਫੈਨਸ ਦੇ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ।
ਸ਼ਾਹਿਦ ਕਪੂਰ ਦਾ ਵਰਕ ਫ੍ਰੰਟ
ਸ਼ਾਹਿਦ ਕਪੂਰ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਕਬੀਰ ਸਿੰਘ, ਫਰਜ਼ੀ- ਵੈੱਬ ਸੀਰੀਜ਼, ਹੈਦਰ, ਜਬ ਵੀ ਮੈਟ, ਵਿਵਾਹ, ਆਰ ਰਾਜ ਕੁਮਾਰ, ਉੜਤਾ ਪੰਜਾਬ, ਬਦਮਾਸ਼ ਕੰਪਨੀ, ਦੀਵਾਨੇ ਹੁਏ ਪਾਗਲ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ ।
ਹੋਰ ਪੜ੍ਹੋ
- PTC PUNJABI