Rohit Shetty Birthday: ਜਾਣੋਂ ਕਿੰਝ 17 ਸਾਲ ਦੀ ਉਮਰ 'ਚ 35 ਰੁਪਏ ਕਮਾਉਂਣ ਵਾਲੇ ਰੋਹਿਤ ਸ਼ੈੱਟੀ ਬਣੇ ਬਾਲੀਵੁੱਡ ਦੇ ਐਕਸ਼ਨ ਕਿੰਗ

Reported by: PTC Punjabi Desk | Edited by: Pushp Raj  |  March 14th 2024 05:09 PM |  Updated: March 14th 2024 05:09 PM

Rohit Shetty Birthday: ਜਾਣੋਂ ਕਿੰਝ 17 ਸਾਲ ਦੀ ਉਮਰ 'ਚ 35 ਰੁਪਏ ਕਮਾਉਂਣ ਵਾਲੇ ਰੋਹਿਤ ਸ਼ੈੱਟੀ ਬਣੇ ਬਾਲੀਵੁੱਡ ਦੇ ਐਕਸ਼ਨ ਕਿੰਗ

Happy Birthday Rohit Shetty: ਬਾਲੀਵੁੱਡ 'ਚ ਐਕਸ਼ਨ ਫਿਲਮਾਂ ਦੇ ਕਿੰਗ ਵਜੋਂ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਅੱਜ ਆਪਣਾ 50ਵਾਂ ਜਨਮਦਿਨ (Happy Birthday Rohit Shetty) ਮਨਾ ਰਹੇ ਹਨ। ਰੋਹਿਤ ਸ਼ੈੱਟੀ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ ਕਿ ਕਿਵੇਂ ਮਹਿਜ਼ 35 ਰੁਪਏ ਕਮਾਉਣ ਵਾਲੇ ਰੋਹਿਤ ਸ਼ੈੱਟੀ ਬਣੇ ਬਾਲੀਵੁੱਡ ਦੇ ਐਕਸ਼ਨ ਕਿੰਗ।

ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ , ਰੋਹਿਤ ਸ਼ੈੱਟੀ ਇਸ ਸਾਲ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ।  ਰੋਹਿਤ ਸ਼ੈੱਟੀ ਇੱਕ ਮਸ਼ਹੂਰ ਭਾਰਤੀ ਫਿਲਮ ਡਾਇਰੈਕਟਰ ਅਤੇ ਫਿਲਮ ਨਿਰਮਾਤਾ ਹੈ। ਰੋਹਿਤ ਸ਼ੈੱਟੀ ਹਿੰਦੀ ਸਿਨੇਮਾ ਦੇ ਬਹੁਤ ਘੱਟ ਨਿਰਦੇਸ਼ਕਾਂ ਵਿੱਚੋਂ ਇੱਕ ਹੈ, ਜਿਸ ਨੇ ਕਮਰਸ਼ੀਅਲ, ਮਾਸ, ਮੁੱਖ ਧਾਰਾ ਵਰਗੀਆਂ ਫਿਲਮਾਂ ਵਿੱਚ ਵੱਡੀ ਕਮਾਈ ਕੀਤੀ ਹੈ। 

ਹਾਲਾਂਕਿ, ਰੋਹਿਤ ਲਈ ਇਹ ਸ਼ੈਲੀ ਇੰਨੀ ਆਸਾਨ ਹੈ, ਜਿਵੇਂ ਖੱਬੇ ਹੱਥ ਦੀ ਖੇਡ। ਭਾਵੇਂ ਅੱਜ ਬਾਲੀਵੁੱਡ 'ਚ ਰੋਹਿਤ ਸ਼ੈੱਟੀ ਦਾ ਨਾਂ ਮਸ਼ਹੂਰ ਹੈ ਪਰ ਇਕ ਸਮਾਂ ਸੀ ਜਦੋਂ ਇਹ ਨਿਰਦੇਸ਼ਕ ਖਾਣ ਲਈ ਵੀ ਕਿਸੇ ਹੋਰ 'ਤੇ ਨਿਰਭਰ ਕਰਨਾ ਪੈਂਦਾ ਸੀ। ਜ ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਨਿਰਦੇਸ਼ਕ ਦੀ ਜ਼ਿੰਦਗੀ ਬਾਰੇ। 

ਰੋਹਿਤ ਦੇ ਪਿਤਾ ਐਕਸ਼ਨ ਕੋਰੀਓਗ੍ਰਾਫਰ ਸਨ

ਰੋਹਿਤ ਸ਼ੈਟੀ ਦੀ ਬਾਲੀਵੁੱਡ ਨਾਲ ਲੰਮੀ ਸਾਂਝ ਹੈ। ਦਰਅਸਲ, ਰੋਹਿਤ ਦੀ ਮਾਂ ਰਤਨਾ ਸ਼ੈੱਟੀ ਅਤੇ ਪਿਤਾ ਐਮਬੀ ਸ਼ੈੱਟੀ ਫਿਲਮੀ ਦੁਨੀਆ ਨਾਲ ਸਬੰਧਤ ਸਨ। ਦਰਅਸਲ, ਰੋਹਿਤ ਦੀ ਮਾਂ ਬਾਲੀਵੁੱਡ ਵਿੱਚ ਇੱਕ ਜੂਨੀਅਰ ਕਲਾਕਾਰ ਸੀ ਅਤੇ ਉਸਦੇ ਪਿਤਾ ਇੱਕ ਐਕਸ਼ਨ ਕੋਰੀਓਗ੍ਰਾਫਰ ਅਤੇ ਸਟੰਟਮੈਨ ਸਨ। ਰੋਹਿਤ ਦੇ ਪਿਤਾ ਨੇ ਹਿੰਦੀ ਅਤੇ ਕੰਨੜ ਫਿਲਮਾਂ 'ਚ ਕੰਮ ਕੀਤਾ ਹੈ ਪਰ ਰੋਹਿਤ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਰੋਹਿਤ ਦੀ ਜ਼ਿੰਦਗੀ ਕਾਫੀ ਮੁਸ਼ਕਲਾਂ ਭਰੀ ਰਹੀ। 

 

ਅਜੇ ਦੇਵਗਨ ਨਾਲ ਕੀਤਾ ਪਹਿਲਾ ਡੈਬਿਊ

ਰੋਹਿਤ ਸ਼ੈੱਟੀ ਨੇ 17 ਸਾਲ ਦੀ ਉਮਰ ਵਿੱਚ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਅਤੇ ਇੱਕ ਅਸਿਟੈਂਟ ਡਾਇਰੈਕਟਰ ਵਜੋਂ ਫਿਲਮੀ ਦੁਨੀਆ 'ਚ ਐਂਟਰੀ ਲਈ। ਰੋਹਿਤ ਨੇ ਸਾਲ 1991 ਵਿੱਚ ਰਿਲੀਜ਼ ਹੋਈ ਅਜੇ ਦੇਵਗਨ ਦੀ ਪਹਿਲੀ ਫਿਲਮ 'ਫੂਲ ਔਰ ਕਾਂਟੇ' ਵਿੱਚ ਨਿਰਦੇਸ਼ਕ ਕੁਕੂ ਕੋਹਲੀ ਦੇ ਅਸਿਟੈਂਟ ਡਾਇਰੈਕਟਰ ਵਜੋਂ ਆਪਣਾ ਪਹਿਲਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1994 ਵਿੱਚ ਮੁੜ ਇੱਕਠੇ ਕੰਮ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਅਕਸ਼ੈ ਕੁਮਾਰ ਲਈ ਬਾਡੀ ਡਬਲ ਅਤੇ ਸਟੰਟ ਕਲਾਕਾਰ ਵਜੋਂ ਕੰਮ ਕੀਤਾ। ਇੰਨਾ ਹੀ ਨਹੀਂ ਰੋਹਿਤ ਸ਼ੈੱਟੀ ਨੇ ਤੱਬੂ ਅਤੇ ਕਾਜੋਲ ਵਰਗੀਆਂ ਕਈ ਹੀਰੋਇਨਾਂ ਨਾਲ ਸਪਾਟਬੁਆਏ ਵਜੋਂ ਵੀ ਕੰਮ ਕੀਤਾ ਹੈ। ਉਨ੍ਹਾਂ ਦਿਨਾਂ 'ਚ ਰੋਹਿਤ ਸ਼ੈੱਟੀ  ਨੂੰ ਸਿਰਫ 35 ਰੁਪਏ ਪ੍ਰਤੀ ਦਿਨ ਮਿਲਦੇ ਸਨ, ਇਸ ਲਈ ਇਹ ਰੋਹਿਤ ਦੀ ਪਹਿਲੀ 35 ਰੁਪਏ ਕਮਾਈ ਸੀ।

 

ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਨੇ ਪੀਐਮ ਮੋਦੀ ਨੂੰ ਕੀਤੀ ਅਪੀਲ, CBI ਜਾਂਚ 'ਤੇ ਚੁੱਕੇ ਸਵਾਲ

ਰੋਹਿਤ  ਸ਼ੈੱਟੀ ਦਾ ਬਾਲੀਵੁੱਡ 'ਚ ਸਫਰ

ਰੋਹਿਤ ਸ਼ੈੱਟੀ ਨੇ ਬਤੌਰ ਨਿਰਦੇਸ਼ਕ ਫਿਲਮ 'ਜ਼ਮੀਨ' (2003) ਨਾਲ ਆਪਣੀ ਸ਼ੁਰੂਆਤ ਕੀਤੀ, ਹਾਲਾਂਕਿ ਇਹ ਫਿਲਮ ਕੁਝ ਖਾਸ ਕਮਾਲ ਨਹੀਂ ਕਰ ਸਕੀ। ਅਜਿਹੇ 'ਚ ਰੋਹਿਤ ਨੇ ਇੱਕ ਹੋਰ ਪ੍ਰੋਜੈਕਟ ਨੂੰ ਡਾਇਰੈਕਟ ਕਰਨ ਤੋਂ ਪਹਿਲਾਂ ਤਿੰਨ ਸਾਲ ਦਾ ਲੰਬਾ ਬ੍ਰੇਕ ਲਿਆ। ਰੋਹਿਤ ਲਗਭਗ ਤਿੰਨ ਸਾਲ ਬਾਅਦ ਗੋਲਮਾਲ ਨਾਲ ਵਾਪਸ ਆਏ ਅਤੇ ਇਹ ਫਿਲਮ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋਈ। ਇਸ ਫਿਲਮ ਬਾਰੇ ਰੋਹਿਤ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਫਿਲਮਾਂ ਬਣਾਉਂਦੇ ਰਹਿਣਗੇ, ਉਹ ਗੋਲਮਾਲ ਬਾਰੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਰਹਿਣਗੇ। ਗੋਲਮਾਲ ਸੀਰੀਜ਼ ਤੋਂ ਇਲਾਵਾ ਰੋਹਿਤ ਨੇ 'ਆਲ ਦ ਬੈਸਟ', ਸਿੰਘਮ ਸੀਰੀਜ਼ ਦੀਆਂ ਦੋ ਫਿਲਮਾਂ 'ਚੇਨਈ ਐਕਸਪ੍ਰੈਸ', 'ਸਿੰਬਾ', 'ਸੂਰਿਆਵੰਸ਼ੀ' ਵਰਗੀਆਂ ਸੁਪਰਹਿੱਟ ਫਿਲਮਾਂ ਕੀਤੀਆਂ।

ਮੌਜੂਦਾ ਸਮੇਂ ਵਿੱਚ ਰੋਹਿਤ ਸ਼ੈੱਟੀ ਆਪਣੀ ਵੈੱਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਅਤੇ ਮਸ਼ਹੂਰ ਰਿਐਲਟੀ ਸ਼ੋਅ ਖਤਰੋਂ ਕੇ ਖਿਲਾੜੀ ਨੂੰ ਲੈ ਕੇ ਸੁਰਖੀਆਂ 'ਚ ਹਨ। ਰੋਹਿਤ ਸ਼ੈੱਟੀ ਦਾ ਇਹ ਸ਼ੋਅ ਕਈ ਤਰ੍ਹਾਂ ਮਜ਼ੇਦਾਰ ਟਾਸਕ ਨਾਲ ਭਰਪੂਰ ਹੁੰਦਾ ਹੈ ਅਤੇ ਬਾਲੀਵੁੱਡ ਅਤੇ ਟੈਲੀਵੀਜ਼ਨ ਜਗਤ ਦੇ ਕਈ ਨਾਮੀ ਸੈਲੀਬ੍ਰੀਟੀਜ਼ ਇਸ ਵਿੱਚ ਹਿੱਸਾ ਲੈਂਦੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network