IIFA 2023: ਸਲਮਾਨ ਖ਼ਾਨ ਨਾਲ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੰਨ੍ਹਿਆ ਸਮਾਂ, ਦੋਹਾਂ ਨੇ ਇੱਕਠੇ ਗਾਇਆ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ', ਵੇਖੋ ਵੀਡੀਓ

IIFA ਅਵਾਰਡ ਸ਼ੁਰੂ ਹੋ ਚੁੱਕਾ ਹੈ। ਇਸ ਸਾਲ IIFA ਅਵਾਰਡ ਆਬੂ ਧਾਬੀ ਵਿੱਚ ਹੋ ਰਹੇ ਹਨ ਤੇ ਇਸ 'ਚ ਕਈ ਬਾਲੀਵੁੱਡ ਸਿਤਾਰੇ ਸ਼ਿਰਕਤ ਕਰਨ ਵਾਲੇ ਹਨ। ਹਾਲ ਹੀ ਵਿੱਚ IIFA ਅਵਾਰਡ ਤੋਂ ਸਲਮਾਨ ਖ਼ਾਨ ਤੇ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਸਟਾਰਸ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਫੈਨਜ਼ ਇਸ ਦਾ ਭਰਪੂਰ ਆਨੰਦ ਮਾਣ ਰਹੇ ਹਨ।

Reported by: PTC Punjabi Desk | Edited by: Pushp Raj  |  May 28th 2023 09:00 AM |  Updated: May 28th 2023 09:00 AM

IIFA 2023: ਸਲਮਾਨ ਖ਼ਾਨ ਨਾਲ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੰਨ੍ਹਿਆ ਸਮਾਂ, ਦੋਹਾਂ ਨੇ ਇੱਕਠੇ ਗਾਇਆ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ', ਵੇਖੋ ਵੀਡੀਓ

Punjabi singer Jasbir Jassi with Salman Khan: ਇਸ ਸਮੇਂ ਬਾਲੀਵੁੱਡ ਦੇ ਸਾਰੇ ਸਿਤਾਰੇ ਦੁਬਈ ‘ਚ ਇੱਕਠੇ ਹੋਏ ਹਨ। ਜਿਸ ਦਾ ਕਾਰਨ ਵੀ ਕਾਫੀ ਧਮਾਕੇਦਾਰ ਹੈ। ਅਸਲ ‘ਚ ਆਬੂ ਧਾਬੀ ‘ਚ ਇਸ ਸਾਲ IIFA ਹੋਣ ਜਾ ਰਿਹਾ ਹੈ। ਜਿਸ ‘ਚ ਰੌਣਕਾਂ ਲਾਉਣ ਲਈ ਅਤੇ ਖੂਬ ਰੰਗ ਜਮਾਉਣ ਲਈ ਬਾਲੀਵੁੱਡ ਸਟਾਰਸ ਉਥੇ ਪਹੁੰਚੇ ਹਨ।

ਇਸੇ ਦੌਰਾਨ ਆਬੂ ਧਾਬੀ ਤੋਂ ਇਸ ਸ਼ਾਨਦਾਰ ਇਵੈਂਟ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਐਵਾਰਡ ਨਾਈਟ ਤੋਂ ਪਹਿਲਾਂ ਕੁਝ ਸਟਾਰਸ ਪਾਰਟੀ ਦੇ ਮਜ਼ੇ ਕਰਦੇ ਨਜ਼ਰ ਆ ਰਹੇ ਹਨ।

 ਦੱਸ ਦਈਏ ਕਿ ਸਾਹਮਣੇ ਆਈ ਵੀਡੀਓ ‘ਚ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਪਰ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ ਵੀਡੀਓ ‘ਚ ਪੰਜਾਬੀ ਸਿੰਗਰ ਜਸਬੀਰ ਜੱਸੀ ਨਜ਼ਰ ਆ ਰਹੇ ਹਨ।

ਜਸਬੀਰ ਜੱਸੀ ਨੇ ਇਸ ਦੌਰਾਨ ਪਾਰਟੀ ਦੀ ਰੌਣਕ ਵੱਧਾ ਦਿੱਤੀ। ਉਨ੍ਹਾਂ ਨੇ ਆਪਣੇ ਫੇਮਸ ਗਾਣੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਨਾਲ ਖੂਬ ਸਮਾਂ ਬੰਨ੍ਹੀਆ। ਜੱਸੀ ਦੇ ਇਸ ਗਾਣੇ ‘ਤੇ ਸਲਮਾਨ ਖ਼ਾਨ ਦੇ ਨਾਲ ਕਾਂਗਰਸੀ ਦਿੱਗਜ ਨੇਤਾ ਬਾਬਾ ਸਿੱਦਕੀ ਅਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੀ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ: ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਲਾਈਵ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਇਸ ਵੀਡੀਓ ਨੂੰ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਜਸਬੀਰ ਜੱਸੀ ਨੇ ਸਲਮਾਨ ਖ਼ਾਨ ਦੀ ਤਾਰੀਫ ਵੀ ਕੀਤੀ। ਜਸਬੀਰ ਨੇ ਸਲਮਾਨ ਲਈ ਲਿਖਿਆ, 'ਆਬੂ ਧਾਬੀ ਵਿੱਚ ਪੰਜਾਬ @beingsalmankhan ਭਾਜੀ ਦੇ  ਨਾਲ @beingshera @mla_aslamshaikh' ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਜਸਬੀਰ ਜੱਸੀ ਤੇ ਸਲਮਾਨ ਖ਼ਾਨ ਦੀ ਇਸ ਗਾਇਕੀ ਦੀ ਸਾਂਝੇਦਾਰੀ ਨੂੰ ਕਾਫੀ ਪਸੰਦ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network