ਸਤੀਸ਼ ਸ਼ਾਹ ਇੱਕ ਅਜਿਹਾ ਅਦਾਕਾਰ ਜਿਸ ਨੂੰ ‘ਲਾਸ਼’ ਬਣ ਕੇ ਮਿਲੀ ਪਛਾਣ, 200 ਤੋਂ ਜ਼ਿਆਦਾ ਟੀਵੀ ਸੀਰੀਅਲਸ ‘ਚ ਕੀਤਾ ਕੰਮ
ਸਤੀਸ਼ ਸ਼ਾਹ (Satish Shah) ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ ।ਬਹੱਤਰ ਸਾਲ ਦੇ ਸਤੀਸ਼ ਸ਼ਾਹ ਦਾ ਜਨਮ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਂਡਵੀ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ‘ਚ ਆਈ ਫ਼ਿਲਮ ‘ਭਗਵਾਨ ਪਰਸ਼ੂਰਾਮ’ ਦੇ ਨਾਲ ਕੀਤੀ ਸੀ । ਆਪਣੀ ਬਿਹਤਰੀਨ ਕਾਮੇਡੀ ਦੇ ਨਾਲ-ਨਾਲ ਉਹ ਆਪਣੀ ਕਾਮੇਡੀ ਦੇ ਲਈ ਵੀ ਜਾਣੇ ਜਾਂਦੇ ਹਨ ।
ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਵੈਕੇਸ਼ਨ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਸਤੀਸ਼ ਸ਼ਾਹ ਨੂੰ ‘ਲਾਸ਼’ ਬਣ ਕੇ ਮਿਲੀ ਪਛਾਣ
ਸਤੀਸ਼ ਸ਼ਾਹ ਨੇ ਅਨੇਕਾਂ ਹੀ ਯਾਦਗਾਰ ਕਿਰਦਾਰ ਨਿਭਾਏ ਹਨ । ਪਰ ਉਨ੍ਹਾਂ ਨੂੰ ਇੱਕ ਹੀ ਸੀਰੀਅਲ ‘ਚ ੫੫ ਤੋਂ ਜ਼ਿਆਦਾ ਕਿਰਦਾਰ ਨਿਭਾਉਣ ਦਾ ਮੌਕਾ ਵੀ ਮਿਲਿਆ ਹੈ । ‘ਯੇ ਜੋ ਹੈ ਜ਼ਿੰਦਗੀ’ ਸੀਰੀਅਲ ‘ਚ ਉਨ੍ਹਾਂ ਨੇ ੫੫ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ। ਜੋ ਆਪਣੇ ਆਪ ‘ਚ ਰਿਕਾਰਡ ਹੈ । ਇਸ ਦੇ ਨਾਲ ਹੀ ਇੱਕ ਫ਼ਿਲਮ ‘ਜਾਨੇ ਭੀ ਦੋ ਯਾਰੋ’ ਫ਼ਿਲਮ ‘ਚ ਉਨ੍ਹਾਂ ਨੇ ‘ਲਾਸ਼’ ਦਾ ਕਿਰਦਾਰ ਨਿਭਾਇਆ ਸੀ ।
ਇਸ ਫ਼ਿਲਮ ‘ਚ ਨੀਨਾ ਗੁਪਤਾ, ਨਸੀਰੂਦੀਨ ਸ਼ਾਹ, ਪੰਕਜ ਕਪੂਰ ਸਣੇ ਕਈ ਅਦਾਕਾਰ ਸ਼ਾਮਿਲ ਸਨ । ਇਸ ਫ਼ਿਲਮ ਨੂੰ ਵੇਖ ਕੇ ਕੋਈ ਵੀ ਖੁਦ ਨੂੰ ਹੱਸਣੋਂ ਨਹੀਂ ਰੋਕ ਪਾਉਂਦਾ । ‘ਲਾਸ਼’ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਇਸ ਕਿਰਦਾਰ ‘ਚ ਜਾਨ ਪਾ ਦਿੱਤੀ ਸੀ ।
200 ਤੋਂ ਜ਼ਿਆਦਾ ਟੀਵੀ ਸ਼ੋਅਜ਼ ‘ਚ ਕੀਤਾ ਕੰਮ
ਸਤੀਸ਼ ਸ਼ਾਹ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੇ ਦੌਰਾਨ ਦੋ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ‘ਨਹਿਲੇ ਪੇ ਦਹਿਲਾ’, ‘ਆਲ ਦਾ ਬੈਸਟ’ ਸਣੇ ਕਈ ਟੀਵੀ ਸੀਰੀਅਲ ਸ਼ਾਮਿਲ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ । ਜਿਸ ‘ਚ ‘ਹਮ ਆਪਕੇ ਹੈਂ ਕੌਣ’, ‘ਓਮ ਸ਼ਾਂਤੀ ਓਮ’, ‘ਕੱਲ੍ਹ ਹੋ ਨਾ ਹੋ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI