ਰਾਮੋਜੀ ਫਿਲਮ ਸਿੱਟੀ ਦੇ ਫਾਊਂਡਰ ਰਾਮੋਜੀ ਰਾਓ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਸਾਊਥ ਫਿਲਮਾਂ ਦਿੱਗਜ ਨਿਰਮਾਤਾ ਅਤੇ ਹੈਦਰਾਬਾਦ ਫਿਲਮ ਸਿੱਟੀ ਦੇ ਮੁਖੀ ਅਤੇ ਈਟੀਵੀ ਨੈੱਟਵਰਕ ਦੇ ਮਾਲਕ ਰਾਮੋਜੀ ਰਾਓ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 8 ਜੂਨ ਯਾਨੀ ਸ਼ਨੀਵਾਰ ਸਵੇਰੇ 3: 45 'ਤੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ।

Reported by: PTC Punjabi Desk | Edited by: Pushp Raj  |  June 08th 2024 12:22 PM |  Updated: June 08th 2024 06:26 PM

ਰਾਮੋਜੀ ਫਿਲਮ ਸਿੱਟੀ ਦੇ ਫਾਊਂਡਰ ਰਾਮੋਜੀ ਰਾਓ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Ramoji Rao Death News : ਸਾਊਥ ਫਿਲਮਾਂ ਦਿੱਗਜ ਨਿਰਮਾਤਾ ਅਤੇ ਹੈਦਰਾਬਾਦ ਫਿਲਮ ਸਿੱਟੀ ਦੇ ਮੁਖੀ ਅਤੇ ਈਟੀਵੀ ਨੈੱਟਵਰਕ ਦੇ ਮਾਲਕ ਰਾਮੋਜੀ ਰਾਓ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 8 ਜੂਨ ਯਾਨੀ ਸ਼ਨੀਵਾਰ ਸਵੇਰੇ 3: 45 'ਤੇ  ਉਨ੍ਹਾਂ ਨੇ ਆਖਰੀ ਸਾਹ ਲਏ।

ਮੀਡੀਆ ਰਿਪੋਟਸ ਦੇ ਮੁਤਾਬਕ ਰਾਮੋਜੀ ਰਾਓ 5 ਜੂਨ ਤੋਂ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ। ਉਹ ਕੁਝ ਸਾਲ ਪਹਿਲਾਂ ਹੀ ਕੋਲਨ ਕੈਂਸਰ ਤੋਂ ਠੀਕ ਹੋਏ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਮੋਜੀ ਫਿਲਮ ਸਿੱਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਕਈ ਪ੍ਰਮੁੱਖ ਸਿਆਸੀ ਨੇਤਾਵਾਂ ਅਤੇ ਸਾਊਥ ਫਿਲਮ ਦੇ ਸਟਾਰ ਤੇ ਹੋਰਨਾਂ ਆਗੂ ਰਾਮੋਜੀ ਰਾਓ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।

ਪਦਮ ਸ਼੍ਰੀ ਨਾਲ ਹੋਏ ਸੀ ਸਨਮਾਨਤ 

ਰਾਮੋਜੀ ਰਾਓ ਨੂੰ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਮੋਜੀ ਨੇ ਤੇਲਗੂ ਫਿਲਮ ਉਦਯੋਗ, ਮੀਡੀਆ ਅਤੇ ਪੱਤਰਕਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਨਰਿੰਦਰ ਮੋਦੀ ਨੇ ਵੀ ਰਾਮੋਜੀ ਰਾਓ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਮੀਡੀਆ 'ਚ ਕ੍ਰਾਂਤੀ ਲਿਆਉਣ ਵਾਲੇ ਦੂਰਦਰਸ਼ੀ ਦੱਸਿਆ।

ਨਰਿੰਦਰ ਮੋਦੀ ਨੇ ਟਵਿੱਟਰ 'ਤੇ ਇੱਕ ਪੋਸਟ 'ਚ ਕਿਹਾ, ''ਸ਼੍ਰੀ ਰਾਮੋਜੀ ਰਾਓ ਗਾਰੂ ਦਾ ਦਿਹਾਂਤ ਬਹੁਤ ਦੁਖਦ ਹੈ। ਉਹ ਇੱਕ ਦੂਰਦਰਸ਼ੀ ਸਨ,  ਜਿਨ੍ਹਾਂ ਨੇ ਭਾਰਤੀ ਮੀਡੀਆ ਵਿੱਚ ਕ੍ਰਾਂਤੀ ਲਿਆਂਦੀ। ਉਨ੍ਹਾਂ ਦੇ ਯੋਗਦਾਨ ਨੇ ਪੱਤਰਕਾਰੀ ਅਤੇ ਫਿਲਮ ਜਗਤ 'ਤੇ ਅਮਿੱਟ ਛਾਪ ਛੱਡੀ ਹੈ। "ਆਪਣੇ ਕਮਾਲ ਦੇ ਯਤਨਾਂ ਰਾਹੀਂ, ਉਨ੍ਹਾਂ ਨੇ ਮੀਡੀਆ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਨਵੀਨਤਾ ਅਤੇ ਉੱਤਮਤਾ ਦੇ ਨਵੇਂ ਮਾਪਦੰਡ ਸਥਾਪਤ ਕੀਤੇ।"

ਨਰਿੰਦਰ ਮੋਦੀ ਨੇ ਅੱਗੇ ਲਿਖਿਆ, “ਰਾਮੋਜੀ ਰਾਓ ਗਾਰੂ ਭਾਰਤ ਦੇ ਵਿਕਾਸ ਲਈ ਸਭ ਤੋਂ ਅੱਗੇ ਸਨ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਚਾਰ ਜਾਨਣ ਦੇ ਬਹੁਤ ਸਾਰੇ ਮੌਕੇ ਮਿਲੇ ਹਨ। ਮੈਂ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ"

ਹੋਰ ਪੜ੍ਹੋ : ਵਾਇਰਲ ਗੀਤ 'ਬਦੋ ਬਦੀ' ਯੂਟਿਊਬ ਤੋਂ ਹੋਇਆ ਡਿਲੀਟ, ਗਾਇਕ ਚਾਹਤ ਅਲੀ ਖਾਨ ਦਾ ਰੋ-ਰੋ ਹੋਏ ਬੇਹਾਲ

ਸਰਕਾਰੀ ਸਨਮਾਨ ਦੇ ਨਾਲ ਹੋਵੇਗਾ ਰਾਮੋਜੀ ਰਾਓ ਦਾ ਅੰਤਿਮ ਸੰਸਕਾਰ 

ਤੇਲੰਗਾਨਾ ਸਰਕਾਰ ਨੇ ਰਾਮੋਜੀ ਰਾਓ ਦਾ ਸਰਕਾਰੀ ਸਨਮਾਨ ਦੇ ਨਾਲ ਅਤਿੰਮ ਸਸਕਾਰ ਕੀਤਾ ਜਾਵੇਗਾ। ਤੇਲੰਗਾਨਾ ਮੁੱਖ ਮੰਤਰੀ ਰੇਵੰਤ ਰੈਡੀ ਨੇ ਰੰਗਰੇਡੀ ਕੁਲੈਕਟਰ ਅਤੇ ਸਾਈਬਰਾਬਾਦ ਦੇ ਕਮਿਸ਼ਨਰ ਨੂੰ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਕਿਹਾ ਹੈ। ਸੀਐਮ ਰੈੱਡੀ ਨੇ ਕਿਹਾ, "ਰਾਮੋਜੀ ਰਾਓ ਨੇ ਤੇਲਗੂ ਪੱਤਰਕਾਰੀ ਵਿੱਚ ਭਰੋਸੇਯੋਗਤਾ ਵਿੱਚ ਵਾਧਾ ਕੀਤਾ ਹੈ, ਤੇਲਗੂ ਉਦਯੋਗ ਦਾ ਮੁੱਲ ਵਧਾਇਆ ਹੈ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network