ਪੁਲਕਿਤ ਸਮਰਾਟ ਨੇ ਰੂੜੀਵਾਦੀ ਸੋਚ ਨੂੰ ਪਰੇ ਰੱਖ ਕੇ ਨਿਭਾਈ ਇਹ ਰਸਮ, ਜਿੱਤਿਆ ਪਤਨੀ ਤੇ ਪ੍ਰਸ਼ੰਸਕਾਂ ਦਾ ਦਿਲ

Reported by: PTC Punjabi Desk | Edited by: Shaminder  |  April 02nd 2024 01:45 PM |  Updated: April 02nd 2024 01:45 PM

ਪੁਲਕਿਤ ਸਮਰਾਟ ਨੇ ਰੂੜੀਵਾਦੀ ਸੋਚ ਨੂੰ ਪਰੇ ਰੱਖ ਕੇ ਨਿਭਾਈ ਇਹ ਰਸਮ, ਜਿੱਤਿਆ ਪਤਨੀ ਤੇ ਪ੍ਰਸ਼ੰਸਕਾਂ ਦਾ ਦਿਲ

ਅਦਾਕਾਰ ਪੁਲਕਿਤ ਸਮਰਾਟ (pulkit Samrat) ਅਤੇ ਕ੍ਰਿਤੀ ਖਰਬੰਦਾ (Kriti Kharbanda)  ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ । ਨਵ ਵਿਆਹੀ ਇਹ ਜੋੜੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣ ਰਹੀ ਹੈ । ਇਹ ਜੋੜi ਸੋਸ਼ਲ ਮੀਡੀਆ ਤੇ ਲਗਾਤਾਰ ਫੋਟੋਆਂ ਵੀ ਸ਼ੇਅਰ ਕਰ ਰਹੀ ਹੈ ਜਿਸ ਤੋਂ ਸਾਫ ਹੋ ਜਾਂਦਾ ਏ ਕਿ ਪੁਲਕਿਤ ਸਮਰਾਟ ਇੱਕ ਚੰਗਾ ਪਤੀ ਸਾਬਿਤ ਹੋ ਰਿਹਾ ਹੈ । ਹਾਲ ਹੀ ਵਿੱਚ ਪੁਲਕਿਤ ਨੇ ਇੱਕ ਫੋਟੋ ਸ਼ੇਅਰ ਕੀਤੀ  ਏ ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ । ਜਿਥੇ ਰਵਾਇਤ ਮੁਤਾਬਿਕ ਨਵ ਵਿਆਹੀ ਦੁਲਹਣ ਪਹਿਲੀ ਵਾਰ ਖਾਣਾ ਬਣਾਉਣ ਦੀ ਰਸਮ ਅਦਾ ਕਰਦੀ ਹੈ ਉਥੇ ਪੁਲਕਿਤ ਨੇ ਰੂੜੀਵਾਦੀ ਸੋਚ ਨੂੰ ਤੋੜਦੇ ਹੋਏ ਇਹ ਰਸਮ ਖੁਦ ਨਿਭਾਈ ਹੈ।

Kriti pulkit wedding pics.jpg

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਗਾਇਕਾ ਨੂੰ ਵਧਾਈ

 'ਪਹਿਲੀ ਰਸੋਈ' ਦੀ ਰਸਮ ਦੀਆਂ ਤਸਵੀਰਾਂ ਕ੍ਰਿਤੀ ਖਰਬੰਦਾ ਨੇ ਆਪਣੇ ਇੰਸਟਾ ਹੈਂਡਲ 'ਤੇ ਸਾਂਝੀਆਂ ਕੀਤੀਆਂ ਹਨ । ਪੁਲਕਿਤ ਨੇ ਆਪਣੀ ਪਹਿਲੀ ਰਸੋਈ ਦੌਰਾਨ ਆਪਣੀ ਪਤਨੀ ਨੂੰ ਹਲਵਾ ਬਣਾ ਕੇ ਖਵਾਇਆ ਹੈ । ਕ੍ਰਿਤੀ ਨੇ ਇਹਨਾਂ ਤਸਵੀਰਾਂ ਨੂੰ ਖੂਬਸੁਰਤ ਕੈਪਸ਼ਨ ਵੀ ਦਿੱਤਾ ਹੈ । ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ । ਦੋਹਾਂ ਦੇ ਪ੍ਰਸੰਸ਼ਕ ਇਹਨਾਂ ਤਸਵੀਰਾਂ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

Pulkit kriti 445.jpg ਹੋਰ ਪੜ੍ਹੋ :  ਕੌਰ ਬੀ ਸਾਗ ਬਣਾਉਂਦੀ ਹੋਈ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਪੁਲਕਿਤ ਅਤੇ ਕ੍ਰਿਤੀ ਨੇ ਕਰਵਾਈ ਲਵ ਮੈਰਿਜ 

ਪੁਲਕਿਤ ਸਮਰਾਟ ਅਤੇ ਕ੍ਰਿਤੀ ਨੇ ਕੁਝ ਦਿਨ ਪਹਿਲਾਂ ਹੀ ਲਵ ਮੈਰਿਜ ਕਰਵਾਈ ਹੈ। ਪੁਲਕਿਤ ਸਮਰਾਟ ਦਾ ਕ੍ਰਿਤੀ ਦੇ ਨਾਲ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਅਦਾਕਾਰ ਸਲਮਾਨ ਖ਼ਾਨ ਦੀ ਮੂੰਹ ਬੋਲੀ ਭੈਣ ਦੇ ਨਾਲ ਵਿਆਹਿਆ ਹੋਇਆ ਸੀ ।

ਪੁਲਕਿਤ ਅਤੇ ਕ੍ਰਿਤੀ ਦੀ ਮੁਲਾਕਾਤ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ ।ਜਿਸ ਤੋਂ ਬਾਅਦ ਲੰਮਾ ਸਮਾਂ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਸੀ । ਕੁਝ ਸਮਾਂ ਪਹਿਲਾਂ ਹੀ ਇਸ ਜੋੜੀ ਨੇ ਆਪਣੇ ਰੋਕੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਖਬਰਾਂ ਪੁਖਤਾ ਹੋ ਗਈਆਂ ਸਨ । 

         

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network