ਰੇਖਾ ਤੇ ਅਮਿਤਾਭ ਬੱਚਨ ਕਰਦੇ ਸਨ ਲੁਕਛਿਪ ਕੇ ਪਿਆਰ, ਜਾਣੋ ਜਯਾ ਦੇ ਇੱਕ ਜਵਾਬ ਤੋਂ ਬਾਅਦ ਕਿਵੇਂ ਬਦਲ ਗਈਆਂ ਸਨ ਦੋਨਾਂ ਦੀਆਂ ਰਾਹਾਂ
ਰੇਖਾ (Rekha) ਅਤੇ ਅਮਿਤਾਭ ਬੱਚਨ (Amitabh Bachchan) ਦੀ ਲਵ ਸਟੋਰੀ ਕਿਸੇ ਤੋਂ ਛਿਪੀ ਹੋਈ ਨਹੀਂ ਹੈ। ਦੋਵਾਂ ਦੇ ਲਵ ਸਟੋਰੀ ਦੀਆਂ ਖ਼ਬਰਾਂ ਆਮ ਤੌਰ ‘ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਹਾਲਾਂਕਿ ਦੋਵਾਂ ਦੀ ਪ੍ਰੇਮ ਕਹਾਣੀ ਅਧੂਰੀ ਰਹੀ ਹੈ ਅਤੇ ਕੋਈ ਸਮਾਂ ਸੀ ਜਦੋਂ ਇਹ ਜੋੜੀ ਦਰਮਿਆਨ ਗਹਿਰੇ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੂੰ ਇੱਕਠੇ ਵੇਖਣਾ ਫੈਨਸ ਬਹੁਤ ਜ਼ਿਆਦਾ ਪਸੰਦ ਕਰਦੇ ਸਨ । ਹਾਲਾਂਕਿ ਅਮਿਤਾਭ ਬੱਚਨ ਨੇ ਇਸ ਮੁੱਦੇ ‘ਤੇ ਕਦੇ ਵੀ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕੀਤੀ ਹੈ, ਪਰ ਰੇਖਾ ਕਦੇ ਕਦੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਆਜ਼ਾਦੀ ਦਾ ਅਜਿਹਾ ਪਰਵਾਨਾ ਜੋ ਰਿਹਾ ਅਣਗੌਲਿਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੀ ਗੁਰੁ, ਜਾਣੋ ਸਚਿੰਦਰਨਾਥ ਸਾਨਿਆਲ ਬਾਰੇ
ਦੋਵਾਂ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਰੇਖਾ ਨੇ ਸਾਊਥ ਸਿਨੇਮਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।ਦਿਲ ਹੀ ਦਿਲ ਅਮਿਤਾਭ ਨੂੰ ਰੇਖਾ ਏਨਾਂ ਕੁ ਚਾਹੁੰਦੀ ਸੀ ਕਿ ਆਪਣੀ ਦੋਸਤ ਨੀਤੂ ਸਿੰਘ ਦੇ ਵਿਆਹ ‘ਚ ਉਹ ਸਿੰਦੂਰ ਤੇ ਮੰਗਲ ਸੂਤਰ ਪਹਿਨ ਕੇ ਚਲੀ ਗਈ ਸੀ ।
ਜਿਸ ਤੋਂ ਬਾਅਦ ਇੰਡਸਟਰੀ ‘ਚ ਇਹ ਅਫਵਾਹਾਂ ਫੈਲਣ ਲੱਗ ਪਈਆਂ ਸਨ ਕਿ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ।ਜਿਸ ਤੋਂ ਬਾਅਦ ਅਦਾਕਾਰਾ ਨੇ ਸਪੱੱਸ਼ਟ ਕੀਤਾ ਸੀ ਕਿ ਉਹ ਸ਼ੂਟਿੰਗ ਕਰ ਰਹੀ ਸੀ ਅਤੇ ਸੈੱਟ ਤੋਂ ਸਿੱਧੀ ਵਿਆਹ ‘ਚ ਆ ਗਈ ਹੈ।
ਜਯਾ ਦੇ ਕਾਰਨ ਹੋਏ ਦੋਵੇਂ ਵੱਖ
ਦੋਵਾਂ ਦੇ ਪਿਆਰ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ । ਇਸ ਮਾਮਲੇ ‘ਚ ਅਮਿਤਾਭ ਬੱਚਨ ਨੇ ਚੁੱਪ ਵੱਟੀ ਰੱਖੀ ਸੀ। ਪਰ ਦੋਵੇਂ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਸਨ । ਜਯਾ ਬੱਚਨ ਤੱਕ ਵੀ ਇਹ ਖ਼ਬਰਾਂ ਪਹੁੰਚਣ ਲੱਗ ਪਈਆਂ ਸਨ। ਜਿਸ ਤੋਂ ਬਾਅਦ ਜਯਾ ਬੱਚਨ ਨੇ ਰੇਖਾ ਨੂੰ ਆਪਣੇ ਘਰ ਬੁਲਾਇਆ । ਉਸ ਵੇਲੇ ਰੇਖਾ ਨੂੰ ਇਹੀ ਲੱਗਿਆ ਕਿ ਸ਼ਾਇਦ ਜਯਾ ਉਸ ਨੂੰ ਬਹੁਤ ਖਰੀ ਖੋਟੀ ਸੁਣਾਏਗੀ, ਪਰ ਅਜਿਹਾ ਨਹੀਂ ਹੋਇਆ ।
ਜਯਾ ਨੇ ਰੇਖਾ ਨੂੰ ਬਹੁਤ ਪਿਆਰ ਨਾਲ ਘਰ ਬੁਲਾਇਆ ਆਦਰ ਸਤਿਕਾਰ ਕੀਤਾ ਅਤੇ ਖਾਣਾ ਵੀ ਖੁਆਇਆ । ਇਹੀ ਨਹੀਂ ਜਯਾ ਨੂੰ ਕਿਹਾ ਕਿ ‘ਮੈਂ ਅਮਿਤ ਨੂੰ ਕਦੇ ਨਹੀਂ ਛੱਡਾਂਗੀ’ ਜਿਸ ਤੋਂ ਰੇਖਾ ਨੂੰ ਇੱਕ ਗੱਲ ਤਾਂ ਸਪੱਸ਼ਟ ਸੀ ਕਿ ਜਯਾ ਅਮਿਤਾਭ ਤੋਂ ਦੂਰ ਨਹੀਂ ਹੋਵੇਗੀ। ਜਯਾ ਦੇ ਇਨ੍ਹਾਂ ਲਫਜ਼ਾਂ ਨੇ ਹਮੇਸ਼ਾ ਦੇ ਲਈ ਰੇਖਾ ਅਤੇ ਅਮਿਤਾਭ ਨੂੰ ਵੱਖੋ ਵੱਖ ਕਰ ਦਿੱਤਾ ਸੀ । ਇਸ ਤੋਂ ਬਾਅਦ ਦੋਵਾਂ ਦੀਆਂ ਰਾਹਵਾਂ ਹਮੇਸ਼ਾ ਦੇ ਲਈ ਅਲੱਗ ਹੋ ਗਈਆਂ ਸਨ ।
- PTC PUNJABI