ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਮੁੰਬਈ ਦੇ ਖਾਰ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਹਲਾਂਕਿ ਇਸ ਹਾਦਸੇ ਵਿੱਚ ਆਯੁਸ਼ ਸ਼ਰਮਾ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Reported by: PTC Punjabi Desk | Edited by: Pushp Raj  |  December 18th 2023 07:08 PM |  Updated: December 18th 2023 07:08 PM

ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Aayush Sharma's car an accident: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਮੁੰਬਈ ਦੇ ਖਾਰ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਹਲਾਂਕਿ ਇਸ ਹਾਦਸੇ ਵਿੱਚ ਆਯੁਸ਼ ਸ਼ਰਮਾ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਮੁੰਬਈ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਯੁਸ਼ ਸ਼ਰਮਾ ਦੀ ਕਾਰ ਨੂੰ ਨਸ਼ੇ ’ਚ ਧੁੱਤ ਇੱਕ ਡਰਾਈਵਰ ਨੇ ਟੱਕਰ ਮਾਰ ਦਿਤੀ।  ਇਸ ਹਾਦਸੇ ਦੇ ਸਮੇਂ ਆਯੁਸ਼ ਸ਼ਰਮਾ ਕਾਰ ’ਚ ਨਹੀਂ ਸੀ। ਉਸ ਦਾ 31 ਸਾਲ ਦਾ ਡਰਾਈਵਰ, ਜੋ ਉਸ ਸਮੇਂ ਕਾਰ ਵਿਚ ਇਕਲੌਤਾ ਯਾਤਰੀ ਸੀ, ਹਾਦਸੇ ਵਿੱਚ ਜ਼ਖਮੀ ਹੋ ਗਿਆ ਅਤੇ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਇੱਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਆਯੁਸ਼ ਸ਼ਰਮਾ ਦਾ ਡਰਾਈਵਰ ਖਾਰ ਜਿਮਖਾਨਾ ਨੇੜੇ ਰੋਡ ਨੰਬਰ 16 ਤੋਂ ਬਾਂਦਰਾ ਵੱਲ ਜਾ ਰਿਹਾ ਸੀ ਕਿ ‘ਨੋ ਐਂਟਰੀ’ ਖੇਤਰ ਤੋਂ ਆ ਰਹੀ ਇੱਕ ਹੋਰ ਤੇਜ਼ ਰਫਤਾਰ ਕਾਰ ਨੇ ਅਦਾਕਾਰ ਦੀ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਮੁਲਜ਼ਮ ਕਾਰ ਚਾਲਕ ਪਰਵਿੰਦਰਜੀਤ ਸਿੰਘ (35) ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਸੀ ਅਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਸ਼ਰਮਾ ਦੇ ਡਰਾਈਵਰ ਅਰਮਾਨ ਮਹਿੰਦੀ ਹਸਨ ਖਾਨ ਦੇ ਸਿਰ ਅਤੇ ਸੱਜੀ ਲੱਤ ’ਤੇ ਸੱਟਾਂ ਲੱਗੀਆਂ ਹਨ। 

ਹੋਰ ਪੜ੍ਹੋ: ਲਸਣ ਦਾ ਸੇਵਨ ਕਰਨ ਨਾਲ ਦੂਰ ਹੋਵੇਗੀ ਫੇਫੜੇ ਸਬੰਧੀ ਇਹ ਸਮੱਸਿਆਵਾਂ, ਜਾਣੋ ਲਸਣ ਖਾਣ ਦੇ ਫਾਇਦੇ 

ਪੁਲਿਸ ਨੇ ਦਸਿਆ ਕਿ ਹਸਨ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਪਰਵਿੰਦਰਜੀਤ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 279 (ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ) ਅਤੇ 337 (ਦੂਜਿਆਂ ਦੀ ਜ਼ਿੰਦਗੀ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ’ਚ ਪਾਉਣਾ) ਅਤੇ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਆਯੁਸ਼ ਸ਼ਰਮਾ 2018 ਦੀ ਫਿਲਮ ‘ਲਵਯਾਤਰੀ’ ਲਈ ਜਾਣੇ ਜਾਂਦੇ ਹਨ। ਉਹ ਆਖਰੀ ਵਾਰ 2021 ਦੀ ਫਿਲਮ ‘ਅੰਤਿਮ’ ’ਚ ਸਲਮਾਨ ਖਾਨ ਦੇ ਨਾਲ ਨਜ਼ਰ ਆਈ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network