ਰਾਖੀ ਸਾਵੰਤ ਨੇ ਉਰਫੀ ਜਾਵੇਦ ਵੱਲੋਂ ਅਰਮਾਨ ਮਲਿਕ ਦੇ ਦੋ ਵਿਆਹਾਂ ਦਾ ਸਮਰਥਨ ਕਰਨ ਦੀ ਕੀਤੀ ਨਿੰਦਿਆ, ਵੇਖੋ ਵੀਡੀਓ
Rakhi Sawant slams uorfi Javed : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਰਫੀ ਜਾਵੇਦ ਵੱਲੋਂ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੇ ਵਿਆਹਾਂ ਦਾ ਸਮਰਥਨ ਕਰਨ ਦੀ ਨਿੰਦਿਆਂ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਦੋਹਾਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਕਾ ਮਲਿਕ ਨਾਲ ਬਿੱਗ ਬੌਸ ਓਟੀਟੀ ਸੀਜਨ 3 ਵਿੱਚ ਬਤੌਰ ਕੰਟੈਸਟੈਂਟ ਹਿੱਸਾ ਲੈਣ ਰਹੇ ਹਨ। ਬੀਤੇ ਦਿਨੀਂ ਉਰਫੀ ਜਾਵੇਦ ਨੇ ਅਰਮਾਨ ਮਲਿਕ ਦੇ ਦੋ ਵਿਆਹਾਂ ਦਾ ਸਮਰਥਨ ਕੀਤਾ ਸੀ।
ਹਾਲ ਹੀ ਵਿੱਚ ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਉਰਫੀ ਜਾਵੇਦ ਨੂੰ ਤਾਹਨੇ ਮਾਰਦੇ ਹੋਏ ਨਜ਼ਰ ਆਈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਸਾਵੰਤ ਉਰਫੀ ਜਾਵੇਦ ਨੂੰ ਕਹਿੰਦੀ ਹੈ ਕਿ ਤੂੰ ਤਾਂ ਮੇਰੀ ਭੈਂਣ ਹੈ ਪਰ ਤੂੰ ਅਜਿਹੇ ਕਮੈਂਟ ਕਿਉਂ ਕਰ ਰਹੇ ਹਨ ਕਿ ਉਹ ਤਿੰਨੋਂ ਕਾਫੀ ਖੁਸ਼ ਹਨ।
ਰਾਖੀ ਅੱਗੇ ਕਹਿੰਦੀ ਹੈ ਕਿ ਜੋ ਵੀ ਬਿੱਗ ਬੌਸ ਵਿੱਚ ਜੋ ਆ ਜਾਂਦਾ ਹੈ ਉਹ ਇੱਕ ਪਬਲਿਕ ਪ੍ਰਾਪਰਟੀ ਬਣ ਜਾਂਦਾ ਹੈ। ਉਹ ਕਹਿੰਦੀ ਹੈ ਕਿ ਹਮੇਸ਼ਾ ਹੀ ਭਾਰਤ ਵਿੱਚ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਮਾਂ ਬਾਪ ਦੇ ਘਰੋਂ ਡੋਲੀ ਉੱਠਦੀ ਹੈ ਤੇ ਅਰਥੀ ਪਤੀ ਦੇ ਘਰੋਂ ਹੀ ਉੱਠੇਗੀ। ਹਰ ਹਾਲ ਵਿੱਚ ਪਤੀ ਦਾ ਸਾਥ ਦੇਣਾ ਹੈ ਚਾਹੇ ਜਿਸ ਵੀ ਹਾਲਤ ਵਿੱਚ ਦੇਣਾ ਪੈਂਦਾ ਹੈ।
ਰਾਖੀ ਕਹਿੰਦੀ ਹੈ ਕਿ ਜ਼ਬਰਦਸਤੀ ਪਹਿਲੀ ਪਤਨੀ ਪਤੀ ਦਾ ਸਾਥ ਦੇ ਰਹੀ ਹੈ। ਰਾਖੀ ਕਹਿੰਦੀ ਹੈ ਕਿ ਉਰਫੀ ਮੈਂ ਤੈਨੂੰ ਜਿੰਨ੍ਹਾਂ ਜਾਣਦੀ ਹਾਂ ਨਾਂ ਜੇਕਰ ਤੇਰੇ ਨਾਲ ਇਹ ਹੁੰਦਾ ਤੇ ਤੇਰਾ ਵਿਆਹ ਹੋਇਆ ਹੁੰਦਾ ਅਤੇ ਤੇਰਾ ਪਤੀ ਦੂਜੀ ਬੀਵੀ ਲਿਆਉਂਦਾ ਤਾਂ ਤੂੰ ਉਸ ਨੂੰ ਮਾਰਦੀ ਤੇ ਉਸ ਦੀ ਦੂਜੀ ਪਤਨੀ ਨੂੰ ਮਾਰ ਕੇ ਜੇਲ੍ਹ ਵਿੱਚ ਬੈਠ ਜਾਂਦੀ ਹੈ। ਇਸ ਲਈ ਜੇਕਰ ਤੁਹਾਨੂੰ ਵਿਆਹ ਦਾ ਤਜ਼ਰਬਾ ਨਹੀਂ ਹੈ ਤਾਂ ਫਾਲਤੂ ਗਿਆਨ ਨਾਂ ਵੰਡੋ। ਕਿਉਂਕਿ ਪਹਿਲੀ ਪਤਨੀ ਉੱਤੇ ਕੀ ਬੀਤ ਰਿਹਾ ਹੈ ਤੇ ਉਹ ਕਿੰਝ ਅਡਜਸਟ ਕਰ ਰਹੀ ਹੈ ਇਹ ਤੁਸੀਂ ਨਹੀਂ ਸਮਝ ਪਾਓਗੇ।
ਹੋਰ ਪੜ੍ਹੋ : ਵਾਇਰਲ ਯੋਗਾ ਗਰਲ ਅਰਚਨਾ ਮਖਵਾਨਾ ਨੇ ਕਿਹਾ FIR ਵਾਪਸ ਲਵੇ SGPC, ਵੀਡੀਓ ਜਾਰੀ ਕਰ ਦੱਸੀ ਵਜ੍ਹਾ
ਇਸ ਵੀਡੀਓ ਨੂੰ ਵੇਖ ਸਾਫ ਤੌਰ 'ਤੇ ਸਪਸ਼ਟ ਹੋ ਰਿਹਾ ਹੈ ਕਿ ਦੋ ਵਿਆਹ ਕਰਵਾਉਣ ਮਗਰੋਂ ਇੱਕਲੇਪਨ ਦਾ ਦਰਦ ਰਾਖੀ ਸਾਵੰਤ ਨੂੰ ਅੰਦਰ ਤੱਕ ਤੋੜ ਗਿਆ ਹੈ। ਵੱਡੀ ਗਿਣਤੀ ਵਿੱਚ ਫੈਨਜ਼ ਰਾਖੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀ ਸ਼ਲਾਘਾ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ 'Very well said rakhi❤️🙌। ਇੱਕ ਹੋਰ ਨੇ ਲਿਖਿਆ, 'Absolutely right'
- PTC PUNJABI