ਰਕੁਲ ਪ੍ਰੀਤ ਸਿੰਘ ਦੇ ਭਰਾ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
Rakul Preet Singh Brother Arrest: ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਮੁਸ਼ਕਲ ਵਿੱਚ ਫਸ ਗਈ ਹੈ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਦੇ ਭਰਾ ਨੂੰ ਹੈਦਰਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਕਾਰਾ ਦੇ ਭਰਾ ਅਮਨਪ੍ਰੀਤ ਸਿੰਘ ਦੇ ਖਿਲਾਫ ਡਰਗਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਹੈਦਰਾਬਾਦ ਪੁਲਿਸ ਨੇ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਭਰਾ ਅਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਰਾਬਾਦ ਪੁਲਿਸ (cyberabad police ) ਦੇ ਅਧਿਕਾਰ ਖੇਤਰ ਅਧੀਨ ਨਾਰਕੋਟਿਕਸ ਬਿਊਰੋ ਅਤੇ ਰਾਜੇਂਦਰ ਨਗਰ ਐਸਓਟੀ ਪੁਲਿਸ ਦੁਆਰਾ ਸਾਂਝੇ ਆਪ੍ਰੇਸ਼ਬਾਦ ਪੁਲਿਸ ਦੇ ਅਧਿਕਾਰ ਖੇਤਰ ਅਧੀਨ ਨਾਰਕੋਟਿਕਸ ਬਿਊਰੋ ਅਤੇ ਰਾਜੇਂਦਰ ਨਗਰ ਐਸਓਟੀ ਪੁਲਿਸ ਦੁਆਰਾ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਅਦਾਕਾਰਾ ਦੇ ਭਰਾ ਅਮਨਪ੍ਰੀਤ ਸਿੰਘ ਕੋਲੋਂ ਲਗਭਗ ਪੁਲਿਸ ਨੇ ਲਗਭਗ 200 ਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਅਮਨਪ੍ਰੀਤ ਸਿੰਘ ਤੋਂ ਇਲਾਵਾ ਇਸ ਮਾਮਲੇ ਵਿੱਚ 30 ਹੋਰ ਲੋਕਾਂ ਦਾ ਨਾਮ ਸ਼ਾਮਲ ਹੈ। ਤੇਲੰਗਾਨਾ ਐਂਟੀ ਨਾਰਕੋਟਿਕਸ ਡਿਪਾਰਟਮੈਂਟ ਵੱਲੋਂ ਇਸ ਕੋਕੀਨ ਰੈਕਟ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ।
ਕੀ ਕਰਦੇ ਨੇ ਰਕੁਲਪ੍ਰੀਤ ਦੇ ਭਰਾ ਅਮਨਪ੍ਰੀਤ ਸਿੰਘ
ਅਦਾਕਾਰਾ ਦੇ ਭਰਾ ਅਮਨਪ੍ਰੀਤ ਸਿੰਘ ਬਾਰੇ ਗੱਲ ਕਰੀਏ ਤਾਂ ਉਹ ਇੱਕ ਸਟ੍ਰਗਲਿੰਗ ਐਕਟਰ ਹਨ। ਹਾਲਾਂਕਿ ਅਮਨ ਕਈ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕੰਮ ਕਰ ਚੁੱਕੇ ਹਨ , ਪਰ ਉਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਬਾਲੀਵੁੱਡ 'ਚ ਆਪਣੇ ਪੈਰ ਨਹੀਂ ਜਮਾ ਸਕੇ। ਅਮਨਪ੍ਰੀਤ ਟ੍ਰੈਵਲਿੰਗ ਦੇ ਸ਼ੌਕੀਨ ਹਨ। ਹਾਲਾਂਕਿ ਕਿ ਅਮਨਪ੍ਰੀਤ ਸਿੰਘ ਦੀ ਡਰਗਸ ਮਾਮਲੇ ਵਿੱਚ ਗ੍ਰਿਫ਼ਤਾਰੀ ਉੱਤੇ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਈਆ ਹੈ।
ਡਰਗਸ ਮਾਮਲੇ 'ਚ ਆ ਚੁੱਕਾ ਹੈ ਰਕੁਲਪ੍ਰੀਤ ਸਿੰਘ ਦਾ ਵੀ ਨਾਮ
ਦੱਸਣਯੋਗ ਹੈ ਕਿ ਸਾਲ 2020 'ਚ ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਰਕੁਲ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਕੇਸ ਨਾਲ ਕਈ ਅਭਿਨੇਤਰੀਆਂ ਦੇ ਨਾਂ ਜੁੜੇ ਸਨ। ਇਸ ਵਿੱਚ ਰਕੁਲ ਵੀ ਸ਼ਾਮਲ ਸੀ। ਮੀਡੀਆ 'ਚ ਉਸ ਦਾ ਨਾਂਅ ਆਉਣ 'ਤੇ ਅਦਾਕਾਰਾ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਸ ਨੇ ਆਪਣੇ ਖਿਲਾਫ ਮੀਡੀਆ ਕਵਰੇਜ ਨੂੰ ਰੋਕਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਅਦਾਕਾਰਾ ਨੇ ਕਿਹਾ ਕਿ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਕੁਲ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਅਦਾਕਾਰਾ ਨਾ ਤਾਂ ਸ਼ਰਾਬ ਪੀਂਦੀ ਹੈ ਅਤੇ ਨਾ ਹੀ ਸਿਗਰਟ ਪੀਂਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਸਾਊਥ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਹੈ। ਉਸਦੀ ਆਖਰੀ ਰਿਲੀਜ਼ ਫਿਲਮ ਇੰਡੀਅਨ 2 ਹੈ। ਉਸਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਮੇਰੀ ਪਟਨੀ, ਇੰਡੀਅਨ 3, ਦੇ ਦੇ ਪਿਆਰ ਦੇ 2 ਦਾ ਰੀਮੇਕ ਸ਼ਾਮਲ ਹੈ। ਰਕੁਲ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ 2024 ਵਿੱਚ ਵਿਆਹ ਕੀਤਾ ਸੀ।
- PTC PUNJABI