ਅਦਾਕਾਰਾ ਰਕੁਲਪ੍ਰੀਤ ਅਤੇ ਜੈਕੀ ਦੇ ਵਿਆਹ ਦੀ ਤਿਆਰੀ, ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਸਿਆਸੀ ਆਗੂ ਵੀ ਹੋਣਗੇ ਸ਼ਾਮਿਲ

Reported by: PTC Punjabi Desk | Edited by: Shaminder  |  February 02nd 2024 06:10 PM |  Updated: February 02nd 2024 06:10 PM

ਅਦਾਕਾਰਾ ਰਕੁਲਪ੍ਰੀਤ ਅਤੇ ਜੈਕੀ ਦੇ ਵਿਆਹ ਦੀ ਤਿਆਰੀ, ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਸਿਆਸੀ ਆਗੂ ਵੀ ਹੋਣਗੇ ਸ਼ਾਮਿਲ

ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹੁਣ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਜੈਕੀ ਭਗਨਾਨੀ ਅਤੇ ਰਕੁਲਪ੍ਰੀਤ (Rakulpreet Singh)ਵਿਆਹ ਕਰਵਾਉਣ ਜਾ ਰਹੇ ਹਨ । ਇਸ ਜੋੜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਓ ਜਾਣਦੇ ਹਾਂ ਅਦਾਕਾਰਾ ਕਿੱਥੇ ਅਤੇ ਕਦੋਂ ਵਿਆਹ ਕਰਵਾਉਣ ਜਾ ਰਹੀ ਹੈ। 

Rakulpreet Singh.jpg

ਹੋਰ ਪੜ੍ਹੋ : ਪੂਨਮ ਪਾਂਡੇ ਦੀ ਆਖਰੀ ਵੀਡੀਓ ਹੋ ਰਹੀ ਵਾਇਰਲ, ਵੇਖੋ ਵੀਡੀਓ

ਵੈਲੇਂਨਟਾਈਨ ਵੀਕ ਦੌਰਾਨ ਵਿਆਹ     

ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਵੈਲੇਂਨਟਾਈਨ ਵੀਕ ਦੇ ਦੌਰਾਨ ਵਿਆਹ ਕਰਵਾ ਸਕਦੇ ਹਨ ।ਪਹਿਲਾਂ ਇਸ ਜੋੜੀ ਦੇ ਵੱਲੋਂ ਵਿਦੇਸ਼ ‘ਚ ਵਿਆਹ ਕਰਵਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਪਰ ਹੁਣ ਖ਼ਬਰ ਹੈ ਕਿ ਦੋਵਾਂ ਨੇ ਵਿਆਹ ਦੀ ਡੈਸਟੀਨੇਸ਼ਨ ‘ਚ ਬਦਲਾਅ ਕੀਤਾ ਹੈ।ਖ਼ਬਰਾਂ ਮੁਤਾਬਕ ਇਹ ਜੋੜੀ ਗੋਆ ‘ਚ ਵਿਆਹ ਕਰਵਾਏਗੀ। ਵਿਆਹ ਦੇ ਸਮਾਗਮ ਉੱਨੀ ਫਰਵਰੀ ਨੂੰ ਸ਼ੁਰੂ ਹੋਵੇਗਾ ਅਤੇ ਇਹ ਸਮਾਰੋਹ ੨੧ ਫਰਵਰੀ ਤੱਕ ਚੱਲਣਗੇ।ਜਿਸ ‘ਚ ਬਾਲੀਵੁੱਡ ਹਸਤੀਆਂ ਦੇ ਨਾਲ-ਨਾਲ ਕਈ ਸਿਆਸੀ ਆਗੂ ਵੀ ਸ਼ਾਮਿਲ ਹੋਣਗੇ । 

Rakul and Jacky.jpgਦਿੱਲੀ ‘ਚ ਜਨਮੀ ਅਦਾਕਾਰਾ ਰਕੁਲਪ੍ਰੀਤ 

ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990 ਨੂੰ ਦਿੱਲੀ 'ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ । ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ 'ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ 'ਚ ਹਾਸਲ ਕੀਤੀ ।

ਕੰਨੜ ਫ਼ਿਲਮਾਂ ਦੇ ਨਾਲ ਕੀਤੀ ਸ਼ੁਰੂਆਤ 

ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਕੰਨੜ ਫ਼ਿਲਮ ‘ਗਿਲੀ’ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੇ ਅਜੇ ਦੇਵਗਨ ਦੇ ਨਾਲ ‘ਦੇ ਦੇ ਪਿਆਰ ਦੇ’ ‘ਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਧਰੁਵ, ਯਾਰੀਆਂ, ਛੱਤਰੀਵਾਲੀ, ਡਾਕਟਰ ਜੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।   

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network