ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ, ਫੀਸ ਜਾਣ ਕੇ ਹੋ ਜਾਓਗੇ ਹੈਰਾਨ
Rihanna Fee Anant Ambani and Radhika pre wedding Function: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਜੁਲਾਈ 'ਚ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਵਿਆਹ ਤੋਂ ਪਹਿਲਾਂ 1 ਤੋਂ 3 ਮਾਰਚ ਤੱਕ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ 'ਚ ਸ਼ੁਰੂ ਹੋਏ ਗਏ ਹਨ, ਜਿਨ੍ਹਾਂ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਹੈ।
ਅਮਿਤਾਭ ਬੱਚਨ, ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਤੋਂ ਲੈ ਕੇ ਦੀਪਿਕਾ ਪਾਦੂਕੋਣ-ਰਣਵੀਰ ਸਣੇ ਕਈ ਸਿਤਾਰੇ ਵੀ ਜਾਮਨਗਰ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਪਰਫਾਰਮ ਕਰਨ ਲਈ ਹਾਲੀਵੁੱਡ ਸਿੰਗਰ ਰਿਹਾਨਾ ਵੀ ਪਹੁੰਚੀ ਹੈ।
ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਅਰਿਜੀਤ ਸਿੰਘ, ਪ੍ਰੀਤਮ, ਬੀ ਪਰਾਕ, ਦਿਲਜੀਤ ਦੋਸਾਂਝ, ਹਰੀਹਰਨ ਅਤੇ ਅਜੇ-ਅਤੁਲ ਦੀ ਪਰਫਾਰਮੈਂਸ ਹੋਣਗੀਆਂ। ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਵੀ ਇਸ ਸੂਚੀ 'ਚ ਸਿਖਰ 'ਤੇ ਹੈ, ਜੋ ਵਿਸ਼ਵ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੰਗੀਤ ਕਲਾਕਾਰਾਂ 'ਚੋਂ ਇੱਕ ਹੈ।
ਰੋਬਿਨ ਰਿਹਾਨਾ ਫੈਂਟੀ ਨੇ ਬੀਤੀ ਰਾਤ ਜਾਮਨਗਰ ਵਿਖੇ ਪਰਫਾਰਮੈਂਸ ਦਿੱਤੀ ਤੇ ਉਸ ਦੀ ਪਰਫਾਰਮੈਂਸ ਨੇ ਹਰ ਕਿੱਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਾਰਬਾਡੀਅਨ ਗਾਇਕ, ਕਾਰੋਬਾਰੀ ਅਤੇ ਅਭਿਨੇਤਰੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ 'ਚ ਪਰਫਾਰਮ ਕਰਨ ਲਈ ਭਾਰੀ ਰਕਮ ਵਸੂਲ ਰਹੀ ਹੈ। ਹਾਲਾਂਕਿ ਰਕਮ ਨੂੰ ਗੁਪਤ ਰੱਖਿਆ ਗਿਆ ਹੈ ਪਰ ਮੀਡੀਆ ਰਿਪੋਰਟਸ ਮੁਤਾਬਕ, ਰਿਹਾਨਾ ਇੱਕ ਨਿੱਜੀ ਸਮਾਗਮ 'ਚ ਪ੍ਰਦਰਸ਼ਨ ਕਰਨ ਲਈ 12 ਕਰੋੜ ਰੁਪਏ ($1.5 ਮਿਲੀਅਨ) ਤੋਂ 66 ਕਰੋੜ ਰੁਪਏ ($12 ਮਿਲੀਅਨ) ਚਾਰਜ ਕਰਦੀ ਹੈ। ਅੰਬਾਨੀ ਪਰਿਵਾਰ ਨੇ ਰਿਹਾਨਾ ਨੂੰ ਇੱਕ ਸ਼ਾਮ ਦੀ ਪਰਫਾਰਮੈਂਸ ਲਈ 52 ਕਰੋੜ ਰੁਪਏ ਅਦਾ ਕੀਤੇ ਹਨ, ਹਲਾਂਕਿ ਇਹ ਸਹੀ ਹੈ ਜਾਂ ਨਹੀਂ ਇਸ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਿਹਾਨਾ ਤੋਂ ਪਹਿਲਾਂ ਹੀ ਅੰਬਾਨੀ ਦੇ ਫੰਕਸ਼ਨ 'ਚ ਉਸ ਦਾ ਸਮਾਨ ਪਹੁੰਚ ਗਿਆ ਸੀ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਦੌਰਾਨ ਗਾਇਕ ਵੀ ਵੀਰਵਾਰ ਨੂੰ ਜਾਮਨਗਰ ਪਹੁੰਚੀ। ਰਿਹਾਨਾ ਪ੍ਰੀ-ਵੈਡਿੰਗ ਫੰਕਸ਼ਨ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਅੰਬਾਨੀ ਪਰਿਵਾਰ ਤੋਂ ਭਾਰੀ ਫੀਸ ਵੀ ਵਸੂਲੀ ਹੈ। ਇਹ ਰਕਮ ਇੰਨੀ ਜ਼ਿਆਦਾ ਹੈ ਕਿ ਭਾਰਤ 'ਚ ਸੈਂਕੜੇ ਵਿਆਹ ਹੋ ਸਕਦੇ ਹਨ।
ਹੋਰ ਪੜ੍ਹੋ: ਰਾਧਿਕਾ ਦੀ ਮਾਂ ਨਹੀਂ ਸਗੋਂ ਵੱਡੀ ਭੈਣ ਲੱਗਦੀ ਹੈ ਸ਼ੈਲਾ ਮਰਚੈਂਟ, ਜਾਣੋ ਅਨੰਤ ਅੰਬਾਨੀ ਦੀ ਸੱਸ ਬਾਰੇ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਦੇ ਬਾਕੀ ਖਰਚੇ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਇਸ ਪੂਰੇ ਈਵੈਂਟ 'ਤੇ ਲਗਭਗ ਇੱਕ ਹਜ਼ਾਰ ਕਰੋੜ ਰੁਪਏ (9,94,36,32,000) ਖਰਚ ਹੋਏ ਹਨ। ਇਸ ਦੇ ਨਾਲ ਹੀ ਕੇਟਰਿੰਗ ਦੀ ਲਾਗਤ ਲਗਭਗ 165 ਕਰੋੜ ਰੁਪਏ (1,65,73,58,000) ਹੈ।
-