ਰਣਵੀਰ ਸਿੰਘ ਵੀ ਨੇ ਸਿੱਧੂ ਮੂਸੇਵਾਲਾ ਦੇ ਫੈਨ, ਕਿਹਾ ਅੱਜ ਵੀ ਦਿਨ ਦੀ ਸ਼ੁਰੂਆਤ ਸਿੱਧੂ ਭਾਜੀ ਦਾ ਗੀਤ ਸੁਣ ਕੇ ਕੀਤੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਸਿੱਧੂ ਮੂਸੇਵਾਲਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਦੱਸ ਦਈਏ ਕਿ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਫੈਨ ਹਨ। ਇਹ ਗੱਲ ਉਨ੍ਹਾਂ ਨੇ ਹਾਲ ਹੀ ਵਿੱਚ ਆਲੀਆ ਭੱਟ ਨਾਲ ਆਪਣੀ ਆਉਣ ਵਾਲੀ ਫ਼ਿਲਮ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਕਹੀ।

Reported by: PTC Punjabi Desk | Edited by: Pushp Raj  |  July 28th 2023 11:59 AM |  Updated: July 28th 2023 11:59 AM

ਰਣਵੀਰ ਸਿੰਘ ਵੀ ਨੇ ਸਿੱਧੂ ਮੂਸੇਵਾਲਾ ਦੇ ਫੈਨ, ਕਿਹਾ ਅੱਜ ਵੀ ਦਿਨ ਦੀ ਸ਼ੁਰੂਆਤ ਸਿੱਧੂ ਭਾਜੀ ਦਾ ਗੀਤ ਸੁਣ ਕੇ ਕੀਤੀ

Ranveer Singh Fan of Sidhu Moosewala: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਦੇਸ਼ ਵਿਦੇਸ਼ ‘ਚ ਚਾਹੁਣ ਵਾਲੇ ਕਰੋੜਾਂ ਫੈਨ ਹਨ। ਇਸ ਦੇ ਨਾਲ ਹੀ ਉਸ ਦੇ ਗਾਣੇ ਬਾਲੀਵੁੱਡ ਸਟਾਰਸ ਵੀ ਸੁਣਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅਸਕਰ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੂੰ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦੇ ਅਤੇ ਸਿੱਧੂ ਵਲੋਂ ਇੰਸਟਾ ਲਾਈਵ ‘ਚ ਇੰਲਟ੍ਰੈਕਟ ਕਰਦੇ ਵੇਖਿਆ ਜਾਂਦਾ ਸੀ।

ਹੁਣ ਇੱਕ ਵਾਰ ਫਿਰ ਤੋਂ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਸਿੱਧੂ ਮੂਸੇਵਾਲਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਦੱਸ ਦਈਏ ਕਿ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਫੈਨ ਹਨ। ਇਹ ਗੱਲ ਉਨ੍ਹਾਂ ਨੇ ਹਾਲ ਹੀ ਵਿੱਚ ਆਲੀਆ ਭੱਟ ਨਾਲ ਆਪਣੀ ਆਉਣ ਵਾਲੀ ਫ਼ਿਲਮ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਕਹੀ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰਾ ਰਣਵੀਰ ਸਿੰਘ ਨੇ ਸਿੱਧੂ ਪ੍ਰਤੀ ਆਪਣਾ ਪਿਆਰ ਦਿਖਾਇਆ, ਸਿੱਧੂ ਦੀ ਮੌਤ ਮਗਰੋਂ ਵੀ ਰਣਵੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ।

ਚੰਡੀਗੜ੍ਹ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨ ਆਏ ਰਣਵੀਰ ਨੇ ਸਿੱਧੂ ਦਾ ਗਾਣ ‘ਜੱਟ ਦਾ ਮੁਕਾਬਲਾ’ ਗਾਣਾ ਵੀ ਗਾਇਆ। ਇਸ ਦੇ ਨਾਲ ਹੀ ਐਕਟਰ ਨੇ ਕਿਹਾ ਕਿ ਉਹ ਸਿੱਧੂ ਦੇ ਮਿਊਜ਼ਿਕ ਨੂੰ ਕਾਫੀ ਪਸੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਸਿੱਧੂ ਦੇ ਗਾਣੇ ਨਾਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੀ ਟੈਗ ਲਾਈਨ ‘ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇਵਾਲਾ’ ਵੀ ਬੋਲੀ। ਜਿਸ ਨੂੰ ਸੁਣ ਕੇ ਫੈਨਜ਼ ਬੇਹੱਦ ਖੁਸ਼ ਹੋ ਗਏ।

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੀ ਅਗਲੇ ਇੰਟਰਨੈਸ਼ਨਲ ਟੂਰ 'Born to Shine 2023' ਦੀਆਂ ਤਰੀਕਾਂ

ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਗੋਲੀਆਂ ਮਾਰ ਕੇ  ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਪੇ ਤੇ ਫੈਨਜ਼ ਅਜੇ ਵੀ ਉਨ੍ਹਾਂ ਨੂੰ ਇਨਸਾਫ ਦਵਾਉਣ ਲਈ ਜੁੱਟੇ ਹੋਏ ਹਨ ਤੇ ਲਗਾਤਾਰ ਸੂਬਾ ਸਰਕਾਰ ਤੋਂ ਗਾਇਕ ਨੂੰ ਇਨਸਾਫ ਦੇਣ ਦੀ ਮੰਗ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network