Ragneeti Wedding: ਖੂਬਸੂਰਤ ਸ਼ੇਰਵਾਨੀ ਪਹਿਨ ਲਾੜੀ ਪਰਿਣੀਤੀ ਨੂੰ ਲੈਣ ਪੁੱਜੇ ਰਾਘਵ ਚੱਢਾ, ਲਾੜੇ ਦੀ ਪਹਿਲੀ ਤਸਵੀਰ ਹੋ ਰਹੀ ਵਾਇਰਲ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਇਹ ਜੋੜਾ ਵਿਆਹ ਲਈ ਤਿਆਰ ਹੈ।

Reported by: PTC Punjabi Desk | Edited by: Pushp Raj  |  September 25th 2023 09:00 AM |  Updated: September 25th 2023 09:00 AM

Ragneeti Wedding: ਖੂਬਸੂਰਤ ਸ਼ੇਰਵਾਨੀ ਪਹਿਨ ਲਾੜੀ ਪਰਿਣੀਤੀ ਨੂੰ ਲੈਣ ਪੁੱਜੇ ਰਾਘਵ ਚੱਢਾ, ਲਾੜੇ ਦੀ ਪਹਿਲੀ ਤਸਵੀਰ ਹੋ ਰਹੀ ਵਾਇਰਲ

Ragneeti Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਇਹ ਜੋੜਾ ਵਿਆਹ ਲਈ ਤਿਆਰ ਹੈ। 

ਇਸ ਵਿਚਾਲੇ ਰਾਘਵ ਚੱਢਾ ਦਾ ਵੈਡਿੰਗ ਲੁੱਕ ਸਾਹਮਣੇ ਆ ਗਿਆ ਹੈ। ਜਿਸ ਵਿੱਚ ਉਹ ਚਿੱਟੀ ਸ਼ੇਰਵਾਨੀ ਵਿੱਚ ਵਿਖਾਈ ਦੇ ਰਹੇ ਹਨ। ਉਨ੍ਹਾਂ ਦਾ ਤਸਵੀਰਾਂ  ਇੰਸਟਾਗ੍ਰਾਮ ਤੋਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਰਾਘਵ ਚੱਢਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਰਾਘਵ ਕਾਫੀ ਰੁੱਝੇ ਹੋਏ ਵਿਖਾਈ ਦੇ ਰਹੇ ਹਨ। 

ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਵਿਆਹ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤੀ ਦੀ ਦੁਨੀਆ ਦੇ ਵੱਡੇ ਨੇਤਾ ਵੀ ਸ਼ਾਮਲ ਹੋਏ ਹਨ। ਵਿਆਹ 'ਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਵੀ ਉਦੈਪੁਰ ਵਿੱਚ ਮੌਜੂਦ ਹਨ। ਉਨ੍ਹਾਂ ਦੇ ਵੀਡੀਓ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਦੈਪੁਰ ਪੁੱਜੀ ਹੈ। 

ਹੋਰ ਪੜ੍ਹੋ: Parineeti Raghav wedding: ਵਿਆਹ ਬੰਧਨ 'ਚ ਬਝੇ ਪਰਿਣੀਤੀ ਚੋਪੜਾ-ਰਾਘਵ ਚੱਢਾ , ਵਿਆਹ 'ਚ ਸ਼ਾਮਿਲ ਹੋਏ ਬਰਾਤੀਆਂ ਦੀ ਝਲਕ ਆਈ ਸਾਹਮਣੇ

ਕਾਬਿਲੇਗ਼ੌਰ ਹੈ ਕਿ ਪਰੀ ਅਤੇ ਰਾਘਵ 24 ਸਤੰਬਰ ਨੂੰ ਵਿਆਹ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ 'ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਇੱਕ ਖਾਸ ਪੋਸਟ ਕਰ ਆਪਣੀ ਭੈਣ ਪਰੀ ਨੂੰ ਵਿਆਹ ਦੀ ਵਧਾਈ ਦਿੱਤੀ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network