ਫਿਲਮ ਚਮਕੀਲਾ ਦੀ ਸਫਲਤਾ ਮਗਰੋਂ ਪਰਿਣੀਤੀ ਚੋਪੜਾ ਨੇ ਸਿੱਧੀਵਿਨਾਇਕ ਮੰਦਰ ਪਹੁੰਚ ਕੇ ਲਿਆ ਬੱਪਾ ਦਾ ਆਸ਼ੀਰਵਾਦ, ਵੇਖੋ ਤਸਵੀਰਾਂ
Parineeti Chopra Visit Siddhivinayak Temple : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਅਦਾਕਾਰਾ ਆਪਣੀ ਫਿਲਮ ਦੀ ਸਫਲਤਾ ਤੋਂ ਬਾਅਦ ਗਣਪਤੀ ਬੱਪਾ ਦਾ ਅਸ਼ੀਰਵਾਦ ਲੈਣ ਲਈ ਸਿੱਧੀਵਿਨਾਇਕ ਮੰਦਰ ਪਹੁੰਚੀ, ਜਿੱਥੋਂ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਦਾ ਜਸ਼ਨ ਮਨਾ ਰਹੀ ਹੈ। ਇਸ ਫਿਲਮ ਵਿੱਚ ਪਰਿਣੀਤੀ ਦੇ ਨਾਲ-ਨਾਲ ਦਿਲਜੀਤ ਦੋਸਾਂਝ, ਮਸ਼ਹੂਰ ਪੰਜਾਬੀ ਗਾਇਕਾ ਨਿਸ਼ਾ ਬਾਨੋ ਵੀ ਨਜ਼ਰ ਆਈ।
ਰਾਮ ਨਵਮੀ ਦੇ ਖਾਸ ਮੌਕੇ 'ਤੇ, ਪਰਿਣੀਤੀ ਚੋਪੜਾ ਨੇ ਮੁੰਬਈ ਦੇ ਸ਼੍ਰੀ ਸਿੱਧੀਵਿਨਾਇਕ ਮੰਦਰ 'ਚ ਪਹੁੰਚ ਕੇ ਪੂਜਾ ਕੀਤੀ ਅਤੇ ਗਣਪਤੀ ਬੱਪਾ ਦਾ ਅਸ਼ੀਰਵਾਦ ਲਿਆ। ਪਰਿਣੀਤੀ ਨੂੰ ਪੈਪਰਾਜ਼ੀ ਨੇ ਮੰਦਰ ਦੇ ਬਾਹਰ ਉਨ੍ਹਾਂ ਨੂੰ ਸਪਾਟ ਵੀ ਕੀਤਾ।
ਇਸ ਵੀਡੀਓ 'ਚ ਪਰਿਣੀਤੀ ਦੇ ਮੱਥੇ 'ਤੇ ਲਾਲ ਟਿੱਕਾ ਹੈ, ਜਦੋਂ ਉਹ ਹੱਥ ਜੋੜ ਕੇ ਮੰਦਰ ਤੋਂ ਬਾਹਰ ਆਈ ਤਾਂ ਕਾਰ ਵਿੱਚ ਚੜ੍ਹਨ ਤੋਂ ਪਹਿਲਾਂ ਉਸ ਨੇ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਲਈ ਸਭ ਦੇ ਪਿਆਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਨੇ ਮੌਕੇ ਪਰਿਣੀਤੀ ਹੱਥ ਜੋੜ ਕੇ ਫੈਨਜ਼ ਦਾ ਧੰਨਵਾਦ ਕਰਦੀ ਵੀ ਨਜ਼ਰ ਆਈ। ਉਨ੍ਹਾਂ ਆਸ਼ੀਰਵਾਦ ਲੈਣ ਤੋਂ ਬਾਅਦ ਲੋਕਾਂ ਵਿੱਚ ਲੱਡੂ ਵੀ ਵੰਡੇ।
ਹੋਰ ਪੜ੍ਹੋ : ਗੁਰਨਾਮ ਭੁੱਲ੍ਹਰ ਨੇ ਖੋਲੇ ਪੰਜਾਬੀ ਇੰਡਸਟਰੀ ਦੇ ਕਈ ਰਾਜ, ਜਾਣੋ ਗਾਇਕ ਨੇ ਕੀ ਕਿਹਾ
ਦੱਸ ਦਈਏ ਕਿ ਫਿਲਮ ਵਿੱਚ ਪਰਿਣੀਤੀ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ Netflix ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ-ਨਾਲ ਪਰਿਣੀਤੀ ਚੋਪੜਾ ਵੀ ਅਮਰਜੋਤ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ। ਇਸ ਫਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ ਏ.ਆਰ ਰਹਿਮਾਨ ਨੇ ਦਿੱਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI