ਲੋਕਾਂ ਦੇ ਤਾਅਨਿਆਂ ਤੋਂ ਪਰੇਸ਼ਾਨ ਹੋਈ ਪਾਇਲ ਮਲਿਕ, ਕਿਹਾ ਅਰਮਾਨ ਨੂੰ ਦੇਵਾਂਗੀ ਤਲਾਕ
ਯੂਟਿਊਬਰ ਅਰਮਾਨ ਮਲਿਕ (Armaan Malik) ਦਾ ਪਰਿਵਾਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਬਿੱਗ ਬੌਸ ਓਟੀਟੀ -੩ ‘ਚ ਇਸ ਪਰਿਵਾਰ ਨੇ ਖੂਬ ਸੁਰਖੀਆਂ ਵਟੋਰੀਆਂ । ਇਸੇ ਦੌਰਾਨ ਦੋ ਵਿਆਹ ਨੂੰ ਲੈ ਕੇ ਇਸ ਪਰਿਵਾਰ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਪ੍ਰੇਸ਼ਾਨ ਹੋ ਚੁੱਕੀ ਹੈ। ਪਾਇਲ ਮਲਿਕ ਨੇ ਹਾਲ ਹੀ ‘ਚ ਸ਼ੇਅਰ ਕੀਤੇ ਬਲੌਗ ਦੇ ਜ਼ਰੀਏ ਇਹ ਕਿਹਾ ਹੈ ਕਿ ਉਹ ਅਰਮਾਨ ਨੂੰ ਤਲਾਕ ਦੇ ਦੇਵੇਗੀ ।
ਹੋਰ ਪੜ੍ਹੋ : ਕੈਂਸਰ ਦੇ ਇਲਾਜ ਦੌਰਾਨ ਹਿਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ
ਅਰਮਾਨ ਮਲਿਕ ਦੇ ਪਰਿਵਾਰ ‘ਤੇ ਦੋ ਵਿਆਹ ਕਰਵਾਉਣ ਨੂੰ ਵਧਾਵਾ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ । ਮਸ਼ਹੂਰ ਹਸਤੀਆਂ ਨੇ ਵੀ ਸ਼ੋਅ ‘ਚ ਉਨ੍ਹਾਂ ਦੇ ਜਾਣ ਨੂੰ ਲੈ ਕੇ ਮੇਕਰਸ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਸ ਦੇ ਨਾਲ ਸਮਾਜ ‘ਚ ਗਲਤ ਸੁਨੇਹਾ ਜਾਏਗਾ।
ਜਿਸ ਤੋਂ ਬਾਅਦ ਇਸ ਪਰਿਵਾਰ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਅਤੇ ਨਫਰਤ ਮਿਲਣ ਤੋਂ ਬਾਅਦ ਪਾਇਲ ਮਲਿਕ ਨੇ ਕਿਹਾ ਕਿ ਉਹ ਵੱਖ ਹੋ ਜਾਵੇਗੀ।ਕਿਉਂਕਿ ਲੋਕਾਂ ਨੂੰ ਇਹ ਗੱਲ ਜ਼ਰਾ ਵੀ ਪਸੰਦ ਨਹੀਂ ਆ ਰਹੀ ਕਿ ਦੋਵੇਂ ਪਤਨੀਆਂ ਇੱਕ ਹੀ ਪਤੀ ਦੇ ਨਾਲ ਖੁਸ਼ੀ ਖੁਸ਼ੀ ਰਹਿ ਸਕਣ। ਪਾਇਲ ਨੇ ਕਿਹਾ ਕਿ ਅਰਮਾਨ ਤੇ ਕ੍ਰਿਤਿਕਾ ਦੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਹ ਇਸ ਸਬੰਧੀ ਫੈਸਲਾ ਕਰੇਗੀ ।
- PTC PUNJABI