Parineeti Chopra: ਵਿਆਹ ਤੋਂ 11 ਦਿਨ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ 'ਚ ਜੁੱਟੀ ਦੁਲਹਨ ਪਰਿਣੀਤੀ ਚੋਪੜਾ, ਤਸਵੀਰਾਂ ਵੇਖ ਫੈਨਜ਼ ਨੇ ਦਿੱਤਾ ਰਿਐਕਸਨ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਹ ਇਸ ਮਹੀਨੇ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ, ਜਿੱਥੇ ਵਿਆਹ ਤੋਂ ਪਹਿਲਾਂ ਦੁਲਹਨ ਆਪਣੇ ਖ਼ਾਸ ਦਿਨ ਦੀ ਤਿਆਰੀਆਂ 'ਚ ਰੁੱਝੀ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਪਰਿਣੀਤੀ ਚੋਪੜਾ ਆਪਣੇ ਵਿਆਹ ਤੋਂ ਪਹਿਲਾਂ ਫਿਲਮ ਦੀ ਪ੍ਰੋਮਸ਼ਨ ਕਰਨ ਵਿੱਚ ਬਿਜ਼ੀ ਹੈ।

Reported by: PTC Punjabi Desk | Edited by: Pushp Raj  |  September 15th 2023 02:38 PM |  Updated: September 15th 2023 02:46 PM

Parineeti Chopra: ਵਿਆਹ ਤੋਂ 11 ਦਿਨ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ 'ਚ ਜੁੱਟੀ ਦੁਲਹਨ ਪਰਿਣੀਤੀ ਚੋਪੜਾ, ਤਸਵੀਰਾਂ ਵੇਖ ਫੈਨਜ਼ ਨੇ ਦਿੱਤਾ ਰਿਐਕਸਨ

Parineeti Chopra News: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਹ ਇਸ ਮਹੀਨੇ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ, ਜਿੱਥੇ ਵਿਆਹ ਤੋਂ ਪਹਿਲਾਂ ਦੁਲਹਨ ਆਪਣੇ ਖ਼ਾਸ ਦਿਨ ਦੀ ਤਿਆਰੀਆਂ 'ਚ ਰੁੱਝੀ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਪਰਿਣੀਤੀ ਚੋਪੜਾ ਆਪਣੇ ਵਿਆਹ ਤੋਂ ਪਹਿਲਾਂ ਫਿਲਮ ਦੀ ਪ੍ਰੋਮਸ਼ਨ ਕਰਨ ਵਿੱਚ ਬਿਜ਼ੀ ਹੈ। 

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਪਰ ਇਹ ਕੀ ਹੈ… ਵਿਆਹ ਦੀਆਂ ਤਿਆਰੀਆਂ ਤੋਂ ਇਲਾਵਾ ਹੋਰ ਕਿਸ ਕੰਮ ‘ਚ ਰੁੱਝੀ ਹੋਈ ਹੈ ਲਾੜੀ? 

ਦਰਅਸਲ ਪਰਿਣੀਤੀ ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਨਾਲ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਉਨ੍ਹਾਂ ਦੀ ਫਿਲਮ ਮਿਸ਼ਨ ਰਾਣੀਗੰਜ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਪਰਿਣੀਤੀ ਦਾ ਵਿਆਹ ਇਸ ਮਹੀਨੇ 24 ਸਤੰਬਰ ਨੂੰ ਹੈ ਪਰ ਇਸ ਤੋਂ ਪਹਿਲਾਂ ਹੀ ਉਹ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।

ਵੀਰਵਾਰ ਨੂੰ ਪਰਿਣੀਤੀ ਨੂੰ ਮਿਸ਼ਨ ਰਾਣੀਗੰਜ ਦੇ ਅਭਿਨੇਤਾ ਅਕਸ਼ੇ ਕੁਮਾਰ ਨਾਲ ਦੇਖਿਆ ਗਿਆ, ਜਿੱਥੇ ਦੋਵਾਂ ਨੇ ਇਕੱਠੇ ਫਿਲਮ ਦਾ ਪ੍ਰਮੋਸ਼ਨ ਕੀਤਾ। ਇਸ ਦੌਰਾਨ ਪਰਿਣੀਤੀ ਬਲੈਕ ਆਊਟਫਿਟ ‘ਚ ਕਾਫੀ ਕੂਲ ਲੱਗ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਵੀ ਜ਼ਬਰਦਸਤ ਨੂਰ ਨਜ਼ਰ ਆ ਰਿਹਾ ਸੀ।

ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਹੀ ਵਜ੍ਹਾ ਹੈ ਕਿ ਹੁਣ ਉਹ ਮਿਸ਼ਨ ਰਾਣੀਗੰਜ ਵਿੱਚ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ।

ਪਹਿਲਾਂ ਫਿਲਮ ਦਾ ਨਾਂ ‘ਦਿ ਗ੍ਰੇਟ ਇੰਡੀਅਨ ਰੈਸਕਿਊ’ ਸੀ ਪਰ ਹਾਲ ਹੀ ‘ਚ ਇਸ ਦਾ ਟਾਈਟਲ ਬਦਲ ਕੇ ਮਿਸ਼ਨ ਰਾਣੀਗੰਜ ਕਰ ਦਿੱਤਾ ਗਿਆ ਹੈ। ਇਹ ਅਸਲ ਕਹਾਣੀ ‘ਤੇ ਆਧਾਰਿਤ ਫਿਲਮ ਹੈ। ਜਿਸ ‘ਚ ਅਕਸ਼ੇ ਮਾਈਨ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ‘ਚ ਨਜ਼ਰ ਆਉਣਗੇ। 1989 ਵਿੱਚ ਇੱਕ ਕੋਲੇ ਦੀ ਖਾਨ ਵਿੱਚ ਹੜ੍ਹ ਆ ਗਿਆ ਸੀ ਜਿਸ ਕਾਰਨ ਕਈ ਮਾਈਨਰ ਕਈ ਫੁੱਟ ਹੇਠਾਂ ਫਸ ਗਏ ਸਨ ਜਿਨ੍ਹਾਂ ਨੂੰ ਜਸਵੰਤ ਸਿੰਘ ਗਿੱਲ ਦੀ ਬਹਾਦਰੀ ਅਤੇ ਸਿਆਣਪ ਸਦਕਾ ਬਚਾਇਆ ਗਿਆ ਸੀ।

 ਹੋਰ ਪੜ੍ਹੋ: ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਬਾਰੇ ਕਹੀ ਵੱਡੀ ਗੱਲ, ਆਪਣੇ 'ਤੇ ਇਲਜ਼ਾਮਾਂ ਨੂੰ ਲੈ ਕੇ ਟ੍ਰੋਲਰਸ ਨੂੰ ਇੰਝ ਦਿੱਤਾ ਜਵਾਬ

ਕਿਹਾ ਜਾਂਦਾ ਹੈ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਮਿਸ਼ਨ ਸੀ। ਜਿਸ ਨੂੰ ਪੂਰਾ ਕੀਤਾ ਗਿਆ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਸ਼ੈਲੀ ਦੀਆਂ ਫਿਲਮਾਂ ‘ਚ ਅਕਸ਼ੈ ਹਮੇਸ਼ਾ ਸ਼ਾਨਦਾਰ ਨਜ਼ਰ ਆਏ ਹਨ, ਜਿਸ ਕਾਰਨ ਇਸ ਫਿਲਮ ਤੋਂ ਵੀ ਕਾਫੀ ਉਮੀਦਾਂ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network