Jawan : ਦੁਨੀਆ ਭਰ ਦੇ ਇਨ੍ਹਾਂ ਮਸ਼ਹੂਰ ਐਕਸ਼ਨ ਡਾਇਰੈਕਟਰਾਂ ਨੇ ਡਿਜ਼ਾਈਨ ਕੀਤੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਜਵਾਨ' ਦੇ ਐਕਸ਼ਨ ਸੀਨ

ਭਾਰਤੀ ਸਿਨੇਮਾ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੈ, ਜਦੋਂ 6 ਐਕਸ਼ਨ ਡਾਇਰੈਕਟਰਾਂ ਨੇ ਇੱਕ ਫ਼ਿਲਮ 'ਚ ਇੱਕਠੇ ਕੰਮ ਕੀਤਾ ਹੈ। ਇਹ ਲੋਕ 'ਜਵਾਨ' ਤੋਂ ਪਹਿਲਾਂ 'ਡੰਨਕਰਕ', 'ਐਵੇਂਜਰਸ- ਏਜ ਆਫ ਅਲਟ੍ਰੋਨ' ਅਤੇ 'ਬਾਹੂਬਲੀ 2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਦੁਨੀਆ ਭਰ ਦੇ ਇਨ੍ਹਾਂ ਮਸ਼ਹੂਰ ਐਕਸ਼ਨ ਡਾਇਰੈਕਟਰਾਂ ਨੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ਜਵਾਨ ਦੇ ਐਕਸ਼ਨ ਸੀਨ ਡਿਜ਼ਾਈਨ ਕੀਤੇ ਹਨ।

Reported by: PTC Punjabi Desk | Edited by: Pushp Raj  |  August 24th 2023 11:06 AM |  Updated: August 24th 2023 12:23 PM

Jawan : ਦੁਨੀਆ ਭਰ ਦੇ ਇਨ੍ਹਾਂ ਮਸ਼ਹੂਰ ਐਕਸ਼ਨ ਡਾਇਰੈਕਟਰਾਂ ਨੇ ਡਿਜ਼ਾਈਨ ਕੀਤੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਜਵਾਨ' ਦੇ ਐਕਸ਼ਨ ਸੀਨ

Jawan Action Directors: ਸ਼ਾਹਰੁਖ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ 'ਜਵਾਨ' ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਦਾ ਪ੍ਰੀਵਿਊ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਇਸ ਫ਼ਿਲਮ ਦੇ ਐਕਸ਼ਨ ਸੀਨਸ ਬੇਹੱਦ ਸ਼ਾਨਦਾਰ ਹੋਣ ਦੀ ਉਮੀਦ  ਹੈ। ਅਜਿਹਾ ਇਹ ਇਸ ਲਈ ਵੀ ਹੈ ਕਿਉਂਕਿ ਇਸ ਫਿਲਮ ਦੇ ਐਕਸ਼ਨ ਸੀਨਸ ਨੂੰ ਸ਼ਾਨਦਾਰ ਬਨਾਉਣ ਲਈ ਦੁਨੀਆ ਭਰ ਦੇ ਮਸ਼ਹੂਰ ਐਕਸ਼ਨ ਡਾਇਰੈਕਟਰਾਂ ਦੀ ਟੀਮ ਨੂੰ ਹਾਇਰ ਕੀਤਾ ਗਿਆ ਹੈ। ਇਸ ਲਿਸਟ 'ਚ ਦੁਨੀਆ ਭਰ ਦੇ 6 ਵੱਡੇ ਐਕਸ਼ਨ ਡਾਇਰੈਕਟਰਾਂ ਦੇ ਨਾਂਅ ਸ਼ਾਮਿਲ ਹਨ। ਜਿਨ੍ਹਾਂ ਨੇ ਫ਼ਿਲਮ ਦੇ ਐਕਸ਼ਨ ਸੀਨਜ਼ ਨੂੰ ਸ਼ਾਨਦਾਰ ਬਨਾਉਣ 'ਚ ਆਪਣੀ ਜਾਨ ਲਗਾ ਦਿੱਤੀ ਹੈ।

ਜਾਣੋਂ ਕੌਣ ਨੇ ਉਹ 6 ਮਸ਼ਹੂਰ ਐਕਸ਼ਨ ਡਾਇਰੈਕਟਰ 

ਇਸ ਫ਼ਿਲਮ ਪ੍ਰੋਜੈਕਟ ਨਾਲ ਜੁੜੇ ਇੱਕ ਸੂਤਰ ਦੇ ਮੁਤਾਬਕ, " ਫ਼ਿਲਮ ਜਵਾਨ ਦੇ ਐਕਸ਼ਨ ਨੂੰ 6 ਸਭ ਤੋਂ ਵੱਡੇ ਐਕਸ਼ਨ ਨਿਰਦੇਸ਼ਕਾਂ, ਸਪਾਈਰੋ ਰਜ਼ਾਟੋਸ, ਯਾਨਿਕ ਬੇਨ, ਕ੍ਰੇਗ ਮੈਕਕ੍ਰੇ, ਕੇਚਾ ਖਮਫਕੜੀ, ਸੁਨੀਲ ਰੌਡਰਿਗਜ਼ ਅਤੇ ਅਨਲ ਅਰਾਸੂ ਨੇ ਕੋਰੀਓਗ੍ਰਾਫ ਕੀਤਾ ਹੈ।

ਫ਼ਿਲਮ ਜਵਾਨ ਨੂੰ ਵਿਸ਼ਵ ਪੱਧਰ 'ਤੇ ਐਕਸ਼ਨ ਫਿਲਮਾਂ ਵਜੋਂ ਮਾਨਤਾ ਦਿੱਤੀ ਗਈ ਹੈ। " ਦਮਦਾਰ ਐਕਸ਼ਨ ਸੀਨਸ ਲਈ ਜਾਣੀ ਜਾਂਦੀ, ਫ਼ਿਲਮ JAWAN ਵਿੱਚ ਐਕਸ਼ਨ ਫਾਰਮੈਟਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਿਲ ਹੈ, ਜਿਸ ਵਿੱਚ ਹੈਂਡ-ਟੂ-ਹੈਂਡ ਲੜਾਈ, ਰੋਮਾਂਚਕ ਬਾਈਕ ਸੀਨ, ਟਰੱਕ ਤੇ ਕਾਰ ਚੇਸਿੰਗ ਅਤੇ ਹੋਰ ਬਹੁਤ ਸਾਰੇ ਸਟੰਟਸ ਨੂੰ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਨਿਭਾਏ ਗਏ ਸੀਨ ਫ਼ਿਲਮ ਦੀ ਕਹਾਣੀ ਦਾ ਅਨਿੱਖੜਵਾਂ ਅੰਗ ਹਨ, ਜੋ ਫ਼ਿਲਮ ਵਿੱਚ ਡੂੰਘਾਈ ਅਤੇ ਯਥਾਰਥਵਾਦ ਨੂੰ ਜੋੜਦੇ ਹਨ। ਇਹ 6 ਮਹਾਨ ਐਕਸ਼ਨ ਡਾਇਰੈਕਰਾਂ ਨੇ 'ਜਵਾਨ' ਨੂੰ ਇੱਕ ਮਹਾਨ ਫ਼ਿਲਮ ਬਨਾਉਣ ਲਈ ਸਖ਼ਤ ਮਿਹਨਤ ਕੀਤੀ ਹੈ।"

ਸਪਾਈਰੋ ਰਜ਼ਾਟੋਸ(Spiro Razatos)- ਸਪਾਈਰੋ'ਦਿ ਫਾਸਟ ਐਂਡ ਦ ਫਿਊਰੀਅਸ' ਅਤੇ 'ਕੈਪਟਨ ਅਮਰੀਕਾ' ਵਰਗੀਆਂ ਹਾਲੀਵੁੱਡ ਫਿਲਮਾਂ ਲਈ ਐਕਸ਼ਨ ਸੀਨ ਬਨਾਉਣ ਲਈ ਜਾਣੇ ਜਾਂਦਾ ਹਨ। ਉਹ ਇਸ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਨਾਲ 'ਰਾ-ਵਨ' 'ਚ ਵੀ ਕੰਮ ਕਰ ਚੁੱਕੇ ਹਨ।

 ਯੈਨਿਕ ਬੇਨ (Yannick Ben) - ਯੈਨਿਕ ਨੇ ਆਪਣੇ ਕਰੀਅਰ ਵਿੱਚ 'ਟਰਾਂਸਪੋਰਟਰ 3' ਅਤੇ 'ਮੈਡ ਮੈਕਸ - ਫਿਊਰੀ ਰੋਡ' ਦੀ ਐਕਸ਼ਨ ਸੀਰੀਜ਼ ਡਿਜ਼ਾਈਨ ਕੀਤੀ ਹੈ। ਉਸ ਨੇ ਸ਼ਾਹਰੁਖ ਦੀ 'ਰਈਸ' ਤੇ ਸਲਮਾਨ ਖ਼ਾਨ ਦੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਵਿੱਚ ਵੀ ਕੰਮ ਕੀਤਾ ਹੈ।

ਕ੍ਰੇਗ ਮੈਕਕ੍ਰੇ ( Craig Macrae)- ਕ੍ਰੇਗ ਨੇ 'Mad Max - Fury Road' 'ਤੇ ਕੰਮ ਕੀਤਾ, ਜਿਸ ਨੂੰ ਦੁਨੀਆ ਦੀਆਂ ਸਭ ਤੋਂ ਜ਼ਬਰਦਸਤ ਐਕਸ਼ਨ ਫਿਲਮਾਂ 'ਚ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ 'ਐਵੇਂਜਰਸ- ਏਜ ਆਫ ਅਲਟ੍ਰੋਨ' ਲਈ ਐਕਸ਼ਨ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।

ਕੇਚਾ ਖਮਫਕੜੀ(Kecha Khamphakdee) - ਕੇਚਾ ਉਹ ਆਦਮੀ ਹੈ ਜਿਸ ਨੇ 'ਬਾਹੂਬਲੀ 2' ਦੇ ਐਕਸ਼ਨ ਡਿਜ਼ਾਈਨ ਕੀਤੇ ਸੀ। ਇਸ ਤੋਂ ਇਲਾਵਾ ਉਹ ਥਲਪਤੀ ਵਿਜੇ ਦੀ 'ਥੁਪਾਕੀ' ਅਤੇ 'ਬਾਗੀ 2' 'ਚ ਵੀ ਕੰਮ ਕਰ ਚੁੱਕੇ ਹਨ।

 ਸੁਨੀਲ ਰੌਡਰਿਗਸ (Sunil Rodrigues) - ਸੁਨੀਲ ਆਪਣੇ ਕਰੀਅਰ 'ਚ ਕਈ ਹਿੰਦੀ ਫ਼ਿਲਮਾਂ ਨਾਲ ਜੁੜੇ ਰਹੇ ਹਨ। ਹਾਲ ਹੀ 'ਚ ਉਸ ਨੇ 'ਸ਼ੇਰ ਸ਼ਾਹ', 'ਸੂਰਿਆਵੰਸ਼ੀ' ਅਤੇ 'ਪਠਾਨ' ਵਰਗੀਆਂ ਐਕਸ਼ਨ ਫਿਲਮਾਂ 'ਚ ਕੰਮ ਕੀਤਾ ਹੈ।

 ਅਨਲ ਅਰਾਸੂ (Anal Arasu) - ਅਨਲ ਅਰਾਸੂ ਦਾ ਕੰਮ ਸਾਊਥ ਫ਼ਿਲਮਾਂ 'ਚ ਕਾਫੀ ਮਸ਼ਹੂਰ ਹੈ। ਉਹ ਲਗਭਗ ਹਰ ਵੱਡੀ ਫ਼ਿਲਮ ਦਾ ਹਿੱਸਾ ਰਹੇ ਹਨ। ਇਸ 'ਚ ਥਲਪਤੀ ਵਿਜੇ ਦੀ 'ਮਰਸਲ' ਤੋਂ ਲੈ ਕੇ 'ਬਿਗਿਲ' ਵਰਗੀਆਂ ਫਿਲਮਾਂ ਸ਼ਾਮਿਲ ਹਨ। ਇਨ੍ਹਾਂ ਦੋਵਾਂ ਫ਼ਿਲਮਾਂ ਦਾ ਨਿਰਦੇਸ਼ਨ ਵੀ ਐਟਲੀ ਨੇ ਹੀ ਕੀਤਾ ਸੀ। ਇਸ ਤੋਂ ਇਲਾਵਾ ਉਹ ਹਿੰਦੀ ਸਿਨੇਮਾ 'ਚ ਕਈ ਵਾਰ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੇ ਹਨ। ਉਸ ਨੇ 'ਕਿੱਕ' ਅਤੇ 'ਸੁਲਤਾਨ' ਦੇ ਐਕਸ਼ਨ ਸੀਨ ਡਿਜ਼ਾਈਨ ਕੀਤੇ ਸੀ। ਉਨ੍ਹਾਂ ਦਾ ਆਖਰੀ ਹਿੰਦੀ ਪ੍ਰੋਜੈਕਟ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਸੀ।

ਹੋਰ ਪੜ੍ਹੋ: Bharti Singh: ਕੀ ਦੂਜੀ ਵਾਰ ਮਾਂ ਬਨਣ ਵਾਲੀ ਹੈ ਅਦਾਕਾਰਾ ਭਾਰਤੀ ਸਿੰਘ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਤੋਂ ਸਾਫ ਹੈ ਕਿ 'ਜਵਾਨ' 'ਚ ਲੋਕਾਂ ਨੂੰ ਇੰਟਰਨੈਸ਼ਲਨਲ ਲੈਵਲ ਦਾ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ। 'ਜਵਾਨ' ਨਾਲ ਜੁੜੀ ਤਾਜ਼ਾ ਖਬਰ ਇਹ ਹੈ ਕਿ ਫ਼ਿਲਮ ਨੂੰ ਸੈਂਸਰ ਬੋਰਡ ਨੇ U/A ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ 'ਚ 7 ਸੀਨ ਅਤੇ ਡਾਇਲਾਗ ਵੀ ਬਦਲੇ ਹਨ। ਸਭ ਕੁਝ ਕਰਨ ਤੋਂ ਬਾਅਦ 'ਜਵਾਨ' ਫ਼ਿਲਮ ਦਾ ਸਮਾਂ 2 ਘੰਟੇ 49 ਮਿੰਟ 14 ਸਕਿੰਟ ਹੈ। ਖਬਰਾਂ ਹਨ ਕਿ 'ਜਵਾਨ' ਦਾ ਦੂਜਾ ਟ੍ਰੇਲਰ ਵੀ ਇਸੇ ਹਫਤੇ ਰਿਲੀਜ਼ ਹੋਣ ਵਾਲਾ ਹੈ। ਕਿੰਗ ਖ਼ਾਨ ਦੇ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network