Sana Khan: ਪ੍ਰੈਗਨੈਂਟ ਸਨਾ ਖ਼ਾਨ ਨੂੰ ਖਿੱਚਦੇ ਨਜ਼ਰ ਆਏ ਉਸ ਦੇ ਪਤੀ ਅਨਸ ਸਈਦ, ਫੈਨਜ਼ ਨੇ ਲਗਾਈ ਕਲਾਸ
Sana Khan seen 'dragging' by her husband: ਬਾਲੀਵੁੱਡ ਦੀ ਸਾਬਕਾ ਅਦਾਕਾਰਾ ਸਨਾ ਖ਼ਾਨ ਜਲਦ ਹੀ ਮਾਂ ਬਨਣ ਵਾਲੀ ਹੈ। ਹਾਲ ਹੀ ਵਿੱਚ ਸਨਾ ਖ਼ਾਨ ਨੂੰ ਉਸ ਦੇ ਪਤੀ ਅਨਸ ਸਈਦ ਨਾਲ ਬਾਬਾ ਸਿੱਦਕੀ ਦੀ ਇਫਤਾਰ ਪਾਰਟੀ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਸਨਾ ਦੇ ਪਤੀ ਉਸ ਨਾਲ ਕੁਝ ਅਜਿਹਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਹਰ ਸਾਲ ਵਾਂਗ ਬਾਬਾ ਸਿੱਦੀਕੀ ਨੇ ਐਤਵਾਰ ਸ਼ਾਮ ਨੂੰ ਇਫਤਾਰ ਪਾਰਟੀ ਦਾ ਆਯੋਜਨ ਕੀਤਾ। ਇਸ ਵਿੱਚ ਕਈ ਬਾਲੀਵੁੱਡ ਅਤੇ ਟੀਵੀ ਜਗਤ ਦੇ ਸਿਤਾਰੇ ਹਿੱਸਾ ਲੈਣ ਪਹੁੰਚੇ।
ਗਲੈਮਰ ਇੰਡਸਟਰੀ ਛੱਡ ਚੁੱਕੀ ਸਨਾ ਖਾਨ 34 ਸਾਲ ਦੀ ਉਮਰ 'ਚ ਮਾਂ ਬਣਨ ਜਾ ਰਹੀ ਹੈ। ਹਾਲ ਹੀ 'ਚ ਉਹ ਆਪਣੇ ਪਤੀ ਅਨਸ ਸਈਦ ਨਾਲ ਬਾਬਾ ਸਿੱਦੀਕੀ ਅਤੇ ਜੀਸ਼ਾਨ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਪਹੁੰਚੀ ਸੀ। ਸਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਗਏ ਹਨ।
ਦਰਅਸਲ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਨਾ ਖ਼ਾਨ ਨੂੰ ਉਸ ਦੇ ਪਤੀ ਵੱਲੋਂ ਕਾਫੀ ਜਲਦਬਾਜ਼ੀ 'ਚ ਖਿੱਚਦੇ ਹੋਏ ਦੇਖਿਆ ਗਿਆ। ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਗੁੱਸੇ 'ਚ ਆ ਗਏ ਅਤੇ ਅਨਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਹਲਾਂਕਿ ਬਾਅਦ 'ਚ ਅਦਾਕਾਰਾ ਨੇ ਦੱਸਿਆ ਕਿ ਉਹ ਦੋਵੇਂ ਇਫਤਾਰ ਪਾਰਟੀ 'ਚ ਜ਼ਰੂਰ ਗਏ ਸਨ ਪਰ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਜਿਸ ਦੇ ਕਾਰਨ ਉਹ ਅਸਹਿਜ਼ ਮਹਿਸੂਸ ਕਰ ਰਹੀ ਸੀ। ਇਸ ਲਈ ਉਸ ਦੇ ਪਤੀ ਉਸ ਨੂੰ ਜਲਦਬਾਜ਼ੀ 'ਚ ਗੱਡੀ ਵੱਲ ਲਿਜਾ ਰਹੇ ਸੀ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਨਾ ਦੇ ਪਤੀ ਅਨਸ ਉਸ ਦਾ ਹੱਥ ਫੜ ਕੇ ਉਸ ਨੂੰ ਜ਼ਬਰਨ ਤੇ ਜਲਦਬਾਜ਼ੀ ਜਲਦਬਾਜ਼ੀ 'ਚ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਨਾ ਖ਼ਾਨ ਬੇਹੱਦ ਥੱਕੀ ਹੋਈ ਤੇ ਦਰਦ 'ਚ ਨਜ਼ਰ ਆ ਰਹੀ ਹੈ। ਸਨਾ ਖ਼ਾਨ ਕਹਿ ਰਹਿ ਹੈ ਕਿ ਉਸ ਹੋਰ ਨਹੀਂ ਚੱਲ ਸਕੇਗੀ ਤਾਂ ਉਸ ਦੇ ਪਤੀ ਅਨਸ ਉਸ ਦਾ ਹੱਥ ਛੱਡੇ ਕੇ ਅੱਗੇ ਨਿਕਲ ਜਾਂਦੇ ਹਨ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਵੀਡੀਓ 'ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, 'ਦਿਮਾਗ ਸਹੀ ਹੈ! ਉਹ ਗਰਭਵਤੀ ਹੈ'। ਇਸ ਲਈ ਇੱਕ ਹੋਰ ਨੇ ਲਿਖਿਆ, 'ਸਿਰੀਅਸਲੀ, ਆਰਾਮ ਨਾਲ ਭਰਾ, ਉਹ ਤੁਹਾਡੀ ਇਕਲੌਤੀ ਪਤਨੀ ਹੈ। ਜਦੋਂ ਕਿ ਇੱਕ ਨੇ ਲਿਖਿਆ ਹੈ, 'ਉਸ ਨੂੰ ਅਜਿਹੀ ਹਾਲਤ 'ਚ ਕਿਉਂ ਘਸੀਟਦਾ ਫਿਰਦਾ ਹੈ?'। ਫੈਨਜ਼ ਲਗਾਤਾਰ ਅਨਸ ਸਈਦ ਨੂੰ ਟ੍ਰੋਲ ਕਰ ਰਹੇ ਹਨ।
ਹਾਲਾਂਕਿ ਬਾਅਦ 'ਚ ਅਦਾਕਾਰਾ ਨੇ ਦੱਸਿਆ ਕਿ ਉਹ ਦੋਵੇਂ ਇਫਤਾਰ ਪਾਰਟੀ 'ਚ ਜ਼ਰੂਰ ਗਏ ਸਨ ਪਰ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਜਿਸ ਦੇ ਕਾਰਨ ਉਹ ਅਸਹਿਜ਼ ਮਹਿਸੂਸ ਕਰ ਰਹੀ ਸੀ। ਇਸ ਲਈ ਉਸ ਦੇ ਪਤੀ ਉਸ ਨੂੰ ਜਲਦਬਾਜ਼ੀ 'ਚ ਗੱਡੀ ਵੱਲ ਲਿਜਾ ਰਹੇ ਸੀ।
- PTC PUNJABI