ਪ੍ਰਿਯੰਕਾ ਚੋਪੜਾ ਦੇ ਭਰਾ ਦਾ ਹੋਇਆ ਰੋਕਾ, ਜਾਣੋ ਕੌਣ ਹੈ ਦੇਸੀ ਗਰਲ ਦੀ ਹੋਣ ਵਾਲੀ ਭਾਬੀ?
Priyanka Chopra Borother Roka Ceramoney: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ (Priyanka Chopra) ਦੇ ਘਰ ਇੰਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਅਦਾਕਾਰਾ ਦੇ ਛੋਟੇ ਭਰਾ ਸਿਧਾਰਥ ਚੋਪੜਾ ਜਲਦ ਹੀ ਵਿਆਹ ਕਰਾਉਣ ਜਾ ਰਹੇ ਹਨ। ਜੀ ਹਾਂ, ਹਾਲ ਹੀ ਵਿੱਚ ਸਿਧਾਰਥ ਚੋਪੜਾ ਦੀ ਰੋਕਾ ਸੈਰੇਮਨੀ ਹੋਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਹੁਣ ਹਰ ਕੋਈ ਪ੍ਰਿਯੰਕਾ ਚੋਪੜਾ ਦੀ ਹੋਣ ਵਾਲੀ ਭਾਬੀ ਬਾਰੇ ਜਾਣਨਾ ਚਾਹੁੰਦਾ ਹੈ। ਦੱਸ ਦੇਈਏ ਕਿ ਪ੍ਰਿਯੰਕਾ ਦੇ ਭਰਾ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਨੀਲਮ ਉਪਾਧਿਆਏ ਨਾਲ ਰੋਕਾ ਸਮਾਰੋਹ ਕੀਤਾ ਹੈ। ਇਹ ਜੋੜਾ ਇਕੱਠੇ ਕਾਫੀ ਪਿਆਰ ਕਰਦੇ ਨਜ਼ਰ ਆ ਰਹੇ ਹਨ।
ਪ੍ਰਿਯੰਕਾ ਚੋਪੜਾ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਭਰਾ ਦੇ ਰੋਕਾ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੰਸਟਾ ਸਟੋਰੀ 'ਤੇ ਭਰਾ ਸਿਧਾਰਥ ਚੋਪੜਾ ਦੇ ਇਸ ਫੰਕਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਫੋਟੋ ਵਿੱਚ ਪ੍ਰਿਯੰਕਾ ਚੋਪੜਾ, ਨਿੱਕ ਜੋਨਸ (Nick Jonas), ਸਿਧਾਰਥ ਅਤੇ ਨੀਲਮ ਉਪਾਧਿਆਏ ਪਰਿਵਾਰਕ ਫੋਟੋ ਲਈ ਪੋਜ਼ ਦੇ ਰਹੇ ਹਨ। ਅਭਿਨੇਤਰੀ ਨੇ ਕੈਪਸ਼ਨ ਵਿੱਚ ਲਿਖਿਆ, “ਉਨ੍ਹਾਂ ਨੇ ਇਹ ਕੀਤਾ, ਹੈਪੀ ਰੋਕਾ!” ਦੂਜੇ ਪਾਸੇ, ਉਸਨੇ ਆਪਣੀ ਰੋਕਾ ਪੋਸਟ ਨੂੰ ਦੁਬਾਰਾ ਸਾਂਝਾ ਕੀਤਾ ਅਤੇ ਲਿਖਿਆ, “@siddharthchopra89 @neelmupadhyay ਸਾਡੇ ਸਾਰੇ ਪਿਆਰ ਅਤੇ ਆਸ਼ੀਰਵਾਦ (red hearts) #rokafied."
ਹੋਰ ਪੜ੍ਹੋ : ਰਣਜੀਤ ਬਾਵਾ ਅਤੇ ਗੁਰਪੀਤ ਘੁੱਗੀ ਹੋਏ ਦਿਲਜੀਤ ਦੋਸਾਂਝ ਦੇ ਮੁਰੀਦ, ਬੰਨ੍ਹੇ ਤਰੀਫਾਂ ਦੇ ਪੁੱਲ੍ਹ
ਸਿਧਾਰਥ ਚੋਪੜਾ ਦੇ ਛੋਟੇ ਭਰਾ ਸਿਧਾਰਥ ਲੰਬੇ ਸਮੇਂ ਤੋਂ ਨੀਲਮ ਉਪਾਧਿਆਏ ਨੂੰ ਡੇਟ ਕਰ ਰਹੇ ਸਨ। ਆਖਰਕਾਰ ਉਸਨੇ ਆਪਣੀ ਪ੍ਰੇਮਿਕਾ ਨੀਲਮ ਉਪਾਧਿਆਏ ਨਾਲ ਇਸ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਹੈ। ਨੀਲਮ ਉਪਾਧਿਆਏ ਫਿਲਮ ਇੰਡਸਟਰੀ ਤੋਂ ਆਉਂਦੇ ਹਨ। ਉਹ ਦੱਖਣ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਤਮਿਲ, ਤੇਲਗੂ ਸਮੇਤ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਨੀਲਮ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2012 'ਚ ਤੇਲਗੂ ਫਿਲਮ 'ਮਿਸਟਰ 7' ਨਾਲ ਕੀਤੀ ਸੀ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ 21 ਮਿਲੀਅਨ ਫਾਲੋਅਰਜ਼ ਹਨ।
-