ਰਵੀਨਾ ਟੰਡਨ ਸਨੈਕਸ ਦਾ ਲੈ ਰਹੀ ਮਜ਼ਾ, ਕਿਹਾ ‘ਕੀ ਮੈਂ ਮੋਟੀ ਹਾਂ’, ਵੇਖੋ ਮਜ਼ੇਦਾਰ ਵੀਡੀਓ
ਰਵੀਨਾ ਟੰਡਨ (Raveena Tandon ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ ।ਜਿਸ ‘ਚ ਅਦਾਕਾਰਾ ਸਨੈਕਸ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ । ਪਰ ਜਿਉਂ ਹੀ ਉਹ ਖਾਣ ਲੱਗਦੀ ਹੈ ਅਤੇ ਪੁੱਛਣ ਲੱਗਦੀ ਹੈ ਕਿ ਮੈਂ ਮੋਟੀ ਹਾਂ ।ਹੋ ਗਈ ਤਾਂ ਕੀ ਹੋ ਗਿਆ ।ਜਦੋਂ ਤੱਕ ਇੱਕ ਕੁੜੀ ਦੀ ਸਿਹਤ ਠੀਕ ਹੈ, ਉਹ ਐਕਟਿਵ ਹੈ ਦੋ ਚਾਰ ਕਿੱਲੋ ਇੱਧਰ ਉੱਧਰ ਹੋ ਵੀ ਗਿਆ ਤਾਂ ਕੀ ਫਰਕ ਪੈਂਦਾ ਹੈ’। ਜਿਸ ‘ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਮਸ਼ਹੂਰ ਇਸ ਬੀਬੀ ਦੇ ਪੁੱਤ ਦਾ ਹੋਇਆ ਵਿਆਹ, ਰਾਜਵੀਰ ਜਵੰਦਾ ਵੀ ਹੈ ਫੈਨ
ਰਵੀਨਾ ਟੰਡਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਮੋਹਰਾ, ਦਿਲਵਾਲੇ, ਅੰਦਾਜ਼ ਅਪਨਾ ਅਪਨਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਹਾਲ ਹੀ ‘ਚ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਪਾਏ ਗਏ ਯੋਗਦਾਨ ਦੇ ਲਈ ਕਈ ਸਨਮਾਨ ਵੀ ਮਿਲੇ ਹਨ ।
ਹੋਰ ਪੜ੍ਹੋ : ਸੁਖਸ਼ਿੰਦਰ ਛਿੰਦਾ ਆਪਣੇ ਜੱਦੀ ਪਿੰਡ ਪਹੁੰਚੇ, ਵੇਖੋ ਖੂਬਸੂਰਤ ਵੀਡੀਓ
ਅਦਾਕਾਰਾ ਰਵੀਨਾ ਟੰਡਨ ਆਪਣੀ ਖੂਬਸੂਰਤੀ ਦੇ ਨਾਲ ਨਾਲ ਆਪਣੀ ਫਿੱਟਨੈੱਸ ਦੇ ਲਈ ਵੀ ਜਾਣੀ ਜਾਂਦੀ ਹੈ । ਉਮਰ ਦੇ ਇਸ ਪੜ੍ਹਾਅ ‘ਤੇ ਵੀ ਉਹ ਅੱਜ ਕੱਲ੍ਹ ਦੀਆਂ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ। ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੇ ਹਨ ਅਤੇ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਰਵੀਨਾ ਟੰਡਨ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ। ਰਾਸ਼ਾ ਥਡਾਨੀ ਆਪਣੀ ਮਾਂ ਦੀ ਕਾਰਬਨ ਕਾਪੀ ਲੱਗਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਦੋ ਧੀਆਂ ਨੂੰ ਗੋਦ ਵੀ ਲਿਆ ਹੋੋਇਆ ਹੈ। ਜਿਨ੍ਹਾਂ ਦੇ ਵਿਆਹ ਵੀ ਅਦਾਕਾਰਾ ਨੇ ਆਪਣੇ ਹੱਥੀਂ ਕੀਤੇ ਹਨ ।
-