ਜੈਕੀ ਭਗਨਾਨੀ ਅਤੇ ਰਕੁਲਪ੍ਰੀਤ ਦੇ ਗੋਆ ‘ਚ ਹੋ ਰਹੇ ਵਿਆਹ ਦੀਆਂ ਤਸਵੀਰਾਂ ਵਾਇਰਲ
ਜੈਕੀ ਭਗਨਾਨੀ ਅਤੇ ਰਕੁਲਪ੍ਰੀਤ (Rakulpreet Singh) ਦੇ ਵਿਆਹ (Wedding Pics) ਦੀਆਂ ਰਸਮਾਂ ਚੱਲ ਰਹੀਆਂ ਹਨ । ਅਜਿਹੇ ‘ਚ ਇਸ ਜੋੜੀ ਦੇ ਗੋਆ ‘ਚ ਵਿਆਹ ਦੇ ਚੱਲ ਰਹੇ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਹੁਣ ਅਦਾਕਾਰਾ ਦੇ ਵਿਆਹ ਸਮਾਗਮ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਨਾਰੀਅਲ ਦੇ ਉੱਤੇ ਅਦਾਕਾਰਾ ਦਾ ਨਾਮ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।
ਹੋਰ ਪੜ੍ਹੋ : ‘ਅਨੁਪਮਾ’ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ, ਹਸਪਤਾਲ ਤੋਂ ਪਰਤਦੇ ਹੋਈ ਮੌਤ
ਜੈਕੀ ਭਗਨਾਨੀ ਨੇ ਰਕੁਲਪ੍ਰੀਤ ਦੇ ਲਈ ਰੋਮਾਂਟਿਕ ਸਰਪ੍ਰਾਈਜ਼ ਪਲਾਨ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਜੈਕੀ ਭਗਨਾਨੀ ਨੇ ਪਤਨੀ ਦੇ ਲਈ ਮਿਊਜ਼ੀਕਲ ਸਰਪ੍ਰਾਈਜ ਪਲਾਨ ਕੀਤਾ ਹੈ । ਇਸ ਦੌਰਾਨ ਜੈਕੀ ਗਾਣਾ ਗਾ ਕੇ ਰਕੁਲ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਹਨ । ਜੋ ਕਿ ਉਨ੍ਹਾਂ ਦੋਵਾਂ ਦੀ ਲਵ ਸਟੋਰੀ ‘ਤੇ ਹੀ ਅਧਾਰਿਤ ਹੋਵੇਗਾ ।
ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਗੋਆ ‘ਚ 21ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਤੋਂ ਪਹਿਲਾਂ ਇਸ ਜੋੜੀ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਵਿਆਹ ਤੋਂ ਪਹਿਲਾਂ ਅਦਾਕਾਰਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆਈ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਵੀ ਰਖਵਾਇਆ ਗਿਆ ਸੀ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ।
ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੨੦੦੯ 'ਚ ਕੰਨੜ ਫ਼ਿਲਮ ‘ਗਿਲੀ’ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੇ ਅਜੇ ਦੇਵਗਨ ਦੇ ਨਾਲ ‘ਦੇ ਦੇ ਪਿਆਰ ਦੇ’’ਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਧਰੁਵ, ਯਾਰੀਆਂ, ਛੱਤਰੀਵਾਲੀ, ਡਾਕਟਰ ਜੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
-