Rani Mukherjee Birthday: ਰਾਣੀ ਮੁਖਰਜੀ ਨੇ ਮੀਡੀਆ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਸਿੰਪਲ ਲੁੱਕ ਤੇ ਚਸ਼ਮੇ 'ਚ ਲੱਗ ਰਹੀ ਸੀ ਬੇਹੱਦ ਕਿਊਟ
Rani Mukherjee Birthday: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਰਾਣੀ ਮੁਖਰਜੀ ਦੀ ਫਿਲਮ 'ਮਿਸਿਜ਼ ਚੈਟਰਜੀ VS ਨਾਰਵੇ' ਵੱਡੇ ਪਰਦੇ 'ਤੇ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨੂੰ ਨਾ ਮਹਿਜ਼ ਬਾਲੀਵੁੱਡ ਸੈਲੇਬ,ਸਗੋਂ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਸਫਲਤਾ ਤੋਂ ਖੁਸ਼ ਰਾਣੀ ਮੁਖਰਜੀ ਨੇ ਹਾਲ ਹੀ 'ਚ ਆਪਣਾ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਰਾਣੀ ਦੀਆਂ ਇਹ ਤਸਵੀਰਾਂ ਇੱਕ ਸੋਸ਼ਲ ਮੀਡੀਆ ਪੇਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਪੈਪਰਾਜ਼ੀ ਨਾਲ ਫ਼ਿਲਮ ਦੀ ਸਫਲਤਾ ਅਤੇ ਆਪਣਾ ਜਨਮਦਿਨ ਜਸ਼ਨ ਮਨਾ ਰਹੀ ਹੈ। ਦਰਅਸਲ, 21 ਮਾਰਚ ਨੂੰ ਰਾਣੀ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਇਸ ਲਈ ਅਦਾਕਾਰਾ ਨੇ ਅੱਜ ਪੈਪਰਾਜ਼ੀਸ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ ਹੈ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਰਾਣੀ ਸਿੰਪਲ ਲੁੱਕ ਵਿੱਚ ਵੀ ਬੇਹੱਦ ਖੂਬਸੂਰਤ ਤੇ ਕੂਲ ਨਜ਼ਰ ਆ ਰਹੀ ਹੈ। ਉਸ ਨੇ ਚਿੱਟੇ ਰੰਗ ਦੀ ਕਮੀਜ਼ ਨੂੰ ਡੈਨਿਮ ਜੀਨਸ ਦੇ ਨਾਲ ਕੈਰੀ ਕੀਤਾ ਹੈ। ਇਸ ਦੇ ਨਾਲ ਹੀ ਆਪਣੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। ਹਾਲਾਂਕਿ ਰਾਣੀ ਨੇ ਇੱਥੇ ਨੋ ਮੇਅਕਪ ਲੁੱਕ ਵਿੱਚ ਨਜ਼ਰ ਆ ਰਹੀ ਹੈ, ਪਰ ਰਾਣੀ ਵੱਲੋਂ ਲਗਾਇਆ ਗਿਆ ਚਸ਼ਮਾ ਉਸ ਦੇ ਚੇਹਰੇ ਨੂੰ ਇੱਕ ਬੇਹੱਦ ਪਿਆਰਾ ਲੁੱਕ ਦੇ ਰਿਹਾ ਹੈ। ਜਿਸ 'ਚ ਉਹ ਬੇਹੱਦ ਕਿਊਟ ਲੱਗ ਰਹੀ ਹੈ।
ਰਾਣੀ ਨੇ ਮੀਡੀਆ ਨਾਲ ਆਪਣੀ ਫ਼ਿਲਮ ਬਾਰੇ ਗੱਲ ਕਰਦੇ ਹੋਏ ਕਿਹਾ, ''ਮੈਨੂੰ ਲੱਗਦਾ ਹੈ ਕਿ ਇੰਡਸਟਰੀ 'ਚ ਸਾਨੂੰ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਸਿੱਧੇ ਤੌਰ 'ਤੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਣ। ਜੇਕਰ ਅਸੀਂ ਚੰਗੀ ਫ਼ਿਲਮ ਬਣਾਉਂਦੇ ਹਾਂ ਤਾਂ ਅਜਿਹੇ ਦਰਸ਼ਕ ਹੋਣਗੇ ਜੋ ਇਸ ਨੂੰ ਸਿਨੇਮਾਘਰਾਂ 'ਚ ਦੇਖਣ ਆਉਣਗੇ।''
ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਕਮੈਂਟ ਕਰਕੇ ਅਦਾਕਾਰਾ ਨੂੰ ਉਸ ਦੇ ਜਨਮਦਿਨ ਅਤੇ ਉਸ ਦੀ ਨਵੀਂ ਫ਼ਿਲਮ ਦੀ ਸਫ਼ਲਤਾ ਲਈ ਉਸ ਨੂੰ ਵਧਾਈ ਦੇ ਰਹੇ ਹਨ।
- PTC PUNJABI