ਆਲੀਆ ਭੱਟ ਦਾ ਲਿਪਸਟਿਕ ਲਗਾਉਣਾ ਰਣਬੀਰ ਕਪੂਰ ਨੂੰ ਨਹੀਂ ਹੈ ਪਸੰਦ , ਯੂਜ਼ਰਸ ਨੇ ਕਿਹਾ ਕੰਟਰੋਲਿੰਗ ਹਸਬੈਂਡ
Ranbir Kapoor trolled : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹਨ। ਹਾਲ ਹੀ ਵਿੱਚ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਤੋਂ ਅਦਾਕਾਰਾਂ ਨੂੰ ਦਰਸ਼ਕਾ ਦਾ ਕਾਫੀ ਪਿਆਰ ਮਿਲਿਆ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲ ਹੀ ਵਿੱਚ ਆਲੀਆ ਭੱਟ ਦਾ ਇੱਕ ਵੀਡਿਓ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਲੋਕ ਆਲੀਆ ਦੇ ਪਤੀ ਰਣਬੀਰ ਕਪੂਰ ਨੂੰ ਟ੍ਰੋਲ ਕਰ ਰਹੇ ਹਨ। ਆਖਿਰ ਅਜਿਹਾ ਕਿਉਂ ਆਓ ਜਾਣਦੇ ਹਾਂ।
ਆਲੀਆ ਭੱਟ ਨੇ ਹਾਲ ਹੀ ਵਿੱਚ ਇੱਕ ਮੀਡੀਆ ਹਾਊਸ ਨਾਲ ਇੱਕ ਇੰਟਰਵਿਊ ਵਿੱਚ ਆਪਣੀ ਸਕਿਨ ਕੇਅਰ ਰੁਟੀਨ ਨੂੰ ਸਾਂਝਾ ਕੀਤੀ ਹੈ। ਇਸ ਵੀਡੀਓ ਦੌਰਾਨ ਆਲੀਆ ਨੇ ਦੱਸਿਆ ਕਿ ਰਣਬੀਰ ਨੂੰ ਲਿਪਸਟਿਕ ਲਗਾਉਣਾ ਪਸੰਦ ਨਹੀਂ ਹੈ।
ਇਹ ਵੀਡਿਓ ਵੋਗ ਇੰਡਿਆ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਵੀਡਿਓ ਵਿੱਚ ਆਲੀਆ ਪਹਿਲਾਂ ਲਿਪਸਟਿਕ ਲਗਾਉਂਦੀ ਨਜ਼ਰ ਆ ਰਹੀ ਹੈ, ਫਿਰ ਕੁਝ ਦੇਰ ਬਾਅਦ ਉਸ ਨੂੰ ਹਟਾ ਦਿੰਦੀ ਹੈ। ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਆਲੀਆ ਕੰਹਿਦੀ ਹੈ ਕਿ ਰਣਬੀਰ ਜਦੋਂ ਬੁਆਏਫ੍ਰੈਂਡ ਸੀ ਤੇ ਅਜੇ ਵੀ ਉਹ ਲਿਪਸਟਿਕ ਲਗਾਉਣ ਲਈ ਮੰਨ੍ਹਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਮੇਰੇ ਨੇਚੂਰਲ ਲਿਪਸ ਜ਼ਿਆਦਾ ਪੰਸਦ ਹਨ।
ਇਸ ਤੋਂ ਬਾਅਦ ਰਣਬੀਰ ਕਪੂਰ ਨੂੰ ਯੂਜ਼ਰਸ ਕਾਫੀ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ-ਕੰਟ੍ਰੋਲਿੰਗ ਹਸਬੈਂਡ, ਦੂਜੇ ਯੂਜ਼ਰ ਨੇ ਲਿਖਿਆ- ਕਬੀਰ ਸਿੰਘ, ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ- ਮੇਰੇ ਪਤੀ, ਮੇਰੇ ਪਤੀ ਹਮੇਸ਼ਾ ਇੱਕ ਹੀ ਚੀਜ਼।
ਆਲੀਆ ਭੱਟ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਅਭਿਨੇਤਾ ਰਣਵੀਰ ਸਿੰਘ, ਜਯਾ ਬੱਚਨ, ਧਰਮਿੰਦਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਐਨੀਮਲ ਨੂੰ ਲੈ ਕੇ ਚਰਚਾ 'ਚ ਹਨ।
- PTC PUNJABI