ਫ਼ਿਲਮ ‘ਗਦਰ-2’ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ਨੇ ਮਾਡਲ ਦੇ ਤੌਰ ‘ਤੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਹਾਲ ਹੀ ‘ਚ ਅਦਾਕਾਰ ‘ਤੇ ਹੋਇਆ ਸੀ ਹਮਲਾ
ਫ਼ਿਲਮ ‘ਗਦਰ-2’ (Gadar -2) ਦੀ ਖੂਬ ਚਰਚਾ ਹੋ ਰਹੀ ਹੈ । ਪਰ ਕਈ ਅਦਾਕਾਰਾਂ ਨੂੰ ਇਸ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਕਾਰਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਿਲਮ ‘ਗਦਰ-2’ ਵਿੱਚ ਰੂਮੀ ਖ਼ਾਨ ਨੇ ਇੱਕ ਪਾਕਿਸਤਾਨੀ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਅੱਜ ਅਸੀਂ ਤੁਹਾਨੂੰ ਰੂਮੀ ਖ਼ਾਨ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਦੱਸਣ ਜਾ ਰਹੇ ਹਾਂ ।
ਹੋਰ ਪੜ੍ਹੋ : ਰਵਿੰਦਰ ਗਰੇਵਾਲ ਨੇ ਆਪਣੇ ਪਾਲਤੂ ਪੰਛੀਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਦੇ ਨਾਲ ਕਰਵਾਇਆ ਰੁਬਰੂ
ਮਾਡਲ ਦੇ ਤੌਰ ‘ਤੇ ਰੂਮੀ ਖ਼ਾਨ ਨੇ ਕੀਤੀ ਸੀ ਸ਼ੁਰੂਆਤ
ਰੂਮੀ ਖ਼ਾਨ ਜੱਦੀ ਤੌਰ ‘ਤੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ । ਪਰ ਉਹ ਆਪਣੀ ਮਾਸੀ ਦੇ ਕੋਲ ਦਿੱਲੀ ‘ਚ ਰਹਿੰਦਾ ਸੀ । ਜਿਸ ਤੋਂ ਬਾਅਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਮਾਇਆ ਨਗਰੀ ਮੁੰਬਈ ‘ਚ ਆ ਗਿਆ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਅਤੇ ਕਈ ਡਿਜ਼ਾਈਨਰਸ ਦੇ ਲਈ ਉਸ ਨੇ ਮਾਡਲਿੰਗ ਵੀ ਕੀਤੀ ।
ਜਿਸ ਤੋਂ ਬਾਅਦ ਉਸ ਨੂੰ ‘ਉਤਰਨ’ ਸੀਰੀਅਲ ‘ਚ ਕੰਮ ਕਰਨ ਦਾ ਮੌਕਾ ਵੀ ਮਿਲਿਆ । ਇਸ ‘ਚ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ ।ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਅਤੇ ਟੀਵੀ ਸੀਰੀਅਲਸ ‘ਚ ਨਜ਼ਰ ਆਏ ਸਨ ।
ਹਾਲ ਹੀ ‘ਚ ਹੋਇਆ ਹਮਲਾ
ਹਾਲ ਹੀ ‘ਚ ਸੰਨੀ ਦਿਓਲ ਦੇ ਨਾਲ ਉਹ ਫ਼ਿਲਮ ‘ਗਦਰ-2’ ‘ਚ ਖਲਨਾਇਕ ਦੇ ਤੌਰ ‘ਤੇ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਪਰ ਜਦੋਂ ਉਹ ਮੱਧ ਪ੍ਰਦੇਸ਼ ਸਥਿਤ ਜੱਦੀ ਸ਼ਹਿਰ ‘ਚ ਆਪਣੀ ਫ਼ਿਲਮ ਵੇਖਣ ਪਹੁੰਚੇ ਸਨ ਤਾਂ ਲੋਕਾਂ ਦੇ ਇੱਕ ਇਕੱਠ ਨੇ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਤੋਂ ਬਾਅਦ ਉਹ ਭੱਜ ਕੇ ਕਾਰ ‘ਚ ਬੈਠ ਗਏ ਤਾਂ ਉਨ੍ਹਾਂ ਦੀ ਕਾਰ ਦੇ ਕੁਝ ਲੋਕਾਂ ਨੇ ਸ਼ੀਸ਼ੇ ਤੋੜ ਦਿੱਤੇ ਸਨ ।
- PTC PUNJABI