Shah Rukh Khan: ਫ਼ਿਲਮ'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਧੀ ਸੁਹਾਨਾ ਤੇ ਸਹਿ ਅਦਾਕਾਰਾ ਨਯਨਤਾਰਾ ਨਾਲ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਪੁੱਜੇ ਸ਼ਾਹਰੁਖ ਖ਼ਾਨ
Shah Rukh Khan at Tirupati Bala ji temple: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ (Shah Rukh Khan ) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਿੰਗ ਖ਼ਾਨ ਧੀ ਸੁਹਾਨਾ ਖ਼ਾਨ ਤੇ ਆਪਣੀ ਸਹਿ ਅਦਾਕਾਰਾ ਨਯਨਤਾਰਾ ਦੇ ਨਾਲ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਪੁੱਜੇ। ਅਦਾਕਾਰ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੇ ਆਪਣੀ ਆਉਣ ਵਾਲੀ ਫਿਲਮ ਜਵਾਨ ਦੇ ਰਿਲੀਜ਼ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਦਾ ਦੌਰਾ ਕੀਤਾ। ਸੁਪਰਸਟਾਰ ਦੇ ਨਾਲ ਉਨ੍ਹਾਂ ਦੀ ਲਾਡਲੀ ਧੀ ਸੁਹਾਨਾ ਖ਼ਾਨ ਤੇ ਜਵਾਨ ਦੀ ਸਹਿ-ਅਦਾਕਾਰਾ ਨਯਨਤਾਰਾ ਵੀ ਮੌਜੂਦ ਰਹੇ।
ਆਪਣੀ ਐਕਸ਼ਨ ਥ੍ਰਿਲਰ ਫਿਲਮ 'ਜਵਾਨ' ਦੇ ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਬੇਟੀ ਸੁਹਾਨਾ ਖਾਨ ਅਤੇ ਸਹਿ-ਅਦਾਕਾਰਾ ਨਯਨਤਾਰਾ ਦੇ ਨਾਲ ਮੰਗਲਵਾਰ ਸਵੇਰੇ ਤਿਰੂਪਤੀ ਦੇ ਮਸ਼ਹੂਰ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਪੂਜਾ ਕੀਤੀ | ਸ਼ਾਹਰੁਖ ਖ਼ਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਉਸ ਨੂੰ ਰਿਵਾਇਤੀ ਚਿੱਟੇ ਪਹਿਰਾਵੇ ਵਿੱਚ ਦੇਖਿਆ ਜਾ ਸਕਦਾ ਹੈ, ਜਦੋਂ ਕਿ ਉਨ੍ਹਾਂ ਦੀ ਲਾਡਲੀ ਧੀ ਸੁਹਾਨਾ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ। SRK ਮੰਗਲਵਾਰ ਤੜਕੇ ਤਿਰੂਪਤੀ ਪਹੁੰਚੇ।
ਦੱਸ ਦਈਏ ਕਿ ਸ਼ਾਹਰੁਖ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਐਕਸ਼ਨ ਕ੍ਰਿਲਰ ਫਿਲਮ ਜਵਾਨ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ । ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਸੀ, ਜਿਸ 'ਚ ਸ਼ਾਹਰੁਖ ਦੇ ਲੁੱਕਸ ਤੇ ਡਾਇਲਾਗ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਫ਼ਿਲਮ ਟ੍ਰੇਲਰ ਵਿੱਚ SRK ਨੂੰ ਇੱਕ ਰੇਲਗੱਡੀ ਹਾਈਜੈਕ ਕਰਦੇ ਹੋਏ ਅਤੇ ਛੇ ਔਰਤਾਂ ਦੀ ਇੱਕ ਟੀਮ ਦਾ ਸੰਚਾਲਨ ਕਰਦੇ ਹੋਏ ਦਿਖਾਇਆ ਗਿਆ ਹੈ। ਅਜਿਹਾ ਲੱਗਦਾ ਹੈ ਕਿ SRK ਫਿਲਮ ਵਿੱਚ ਡਬਲ ਰੋਲ ਨਿਭਾਉਂਦੇ ਹੋ ਨਜ਼ਰ ਆਉਣਗੇ। ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਅਵਤਾਰਾਂ ਵਿੱਚ ਦੇਖਿਆ ਗਿਆ ਹੈ।
ਫਿਲਮ ਵਿੱਚ ਨਯਨਤਾਰਾ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੀ ਹੈ, ਜਿਸ ਨੂੰ ਅਪਰਾਧੀ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਜਾਂਦਾ ਹੈ । ਇਸ ਦੇ ਨਾਲ ਹੀ ਟ੍ਰੇਲਰ ਵਿੱਚ ਵਿਜੇ ਸੇਤੂਪਤੀ ਦੀ ਝਲਕ ਵੀ ਵੇਖਣ ਨੂੰ ਮਿਲੀ। ਕਿੰਗ ਖ਼ਾਨ ਦੀ ਇਸ ਫ਼ਿਲਮ 'ਚ ਨਯਨਤਾਰਾ ਦੇ ਨਾਲ-ਨਾਲ ਦੀਪਿਕਾ ਪਾਦੂਕੋਣ, ਸਾਨਿਆ ਮਲਹੋਤਰਾ, ਸੁਨੀਲ ਗਰੋਵਰ ਅਤੇ ਰਿਧੀ ਡੋਗਰਾ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
- PTC PUNJABI