ਪ੍ਰਿਯੰਕਾ ਚੋਪੜਾ ਦੀਆਂ ਪਤੀ ਦੇ ਨਾਲ ਬੇਹੱਦ ਨਿੱਜੀ ਤਸਵੀਰਾਂ ਹੋਈਆਂ ਲੀਕ, ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ
ਪ੍ਰਿਯੰਕਾ ਚੋਪੜਾ (Priyanka Chopra)ਦੀਆਂ ਪਤੀ ਨਿੱਕ ਜੋਨਸ ਦੇ ਨਾਲ ਬੇਹੱਦ ਨਿੱਜੀ ਤਸਵੀਰਾਂ ਲੀਕ ਹੋ ਗਈਆਂ ਹਨ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ ।ਪ੍ਰਿਯੰਕਾ ਚੋਪੜਾ ਨੇ ਪਤੀ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਇੰਸਟਾਗ੍ਰਾਮ ਅਕਾਊਂਟ ‘ਤੇ ਫਾਲੋ ਕੀਤੇ ਜਾਣ ਵਾਲੇ ਪੰਜਾਬੀ ਕਲਾਕਾਰ ਬਣੇ
ਹਾਲ ਹੀ ‘ਚ ਅਦਾਕਾਰਾ ਧੀ ਨਾਲ ਆਈ ਭਾਰਤ
ਅਦਾਕਾਰਾ ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਦੇ ਨਾਲ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਹੈ । ਇਸ ਦੌਰਾਨ ਉਸ ਨੇ ਆਪਣੀ ਧੀ ਦੇ ਨਾਲ ਏਅਰਪੋਰਟ ‘ਤੇ ਕੁਝ ਪੋਜ਼ ਵੀ ਦਿੱਤੇ ਸਨ । ਖ਼ਬਰਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਆਪਣੀ ਭੈਣ ਪ੍ਰਣੀਤੀ ਚੋਪੜਾ ਦੇ ਵਿਆਹ ਕਾਰਨ ਭਾਰਤ ਆਈ ਹੈ ।
ਦੱਸ ਦਈਏ ਕਿ ਪ੍ਰਣੀਤੀ ਚੋਪੜਾ ਦੀਆਂ ਪਿਛਲੇ ਕਈ ਦਿਨਾਂ ਤੋਂ ਰਾਘਵ ਚੱਢਾ ਦੇ ਨਾਲ ਮੰਗਣੇ ਅਤੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ । ਕਿਉਂਕਿ ਪ੍ਰਣੀਤੀ ਚੋਪੜਾ ਪਿਛਲੇ ਕਈ ਦਿਨਾਂ ਤੋਂ ਰਾਘਵ ਚੱਢਾ ਦੇ ਨਾਲ ਕਈ ਵਾਰ ਸਪਾਟ ਕੀਤੀ ਗਈ ਹੈ ।
ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਮੂਲ ਦੇ ਨਿਕ ਜੋਨਸ ਦੇ ਨਾਲ ਵਿਆਹ ਕੁਝ ਸਮਾਂ ਪਹਿਲਾਂ ਹੀ ਕਰਵਾਇਆ ਹੈ। ਇਸ ਵਿਆਹ ਸਮਾਰੋਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਬਰਫੀ, ਇਤਰਾਜ਼, ਗੁਸਤਾਖੀਆਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI