Paris Olympic 2024: ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਣ 'ਤੇ ਬਾਲੀਵੁੱਡ ਖੁਸ਼ ਹੋਇਆ, ਇਨ੍ਹਾਂ ਸਿਤਾਰਿਆਂ ਨੇ ਦਿੱਤੀ ਵਧਾਈ
Bollywood Celebrities Congratulate Neeraj Chopra: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਖਾਸ ਮੌਕੇ ਉੱਤੇ ਵਿੱਕੀ ਕੌਸ਼ਲ ਤੇ ਸੰਨੀ ਦਿਓਲ ਸਣੇ ਕਈ ਬਾਲੀਵੁੱਡ ਸੈਲਬਸ ਨੇ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਨੀਰਜ ਚੋਪੜਾ ਨੇ ਪੈਰਿਸ ਓਲੰਪਕਿਸ (Paris Olympic 2024) ਦੇ ਵਿੱਚ ਫਾਈਨਲਸ ਦੇ ਵਿੱਚ ਆਪਣੀ ਦੂਜੀ ਕੋਸ਼ਿਸ਼ 'ਚ 89.45 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ। ਇਹ ਨੀਰਜ ਦਾ ਇਸ ਸੀਜ਼ਨ ਦਾ ਸਭ ਤੋਂ ਵਧੀਆ ਥਰੋਅ ਸੀ।
ਨੀਰਜ ਦੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਅਤੇ ਹਰ ਕੋਈ ਨੀਰਜ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਵੀ ਨੀਰਜ ਨੂੰ ਵਧਾਈ ਦਿੱਤੀ ਹੈ।
ਬਾਲੀਵੁੱਡ ਸੈਲਬਸ ਨੇ ਨੀਰਜ ਚੋਪੜਾ ਨੂੰ ਦਿੱਤੀ ਜਿੱਤ ਦੀ ਵਧਾਈ
ਵਿੱਕੀ ਕੌਸ਼ਲ ਨੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਨੀਰਜ ਚੋਪੜਾ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਨੀਰਜ ਨੇ ਆਪਣੀ ਪਿੱਠ 'ਤੇ ਭਾਰਤੀ ਰਾਸ਼ਟਰੀ ਝੰਡਾ ਫੜਿਆ ਹੋਇਆ ਹੈ। ਵਿੱਕੀ ਨੇ ਲਿਖਿਆ- 'ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ। ਤੁਸੀਂ ਹਮੇਸ਼ਾ ਸਾਨੂੰ ਮਾਣ ਮਹਿਸੂਸ ਕਰਾਉਂਦੇ ਹੋ ਭਰਾ।
ਮਲਾਇਕਾ ਅਰੋੜਾ ਨੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
ਇਸ ਦੌਰਾਨ ਪੈਰਿਸ 'ਚ ਮੌਜੂਦ ਅਦਾਕਾਰਾ ਮਲਾਇਕਾ ਅਰੋੜਾ ਨੇ ਓਲੰਪਿਕ 'ਚ ਨੀਰਜ ਦੀ ਜਿੱਤ ਦੇ ਪਲ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਚ ਮਲਾਇਕਾ ਨੇ ਲਿਖਿਆ- 'ਮੇਰੇ ਭਾਰਤ ਲਈ ਕਿੰਨਾ ਮਾਣ ਵਾਲਾ ਪਲ ਹੈ ਅਤੇ ਮੈਂ ਇਸ ਦੀ ਲਾਈਵ ਗਵਾਹ ਵੀ ਹਾਂ।
ਹੋਰ ਪੜ੍ਹੋ : ਫਿਲਮ 'ਬੀਬੀ ਰਜਨੀ' ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ, ਵੇਖੋ ਤਸਵੀਰਾਂ
ਸੰਨੀ ਦਿਓਲ ਨੇ ਨੀਰਜ ਦੀ ਤਸਵੀਰ ਕੀਤੀ ਸ਼ੇਅਰ
ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਨੀਰਜ ਚੋਪੜਾ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ। ਸੰਨੀ ਨੇ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਵਿੱਚ ਆਪਣੇ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਵੀ ਵਧਾਈ ਦਿੱਤੀ। ਉਥੇ ਹੀ ਰਣਦੀਪ ਹੁੱਡਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਅਤੇ ਏਆਰ ਰਹਿਮਾਨ ਨੇ ਵੀ ਨੀਰਜ ਚੋਪੜਾ ਨੂੰ ਓਲੰਪਿਕ 'ਚ ਜਿੱਤ 'ਤੇ ਵਧਾਈ ਦਿੱਤੀ ਹੈ।
- PTC PUNJABI