ਸੰਜੇ ਦੱਤ ਦੀ ਮਾਂ ਨਰਗਿਸ ਦੱਤ ਨੇ ਰੇਖਾ ‘ਤੇ ਲਗਾਏ ਸਨ ਇਲਜ਼ਾਮ, ਕਿਹਾ ‘ਬੰਦਿਆਂ ਨੂੰ ਫਸਾਉਣ ਦੇ ਲਈ ਰੇਖਾ ਕਰਦੀ ਹੈ ਇਸ ਤਰ੍ਹਾਂ ਦੇ ਇਸ਼ਾਰੇ’

ਰੇਖਾ ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ ਭਰੀ ਰਹੀ ਹੈ । ਰੇਖਾ ਦਾ ਨਾਂ ਹਮੇਸ਼ਾ ਕਿਸੇ ਨਾ ਕਿਸੇ ਅਦਾਕਾਰ ਨਾਲ ਜੁੜਿਆ ਰਿਹਾ ਏ । ਇੱਕ ਸਮਾਂ ਸੀ ਜਦੋਂ ਰੇਖਾ ਦਾ ਨਾਂ ਸੰਜੇ ਦੱਤਨਾਲ ਵੀ ਜੁੜਿਆ ਸੀ । ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਸੰਜੇ ਦੱਤ ਨੇ ਰੇਖਾ ਨਾਲ ਵਿਆਹ ਕਰਵਾ ਲਿਆ ਹੈ । ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਸੰਜੇ ਦੀ ਮਾਂ ਨਰਗਿਸ ਦੱਤ ਨੇ ਰੇਖਾ ਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।

Reported by: PTC Punjabi Desk | Edited by: Shaminder  |  July 29th 2023 08:31 PM |  Updated: July 29th 2023 08:57 PM

ਸੰਜੇ ਦੱਤ ਦੀ ਮਾਂ ਨਰਗਿਸ ਦੱਤ ਨੇ ਰੇਖਾ ‘ਤੇ ਲਗਾਏ ਸਨ ਇਲਜ਼ਾਮ, ਕਿਹਾ ‘ਬੰਦਿਆਂ ਨੂੰ ਫਸਾਉਣ ਦੇ ਲਈ ਰੇਖਾ ਕਰਦੀ ਹੈ ਇਸ ਤਰ੍ਹਾਂ ਦੇ ਇਸ਼ਾਰੇ’

ਰੇਖਾ (Rekha) ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ ਭਰੀ ਰਹੀ ਹੈ । ਰੇਖਾਂ ਦਾ ਨਾਂ ਹਮੇਸ਼ਾ ਕਿਸੇ ਨਾ ਕਿਸੇ ਅਦਾਕਾਰ ਨਾਲ ਜੁੜਿਆ ਰਿਹਾ ਏ । ਇੱਕ ਸਮਾਂ ਸੀ ਜਦੋਂ ਰੇਖਾ ਦਾ ਨਾਂ ਸੰਜੇ ਦੱਤ(Sanjay Dutt) ਨਾਲ ਵੀ ਜੁੜਿਆ ਸੀ । ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਸੰਜੇ ਦੱਤ ਨੇ ਰੇਖਾ ਨਾਲ ਵਿਆਹ ਕਰਵਾ ਲਿਆ ਹੈ । ਜਦੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਤਾਂ ਸੰਜੇ ਦੀ ਮਾਂ ਨਰਗਿਸ ਦੱਤ ਨੇ ਰੇਖਾ  'ਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।

ਹੋਰ ਪੜ੍ਹੋ : ਸੁਰਿੰਦਰ ਛਿੰਦਾ ਦਾ ਹੋਇਆ ਅੰਤਿਮ ਸਸਕਾਰ, ਧੀ ਅਤੇ ਪੁੱਤਰਾਂ ਨੇ ਨਮ ਅੱਖਾਂ ਨਾਲ ਦਿੱਤੀ ਪਿਤਾ ਨੂੰ ਅੰਤਿਮ ਵਿਦਾਈ

ਸੰਜੇ ਦੱਤ ਤੇ ਰੇਖਾ ਨੇ 1984 ਵਿੱਚ ਆਈ ਫਿਲ਼ਮ 'ਜ਼ਮੀਨ ਆਕਾਸ਼' ਵਿੱਚ ਇੱਕਠੇ ਕੰਮ ਕੀਤਾ ਸੀ । ਇਸ ਫਿਲ਼ਮ ਤੋਂ  ਬਾਅਦ ਸੰਜੇ ਦੱਤ ਤੇ ਰੇਖਾ ਦੀਆਂ ਨਜਦੀਕੀਆਂ ਵੱਧ ਗਈਆਂ ਅਤੇ ਕਿਹਾ ਜਾਣ ਲੱਗਾ ਕਿ ਰੇਖਾ ਸੰਜੇ ਦੇ ਨਾਂਅ ਦਾ ਸੰਦੂਰ ਲਗਾਉਂਦੀ ਹੈ । ਹਾਲਾ ਕਿ ਇਸ ਸਭ ਨੂੰ ਲੈ ਕੇ ਇਹ ਜੋੜੀ ਚੁੱਪ ਸੀ ਪਰ ਸੰਜੇ ਦੱਤ ਦੀ ਮਾਂ ਨਰਗਿਸ ਨੇ ਇਸ ਤੇ ਖੁਲ੍ਹ ਕੇ ਬਿਆਨਬਾਜ਼ੀ ਕੀਤੀ ਸੀ ।

ਨਰਗਿੱਸ ਦੱਤ ਨੇ ਕਿਹਾ ਸੀ ਕਿ ਰੇਖਾ ਮਰਦਾਂ ਨੂੰ ਫਸਾਉਣ ਲਈ ਖੁਦ ਹੀ ਸਿਗਨਲ ਦਿੰਦੀ ਹੈ । ਇਥੋਂ ਤੱਕ ਕਿ ਨਰਗਿਸ ਨੇ ਰੇਖਾ ਨੂੰ ਮਰਦਾਂ ਨੂੰ ਫਸਾਉਣ ਵਾਲੀ ਡੈਨ ਤੱਕ ਕਹਿ ਦਿੱਤਾ ਸੀ । ਨਰਗਿਸ ਨੇ ਕਿਹਾ ਸੀ ' ਰੇਖਾ ਮਰਦਾਂ ਨੂੰ ਸਿਗਨਲ ਦਿੰਦੀ ਹੈ । ਰੇਖਾ ਉਹਨਾਂ ਮਰਦਾਂ ਨੂੰ ਨਿਸ਼ਾਨਾਂ ਬਣਾਉਂਦੀ ਹੈ ਜਿਹੜੇ ਉਸ ਦੇ ਜਾਲ ਵਿੱਚ ਜਲਦ ਫਸ ਜਾਣ । ਉਹ ਕਿਸੇ ਡੈਣ  ਤੋਂ ਘੱਟ ਨਹੀਂ । ਮੈਨੂੰ ਲਗਦਾ ਹੈ ਕਿ ਰੇਖਾ ਦੀ ਮਾਨਸਿਕ ਹਲਾਤ ਠੀਕ ਨਹੀਂ ਤੇ ਉਸ ਨੂੰ ਮਜ਼ਬੂਤ ਮਰਦ ਦੀ ਲੋੜ ਹੈ ।'

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network