ਅਨੰਤ ਅੰਬਾਨੀ ਤੇ ਰਾਧਿਕਾ ਦੇ ਸੰਗੀਤ 'ਚ ਸਲਮਾਨ ਖਾਨ ਨੇ ਦਿੱਤੀ ਜ਼ਬਰਦਸਤ ਡਾਂਸ ਪਰਫਾਰਮੈਂਸ, ਵੇਖੋ ਵੀਡੀਓ
Salman Khan in Ananat Ambani and Radhika Sangeet ceremoney: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਵਿੱਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ 'ਚ ਸਲਮਾਨ ਖਾਨ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਕਿਆਰਾ ਅਡਵਾਨੀ, ਸਿਧਾਰਥ ਮਲਹੋਤਰਾ, ਜਾਨ੍ਹਵੀ ਕਪੂਰ, ਵਿੱਕੀ ਕੌਸ਼ਲ, ਆਲੀਆ ਭੱਟ ਅਤੇ ਰਣਬੀਰ ਕਪੂਰ ਸ਼ਾਮਲ ਸਨ। ਸੰਗੀਤ ਸਮਾਰੋਹ ਦੀਆਂ ਅੰਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਰਣਬੀਰ ਸਿੰਘ, ਰਣਬੀਰ ਕਪੂਰ-ਆਲੀਆ ਭੱਟ ਅਤੇ ਸਲਮਾਨ ਖਾਨ ਨੇ ਵੀ ਜੋੜੀ ਦੇ ਸੰਗੀਤ ਸਮਾਰੋਹ ਵਿੱਚ ਡਾਂਸ ਪਰਫਾਰਮੈਂਸ ਦਿੱਤੀ। ਇਸ ਤੋਂ ਇਲਾਵਾ ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਨੇ ਵੀ ਸ਼ਾਨਦਾਰ ਕੰਸਰਟ ਕੀਤਾ। ਸੰਗੀਤ ਸਮਾਰੋਹ 'ਚ ਭਾਈਜਾਨ ਨੇ ਅਨੰਤ ਅੰਬਾਨੀ ਨਾਲ ਸਟੇਜ 'ਤੇ 'ਐਸਾ ਪਹਿਲੀ ਬਾਰ ਹੁਆ ਹੈ' ਗੀਤ 'ਤੇ ਪਰਫਾਰਮ ਕੀਤਾ।
ਅਨੰਤ ਅਤੇ ਸਲਮਾਨ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ 'ਚ ਸਲਮਾਨ ਖਾਨ ਅਨੰਤ ਅੰਬਾਨੀ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਸਲਮਾਨ ਦੀ 2000 ਦੀ ਫਿਲਮ 'ਹਰ ਦਿਲ ਜੋ ਪਿਆਰ ਕਰੇਗਾ' ਦੇ ਗੀਤ 'ਐਸਾ ਪਹਿਲੀ ਬਾਰ ਹੁਆ ਹੈ' ਦੇ ਹੁੱਕ ਸਟੈਪਸ ਕੀਤੇ।
ਸਲਮਾਨ ਖਾਨ ਨੇ ਅਨੰਤ ਅੰਬਾਨੀ ਨਾਲ ਕੀਤੀ ਸ਼ਾਨਦਾਰ ਐਂਟਰ
ਸਲਮਾਨ ਬਲੈਕ ਆਊਟਫਿਟ ਵਿੱਚ ਬਹੁਤ ਹੀ ਹੈਂਡਸਮ ਨਜ਼ਰ ਆਏ। ਇਸ ਦੇ ਨਾਲ ਹੀ ਲਾੜਾ ਬਨਣ ਜਾ ਰਹੇ ਅਨੰਤ ਅੰਬਾਨੀ ਨੀਲੇ ਅਤੇ ਸਿਲਵਰ ਰੰਗ ਦੇ ਕੁੜਤੇ ਅਤੇ ਕਾਲੇ ਰੰਗ ਦੇ ਪਜਾਮੇ ਵਿੱਚ ਨਜ਼ਰ ਆਏ। ਇੱਕ ਕਲਿਪ ਵਿੱਚ ਅਨੰਤ ਸਲਮਾਨ ਨੂੰ ਆਪਣੇ ਕੋਲ ਬੈਠਣ ਲਈ ਸਵਾਗਤ ਕਰਦੇ ਨਜ਼ਰ ਆਏ। ਜਾਹਨਵੀ ਕਪੂਰ ਹੋਰ ਸਿਤਾਰਿਆਂ ਨਾਲ ਕਈ ਗੀਤਾਂ 'ਤੇ ਡਾਂਸ ਕਰਦੀ ਨਜ਼ਰ ਆਈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਐਮੀ ਵਿਰਕ ਦੀ ਨਵੀਂ ਫਿਲਮ 'ਸਰਬਾਲ੍ਹਾ ਜੀ' ਦਾ ਹੋਇਆ ਐਲਾਨ, ਜਾਣੋ ਪੂਰੀ ਡਿਟੇਲ
ਉਥੇ ਹੀ ਰਣਵੀਰ ਸਿੰਘ ਨੇ ਨੋ ਐਂਟਰੀ ਗੀਤ 'ਤੇ ਸ਼ਾਨਦਾਰ ਪਰਫਾਰਮੈਂਸ ਦਿੱਤੀ। ਅਦਾਕਾਰ ਦੇ ਧਮਾਕੇਦਾਰ ਪ੍ਰਦਰਸ਼ਨ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਥੇ ਹੀ ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਗੂੜੇ ਨੀਲੇ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅੰਬਾਨੀ ਪਰਿਵਾਰ ਦੇ ਮੈਂਬਰਾਂ ਨੇ ਜੋੜੇ ਦੇ ਸੰਗੀਤ ਸਮਾਰੋਹ ਵਿੱਚ ਸ਼ਾਨਦਾਰ ਡਾਂਸ ਪੇਸ਼ਕਾਰੀ ਵੀ ਦਿੱਤੀ। ਇਹ ਜੋੜਾ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।
- PTC PUNJABI